HOME » NEWS » Films

ਇਹ ਅਦਾਕਾਰਾ ਦੋ ਸਾਲਾਂ ‘ਚ ਵਿਆਹੁਤਾ ਜ਼ਿੰਦਗੀ ਤੋਂ ਹੋਈ ਤੰਗ, ਲਿਆ ਇਹ ਫੈਸਲਾ

News18 Punjabi | News18 Punjab
Updated: January 14, 2020, 6:36 PM IST
share image
ਇਹ ਅਦਾਕਾਰਾ ਦੋ ਸਾਲਾਂ ‘ਚ ਵਿਆਹੁਤਾ ਜ਼ਿੰਦਗੀ ਤੋਂ ਹੋਈ ਤੰਗ, ਲਿਆ ਇਹ ਫੈਸਲਾ
ਇਹ ਅਦਾਕਾਰਾ ਦੋ ਸਾਲਾਂ ‘ਚ ਵਿਆਹੁਤਾ ਜ਼ਿੰਦਗੀ ਤੋਂ ਹੋਈ ਤੰਗ, ਲਿਆ ਇਹ ਫੈਸਲਾ

ਬਾਲੀਵੁੱਡ ਅਦਾਕਾਰ ਅੰਮ੍ਰਿਤਾ ਪੂਰੀ ਆਪਣੇ ਪਤੀ ਇਮਰੂਨ ਸੇਠੀ ਤੋਂ ਵੱਖ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਵਿਚਾਲੇ ਕਾਫੀ ਮਤਭੇਦ ਇੰਨੇ ਜਿਆਦਾ ਵਧ ਗਏ ਹਨ ਜਿਸ ਕਾਰਨ ਹੁਣ ਉਹ ਤਲਾਕ ਲੈਣ ਜਾ ਰਹੇ ਹਨ।

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਵਿਚ ਆਏ ਦਿਨ ਨਵੀਆਂ ਜੋੜੀਆਂ ਬਣਦੀਆਂ ਹਨ ਤੇ ਉੱਥੇ ਹੀ ਕਈ ਜੋੜੀਆਂ ਟੁੱਟ ਵੀ ਜਾਂਦੀਆਂ ਹਨ। ਅਜਿਹੀ ਹੀ ਇਕ ਜੋੜੀ ਹੈ ਜੋ ਟੁੱਟਣ ਦੀ ਕਗਾਰ ਉਤੇ ਹੈ। ਦੱਸ ਦਈਏ ਕਿ ਜੋੜੀ ਦੇ ਵਿਆਹ ਨੂੰ ਜਿਆਦਾ ਸਮਾਂ ਵੀ ਨਹੀਂ ਹੋਇਆ ਹੈ।

 




View this post on Instagram




 

If I could do it all over again I would! Thank you so much for making me feel like a princess @sabyasachiofficial. I couldn’t have ever imagined a more beautiful lengha than this 💞 photo credit 📸 @rambalmur


A post shared by Amrita Puri (@amupuri) on






ਅਦਾਕਾਰਾ ਅਮ੍ਰਿਤਾ ਪੂਰੀ (Amrita Puri) ਅਤੇ ਉਨ੍ਹਾਂ ਦੇ ਪਤੀ ਇਮਰੂਨ ਸੇਠੀ (Imrun Sethi) ਦੇ ਰਿਸ਼ਤੇ ਵਿਚ ਵੀ ਦਰਾਰ ਆ ਗਈ ਹੈ, ਜਿਸ ਕਾਰਨ ਹੁਣ ਉਹ ਤਲਾਕ ਲੈਣ ਦਾ ਰਹੇ ਹਨ। ਖ਼ਬਰ ਹੈ ਕਿ ਅਮ੍ਰਿਤਾ ਪੂਰੀ ਅਤੇ ਉਹਨਾਂ ਦੇ ਪਤੀ ਇਮਰੂਨ ਸੇਠੀ ਆਪਣੇ ਮੈਰਿਜ ਲਾਈਫ ਤੋਂ ਖੁਸ਼ ਨਹੀਂ ਹਨ ਜਿਸ ਕਾਰਨ ਉਹਨਾਂ ਦੋਹਾਂ ਨੇ ਇਕ ਦੂਜੇ ਤੋਂ ਵੱਖ ਹੋਣ ਦਾ ਮਨ ਬਣਾ ਲਿਆ ਹੈ।




ਸਪਾਟਬੌਏ ਦੀ ਖਬਰ ਦੀ ਮੰਨੀਏ ਤਾਂ ਦੋਹਾਂ ਨੇ ਤਲਾਕ ਲੈਣ ਦਾ ਮਨ ਬਣਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦੇ ਰਿਸ਼ਤਿਆਂ ਵਿਚ ਸ਼ੁਰੂਆਤੀ ਸਮੇਂ ਤੋਂ ਹੀ ਅਨਬਨ ਸ਼ੁਰੂ ਹੋ ਗਈ ਸੀ। ਜਿਸ ਤੋਂ ਬਾਅਦ ਮਤਭੇਦ ਵਧਦੇ ਚੱਲੇ ਗਏ। ਉੱਥੇ ਹੀ ਜੇਕਰ ਅਦਾਕਾਰਾ ਅੰਮ੍ਰਿਤ ਪੂਰੀ ਦੀ ਗੱਲ ਕੀਤੀ ਜਾਵੇ ਤਾਂ ਬਲੱਡ ਮਨੀ (Blood Money) , ਕਾਈ ਪੋ ਚੇ (Kai Po Che), ਆਇਸ਼ਾ (Aisha), ਜਜਮੈਂਟਲ ਹੈ ਕਿਆ (Judgementall Hai Kya), ਫੋਰ ਮੋਰ ਸ਼ੋਟ ਪਲੀਜ਼ (Four More Shots Please) ਵਿਚ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਿਆ ਹੈ।

ਅਦਾਕਾਰਾ ਅਮ੍ਰਿਤਾ ਪੁਰੀ ਦੇ ਕਰੀਬੀ ਸਰੋਤ ਦੇ ਅਨੁਸਾਰ, ਦੋਵਾਂ ਵਿਚਾਲੇ ਝਗੜੇ ਇੰਨੇ ਵਧ ਗਏ ਸਨ ਕਿ ਇਸ ਕਾਰਨ ਇਕ ਸਾਲ ਪਹਿਲਾਂ ਅਮ੍ਰਿਤਾ ਆਪਣੇ ਨਾਨਕੇ ਘਰ ਚਲੀ ਗਈ ਸੀ। ਅਮ੍ਰਿਤਾ ਨੂੰ ਅਹਿਸਾਸ ਹੋਇਆ ਕਿ ਲਗਾਤਾਰ ਲੜਾਈਆਂ ਉਸ ਨੂੰ ਪ੍ਰਭਾਵਤ ਕਰ ਰਹੀਆਂ ਸਨ ਅਤੇ ਇਸ ਲਈ ਉਸਨੇ ਘਰ ਛੱਡਣ ਦਾ ਫੈਸਲਾ ਕੀਤਾ।
First published: January 14, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading