• Home
  • »
  • News
  • »
  • entertainment
  • »
  • BOLLYWOOD ABHISHEK BACHCHAN INJURED AMITABH BACHCHAN AND SHWETA NANDA SPOTTED AT LILAVATI HOSPITAL

ਅਭਿਸ਼ੇਕ ਬੱਚਨ ਹਸਪਤਾਲ ਵਿਚ ਭਰਤੀ, ਪੁੱਤ ਨੂੰ ਮਿਲਣ ਪਹੁੰਚੇ ਅਮਿਤਾਭ ਬੱਚਨ

(ਫੋਟੋ ਕੈ. - ਵਿਰਲ ਭਯਾਨੀ)

  • Share this:
    ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ (Amitabh Bachchan) ਅਤੇ ਬੇਟੀ ਸ਼ਵੇਤਾ ਨੰਦਾ ਮੁੰਬਈ ਦੇ ਲੀਲਾਵਤੀ ਹਸਪਤਾਲ ਪਹੁੰਚੇ ਹਨ। ਉਨ੍ਹਾਂ ਨੂੰ ਬੀਤੀ ਰਾਤ ਹਸਪਤਾਲ ਦੇ ਬਾਹਰ ਦੇਖਿਆ ਗਿਆ ਸੀ। ਪ੍ਰਸ਼ੰਸਕਾਂ ਨੇ ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਬਹੁਤ ਸਾਰੇ ਲੋਕਾਂ ਦਾ ਮੰਨਣਾ ਸੀ ਕਿ ਅਮਿਤਾਭ ਬੱਚਨ ਆਪਣੀ ਰੁਟੀਨ ਜਾਂਚ ਲਈ ਹਸਪਤਾਲ ਪਹੁੰਚੇ ਹਨ, ਪਰ ਅਜਿਹਾ ਨਹੀਂ ਸੀ।

    ਰਿਪੋਰਟਸ ਦੀ ਮੰਨੀਏ ਤਾਂ ਅਮਿਤਾਭ ਬੱਚਨ ਅਤੇ ਸ਼ਵੇਤਾ ਨੰਦਾ ਬੱਚਨ ਅਭਿਸ਼ੇਕ ਬੱਚਨ ਨੂੰ ਮਿਲਣ ਹਸਪਤਾਲ ਪਹੁੰਚੇ ਸਨ। ਅਭਿਸ਼ੇਕ ਬੱਚਨ ਨੂੰ ਸੱਟ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ, ਅਭਿਸ਼ੇਕ ਬੱਚਨ ਨੂੰ ਇਹ ਸੱਟ ਕਿਵੇਂ ਲੱਗੀ, ਇਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਸੱਟ ਕਿੰਨੀ ਗੰਭੀਰ ਹੈ, ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ।

    ਹਾਲਾਂਕਿ, ਪੈਪਰਾਜ਼ੀ ਵਿਰਲ ਭਯਾਨੀ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਅਮਿਤਾਭ ਬੱਚਨ ਅਤੇ ਸ਼ਵੇਤਾ ਬੱਚਨ ਆਪਣੀ ਕਾਰ ਵਿੱਚ ਬੈਠੇ ਹਨ ਅਤੇ ਉਨ੍ਹਾਂ ਦੇ ਚਿਹਰਿਆਂ ਉਤੇ ਕੁਝ ਪ੍ਰੇਸ਼ਾਨੀ ਦਿਖਾਈ ਦੇ ਰਹੀ ਹੈ। ਵਿਰਲ ਨੇ ਇਸ ਪੋਸਟ ਦੀ ਟਿੱਪਣੀ ਵਿੱਚ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਅਭਿਸ਼ੇਕ ਬੱਚਨ ਦੇ ਹੱਥ ਅਤੇ ਉਂਗਲਾਂ ਵਿੱਚ ਸੱਟ ਲੱਗੀ ਹੈ।

    ਅਭਿਸ਼ੇਕ ਬੱਚਨ ਨੂੰ ਐਤਵਾਰ ਨੂੰ ਇਹ ਸੱਟ ਲੱਗੀ ਸੀ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਅਮਿਤਾਭ ਅਤੇ ਸ਼ਵੇਤਾ ਹਸਪਤਾਲ ਪਹੁੰਚੇ ਸਨ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਅਮਿਤਾਭ ਬੱਚਨ ਜ਼ਰੂਰ ਰੁਟੀਨ ਚੈਕਅਪ ਲਈ ਆਏ ਹੋਣਗੇ। ਅਮਿਤਾਭ ਅਕਸਰ ਰੁਟੀਨ ਚੈਕਅਪ ਲਈ ਲੀਲਾਵਤੀ ਹਸਪਤਾਲ ਆਉਂਦੇ ਹਨ।
    Published by:Gurwinder Singh
    First published:
    Advertisement
    Advertisement