Ashish Vidyarthi marriage: ਹਿੰਦੀ ਸਿਨੇਮਾ ਵਿੱਚ ਖਲਨਾਇਕ ਦੀ ਭੂਮਿਕਾਵਾਂ ਨਿਭਾਉਣ ਵਾਲੇ ਮਸ਼ਹੂਰ ਬਾਲੀਵੁੱਡ ਅਭਿਨੇਤਾ ਆਸ਼ੀਸ਼ ਵਿਦਿਆਰਥੀ (Veteran Actor Ashish Vidyarthi) ਨੇ ਵੀਰਵਾਰ ਨੂੰ ਇੱਕ ਸਾਦੇ ਸਮਾਰੋਹ ਵਿੱਚ ਅਸਾਮ ਦੀ ਰੂਪਾਲੀ ਬਰੂਆ (rupali barua) ਨਾਲ ਵਿਆਹ ਕਰਵਾ ਲਿਆ।
ਕਈ ਫਿਲਮ ਇੰਡਸਟਰੀਜ਼ ਵਿੱਚ ਕੰਮ ਕਰ ਚੁੱਕੇ ਇਸ ਦਿੱਗਜ ਅਦਾਕਾਰ ਦਾ ਜਨਮ 19 ਜੂਨ, 1962 ਨੂੰ ਦਿੱਲੀ ਵਿੱਚ ਹੋਇਆ ਸੀ। 1986 ਵਿੱਚ ਸ਼ੁਰੂ ਹੋਏ ਕੈਰੀਅਰ ਵਿੱਚ ਆਸ਼ੀਸ਼ ਵਿਦਿਆਰਥੀ ਕਈ ਹਿੰਦੀ, ਤੇਲਗੂ, ਤਾਮਿਲ, ਕੰਨੜ, ਮਲਿਆਲਮ, ਅੰਗਰੇਜ਼ੀ, ਉੜੀਆ, ਮਰਾਠੀ ਅਤੇ ਬੰਗਾਲੀ ਫਿਲਮਾਂ ਵਿੱਚ ਨਜ਼ਰ (Ashish Vidyarthi marriage) ਆਏ ਹਨ।
ਉਹ ਹੁਣ ਤੱਕ 11 ਵੱਖ-ਵੱਖ ਭਾਸ਼ਾਵਾਂ ਵਿਚ ਲਗਭਗ 300 ਫਿਲਮਾਂ ਵਿੱਚ ਭੂਮਿਕਾ ਨਿਭਾ ਚੁੱਕੇ ਹਨ। ਆਪਣੀ ਪਹਿਲੀ ਫਿਲਮ ਸਰਦਾਰ, ਜੋ ਸਰਦਾਰ ਵੱਲਭਭਾਈ ਪਟੇਲ ਦੇ ਜੀਵਨ 'ਤੇ ਆਧਾਰਿਤ ਸੀ, ਆਸ਼ੀਸ਼ ਵਿਦਿਆਰਥੀ ਨੇ ਵੀਪੀ ਮੈਨਨ ਦੀ ਭੂਮਿਕਾ ਨਿਭਾਈ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ashish Vidyarthi marriage, Love Marriage, Rupali barua, Veteran Actor Ashish Vidyarthi