Home /News /entertainment /

Kareena Kapoor COVID Positive: ਕਰੀਨਾ ਨੂੰ ਹੋਇਆ ਕੋਰੋਨਾ, ਬੈਸਟ ਫ਼ਰੈਂਡ ਅੰਮ੍ਰਿਤਾ ਅਰੋੜਾ ਦਾ ਟੈਸਟ ਵੀ ਪੌਜ਼ਟਿਵ

Kareena Kapoor COVID Positive: ਕਰੀਨਾ ਨੂੰ ਹੋਇਆ ਕੋਰੋਨਾ, ਬੈਸਟ ਫ਼ਰੈਂਡ ਅੰਮ੍ਰਿਤਾ ਅਰੋੜਾ ਦਾ ਟੈਸਟ ਵੀ ਪੌਜ਼ਟਿਵ

ਕਰੀਨਾ ਕਪੂਰ ਨੂੰ ਹੋਇਆ ਕੋਰੋਨਾ, ਬੈਸਟ ਫ਼ਰੈਂਡ ਅੰਮ੍ਰਿਤਾ ਅਰੋੜਾ ਦਾ ਟੈਸਟ ਵੀ ਆਇਆ ਪੌਜ਼ਟਿਵ

ਕਰੀਨਾ ਕਪੂਰ ਨੂੰ ਹੋਇਆ ਕੋਰੋਨਾ, ਬੈਸਟ ਫ਼ਰੈਂਡ ਅੰਮ੍ਰਿਤਾ ਅਰੋੜਾ ਦਾ ਟੈਸਟ ਵੀ ਆਇਆ ਪੌਜ਼ਟਿਵ

ਦੱਸ ਦਈਏ ਕਿ ਕਰੀਨਾ ਕਪੂਰ ਅਤੇ ਉਨ੍ਹਾਂ ਦੀ ਬੈਸਟ ਫ਼ਰੈਂਡ ਅੰਮ੍ਰਿਤਾ ਅਰੋੜਾ ਮੁੰਬਈ `ਚ ਕਈ ਪਾਰਟੀਆਂ `ਚ ਦੇਖੀਆਂ ਗਈਆਂ, ਸੂਤਰਾਂ ਦਾ ਕਹਿਣੈ ਕਿ ਇਸ ਦੌਰਾਨ ਇਨ੍ਹਾਂ ਦੋਵਾਂ ਨੇ ਕੋਰੋਨਾ ਨਾਲ ਜੁੜੀਆਂ ਗਾਈਡਲਾਈਨਜ਼ ਨੂੰ ਫ਼ਾਲੋ ਨਹੀਂ ਕੀਤਾ ਸੀ। ਨਾ ਤਾਂ ਇਨ੍ਹਾਂ ਦੋਵਾਂ ਨੇ ਮਾਸਕ ਲਗਾਇਆ, ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ।

ਹੋਰ ਪੜ੍ਹੋ ...
  • Share this:
    ਬਾਲੀਵੁੱਡ ਅਦਾਕਾਰਾ ਕਰੀਾਨਾ ਕਪੂਰ (Kareena Kapoor Khan) ਤੇ ਉਨ੍ਹਾਂ ਦੀ ਬੈਸਟ ਫ਼ਰੈਂਡ ਅਦਾਕਾਰਾ ਅੰਮ੍ਰਿਤਾ ਅਰੋੜਾ ਦੇ ਕੋਰੋਨਾ ਟੈਸਟ ਪੌਜ਼ਟਿਵ ਆਏ ਹਨ। ਸੋਮਵਾਰ ਨੂੰ, ਦੋਵਾਂ ਅਭਿਨੇਤਰੀਆਂ ਦੀ ਟੈਸਟ ਰਿਪੋਰਟ ਆਈ ਹੈ, ਜਿਸ ਵਿੱਚ ਦੋਵੇਂ ਪਾਜ਼ੇਟਿਵ ਪਾਏ ਗਏ ਹਨ (Kareena Kapoor Covid Positive)। ਹਾਲ ਹੀ 'ਚ ਕਰੀਨਾ ਨੇ ਆਪਣੇ ਗਰਲ ਗੈਂਗ ਨਾਲ ਪਾਰਟੀ ਕੀਤੀ ਸੀ। ਇਸ ਪਾਰਟੀ 'ਚ ਕਰੀਨਾ ਦੇ ਨਾਲ ਉਨ੍ਹਾਂ ਦੀ ਭੈਣ ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ, ਪੂਨਮ ਦਮਾਨੀਆ, ਮਸਾਬਾ ਗੁਪਤਾ ਅਤੇ ਅੰਮ੍ਰਿਤਾ ਅਰੋੜਾ ਵੀ ਮੌਜੂਦ ਸਨ।

    ਕਰੀਨਾ ਅਤੇ ਅੰਮ੍ਰਿਤਾ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਆਪਣੇ ਦੋਸਤਾਂ ਨਾਲ ਪਾਰਟੀ ਕੀਤੀ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਪਰ ਹੁਣ ਦੋਹਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਤੋਂ ਬਾਅਦ ਬਾਲੀਵੁੱਡ 'ਚ ਹਲਚਲ ਮਚ ਗਈ ਹੈ। ਮੁੰਬਈ ਮਿਉਂਸਪਲ ਕਾਰਪੋਰੇਸ਼ਨ (BMC) ਨੇ ਵੀ ਕਰੀਨਾ ਅਤੇ ਅੰਮ੍ਰਿਤਾ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਆਰਟੀਪੀਸੀਆਰ ਟੈਸਟ ਕਰਵਾਉਣ ਲਈ ਕਿਹਾ ਹੈ।



    ਬੀਐਮਸੀ ਅਜੇ ਵੀ ਉਨ੍ਹਾਂ ਲੋਕਾਂ ਦਾ ਪਤਾ ਲਗਾ ਰਹੀ ਹੈ, ਕੀ ਉਨ੍ਹਾਂ ਨੇ ਅਭਿਨੇਤਰੀਆਂ ਨਾਲ ਪਾਰਟੀ ਕੀਤੀ ਸੀ ਜਾਂ ਕਿਸੇ ਤਰ੍ਹਾਂ ਦੋਵੇਂ ਅਭਿਨੇਤਰੀਆਂ ਦੇ ਸੰਪਰਕ ਵਿੱਚ ਆਏ ਸਨ। ਹਾਲ ਹੀ 'ਚ ਕਰੀਨਾ ਨੂੰ ਆਪਣੇ ਗਰਲ ਗੈਂਗ ਨਾਲ ਪਾਰਟੀ ਕਰਦੇ ਦੇਖਿਆ ਗਿਆ ਸੀ। ਜਿਸ ਦੀਆਂ ਤਸਵੀਰਾਂ ਵੀ ਕਰੀਨਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਹਾਲਾਂਕਿ ਅਜੇ ਤੱਕ ਅਭਿਨੇਤਰੀਆਂ ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
    Published by:Amelia Punjabi
    First published:

    Tags: Bollywood actress, Corona vaccine, Coronavirus, COVID-19, Entertainment news, Global pandemic, Kareena Kapoor Khan, Mumbai, Omicron, WHO guidelines

    ਅਗਲੀ ਖਬਰ