Home /News /entertainment /

Alia Bhatt Birthday: ਆਲੀਆ ਭੱਟ ਮਨਾ ਰਹੀ 30ਵਾਂ ਜਨਮਦਿਨ, ਸੱਸ ਨੀਤੂ ਕਪੂਰ ਨੇ Wish ਕਰਦੇ ਹੋਏ ਲਿਖਿਆ, 'ਬਹੁਰਾਣੀ'...

Alia Bhatt Birthday: ਆਲੀਆ ਭੱਟ ਮਨਾ ਰਹੀ 30ਵਾਂ ਜਨਮਦਿਨ, ਸੱਸ ਨੀਤੂ ਕਪੂਰ ਨੇ Wish ਕਰਦੇ ਹੋਏ ਲਿਖਿਆ, 'ਬਹੁਰਾਣੀ'...

Neetu Kapoor wishes Alia Bhatt birthday

Neetu Kapoor wishes Alia Bhatt birthday

Alia Bhatt Birthday Special: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅੱਜ ਯਾਨੀ 15 ਮਾਰਚ ਨੂੰ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਵੱਲੋਂ ਅਦਾਕਾਰਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਨਵੇਂ ਤਰੀਕੇ ਨਾਲ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ ...
  • Share this:

Alia Bhatt Birthday Special: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅੱਜ ਯਾਨੀ 15 ਮਾਰਚ ਨੂੰ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਵੱਲੋਂ ਅਦਾਕਾਰਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਨਵੇਂ ਤਰੀਕੇ ਨਾਲ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸੱਸ ਯਾਨੀ ਨੀਤੂ ਕਪੂਰ ਨੇ ਵੱਖਰੇ ਤਰੀਕੇ ਨਾਲ ਆਲੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ, ਜਿਸ ਨੂੰ ਦੇਖ ਕੇ ਤੁਸੀਂ ਵੀ ਸੱਸ ਅਤੇ ਨੂੰਹ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕੋਗੇ। ਨੀਤੂ ਦੀ ਇਹ ਪੋਸਟ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਤੁਸੀ ਵੀ ਵੇਖੋ ਨੀਤੂ ਦੀ ਖਾਸ ਪੋਸਟ...


ਦਰਅਸਲ, ਨੀਤੂ ਕਪੂਰ ਨੇ ਆਪਣੀ ਨੂੰਹ ਆਲੀਆ ਭੱਟ ਲਈ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, 'ਹੈਪੀ ਬਰਥਡੇ ਬਹੁਰਾਣੀ, ਸਿਰਫ ਪਿਆਰ ਅਤੇ ਬਹੁਤ ਸਾਰਾ ਪਿਆਰ, ਨਾਲ ਹੀ ਬਲੈਕ ਆਊਟਫਿਟ 'ਚ ਅਭਿਨੇਤਰੀ ਦੀ ਤਸਵੀਰ। ਇਸ ਦੇ ਨਾਲ ਹੀ ਉਨ੍ਹਾਂ ਨੇ ਤਾਜ ਦਾ ਇੱਕ ਇਮੋਜੀ ਵੀ ਜੋੜਿਆ ਹੈ।

ਦੱਸ ਦੇਈਏ ਕਿ ਆਲੀਆ ਭੱਟ ਨੇ ਰਣਬੀਰ ਕਪੂਰ ਨਾਲ 14 ਅਪ੍ਰੈਲ 2022 ਨੂੰ ਵਿਆਹ ਕਰਵਾਇਆ ਸੀ। ਇਸ ਵਿਆਹ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਕਰੀਬੀ ਦੋਸਤ ਸ਼ਾਮਲ ਹੋਏ ਸੀ। ਇਹ ਇਕ ਨਿੱਜੀ ਸਮਾਰੋਹ ਸੀ, ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਸ਼ੇਅਰ ਕੀਤੀਆਂ। ਸਾਲ ਦੇ ਅੰਤ 'ਚ ਆਲੀਆ ਨੇ ਬੇਟੀ ਰਾਹਾ ਕਪੂਰ ਨੂੰ ਜਨਮ ਦਿੱਤਾ, ਜਿਸ ਦੀ ਖਬਰ ਉਨ੍ਹਾਂ ਨੇ ਇਕ ਖੂਬਸੂਰਤ ਤਸਵੀਰ ਨਾਲ ਪ੍ਰਸ਼ੰਸਕਾਂ ਨੂੰ ਦਿੱਤੀ।

ਵਰਕ ਫਰੰਟ ਬਾਰੇ ਗੱਲ ਕਰਿਏ ਤਾਂ ਜਲਦ ਹੀ ਆਲੀਆ ਕਰਨ ਜੌਹਰ ਦੀ ਫਿਲਮ ਰਾਣੀ ਦੀ ਲਵ ਸਟੋਰੀ ਵਿੱਚ ਦਿਖਾਈ ਦੇਵੇਗੀ। ਜਿਸ ਵਿੱਚ ਰਣਵੀਰ ਸਿੰਘ ਉਨ੍ਹਾਂ ਦੇ ਨਾਲ ਦਿਖਾਈ ਦੇਣਗੇ। ਇੰਨਾ ਹੀ ਨਹੀਂ, ਕਰਨ ਜੌਹਰ ਨੇ ਇਸ ਖਬਰ ਦੇ ਨਾਲ ਸੈੱਟ ਤੋਂ ਰਣਵੀਰ ਸਿੰਘ, ਸ਼ਬਾਨਾ ਆਜ਼ਮੀ, ਧਰਮਿੰਦਰ ਅਤੇ ਜਯਾ ਬੱਚਨ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ।

Published by:Rupinder Kaur Sabherwal
First published:

Tags: Alia bhatt, Birthday, Birthday special, Bollywood, Entertainment, Entertainment news