• Home
  • »
  • News
  • »
  • entertainment
  • »
  • BOLLYWOOD ACTRESS KANGANA RANAUT TAKE A DIG AT AAP S BIG WIN IN PUNJAB SHARES MEME ON INSTAGRAM AP

ਪੰਜਾਬ `ਚ ਆਪ ਦੀ ਜਿੱਤ `ਤੇ ਕੰਗਨਾ ਰਣੌਤ ਨੇ ਕੱਸਿਆ ਤੰਜ, ਮੀਮ ਸ਼ੇਅਰ ਕਰ ਕਹੀ ਇਹ ਗੱਲ

ਇੱਕ ਪਾਸੇ ਜਿੱਥੇ ਪੰਜਾਬ `ਚ 117 ਵਿੱਚੋਂ 92 ਸੀਟਾਂ ਜਿੱਤ ਕੇ ਆਪ ਨੇ ਇਤਿਹਾਸ ਰਚ ਦਿਤਾ ਹੈ। ਉੱਥੇ ਹੀ ਦੂਜੇ ਪਾਸੇ ਕੋਈ ਅਜਿਹਾ ਵੀ ਹੈ ਜਿਸ ਨੂੰ ਆਮ ਆਦਮੀ ਪਾਰਟੀ ਦੀ ਇਹ ਜਿੱਤ ਹਜ਼ਮ ਨਹੀਂ ਹੋ ਰਹੀ ਹੈ। ਉਹ ਹੈ ਕੰਗਨਾ। ਵੀਰਵਾਰ ਨੂੰ 5 `ਚੋਂ 4 ਸੂਬਿਆਂ ਵਿੱਚ ਭਾਜਪਾ ਪਾਰਟੀ ਨੇ ਜਿੱਤ ਦਾ ਝੰਡਾ ਬੁਲੰਦ ਕੀਤਾ। ਇਸ ;ਤੇ ਕੰਗਨਾ ਨੇ ਖ਼ੁਸ਼ ਹੋ ਕੇ ਭਾਜਪਾ ਨੂੰ ਜਿੱਤ ਦੀ ਵਧਾਈ ਦਿਤੀ, ਪਰ ਇਸ ਦੇ ਨਾਲ ਨਾਲ ਉਹ ਆਮ ਆਦਮੀ ਪਾਰਟੀ `ਤੇ ਤੰਜ ਵੀ ਕੱਸ ਗਈ।

  • Share this:
    ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਵਿਵਾਦਤ ਬਿਆਨਾਂ ਲਈ ਜਾਣੀ ਜਾਂਦੀ ਹੈ। ਸ਼ਾਇਦ ਇਸੇ ਲਈ ਉਸ ਨੂੰ ਬਾਲੀਵੁੱਡ ਦੀ ਕੰਟਰੋਵਰਸੀ ਕੁਈਨ ਕਹਿੰਦੇ ਹਨ। ਇੱਕ ਵਾਰ ਫ਼ਿਰ ਤੋਂ ਕੰਗਨਾ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਹੈ।

    ਜੀ ਹਾਂ, ਇੱਕ ਪਾਸੇ ਜਿੱਥੇ ਪੰਜਾਬ `ਚ 117 ਵਿੱਚੋਂ 92 ਸੀਟਾਂ ਜਿੱਤ ਕੇ ਆਪ ਨੇ ਇਤਿਹਾਸ ਰਚ ਦਿਤਾ ਹੈ। ਉੱਥੇ ਹੀ ਦੂਜੇ ਪਾਸੇ ਕੋਈ ਅਜਿਹਾ ਵੀ ਹੈ ਜਿਸ ਨੂੰ ਆਮ ਆਦਮੀ ਪਾਰਟੀ ਦੀ ਇਹ ਜਿੱਤ ਹਜ਼ਮ ਨਹੀਂ ਹੋ ਰਹੀ ਹੈ। ਉਹ ਹੈ ਕੰਗਨਾ। ਵੀਰਵਾਰ ਨੂੰ 5 `ਚੋਂ 4 ਸੂਬਿਆਂ ਵਿੱਚ ਭਾਜਪਾ ਪਾਰਟੀ ਨੇ ਜਿੱਤ ਦਾ ਝੰਡਾ ਬੁਲੰਦ ਕੀਤਾ। ਇਸ ;ਤੇ ਕੰਗਨਾ ਨੇ ਖ਼ੁਸ਼ ਹੋ ਕੇ ਭਾਜਪਾ ਨੂੰ ਜਿੱਤ ਦੀ ਵਧਾਈ ਦਿਤੀ, ਪਰ ਇਸ ਦੇ ਨਾਲ ਨਾਲ ਉਹ ਆਮ ਆਦਮੀ ਪਾਰਟੀ `ਤੇ ਤੰਜ ਵੀ ਕੱਸ ਗਈ।

    ਦਰਅਸਲ ਉੱਤਰ ਪ੍ਰਦੇਸ਼ `ਚ ਮੁੱਖ ਮੰਤਰੀ ਆਦਿਤਯਨਾਥ ਯੋਗੀ ਦੀ ਵਾਪਸੀ `ਤੇ ਕੰਗਨਾ ਨੇ ਇੰਸਟਾਗ੍ਰਾਮ `ਤੇ ਸਟੋਰੀ ਸ਼ੇਅਰ ਕੀਤੀ। ਜਿਸ ਵਿੱਚ ਲਿਖਿਆ ਸੀ, "ਨਾ ਸ਼ਾਦੀ ਨਾ ਬੱਚੇ, ਨਾ ਹੀ ਸੱਤਾ ਕੇ ਭੋਗੀ, ਜਿਸ ਨੂੰ ਦੇਖ ਕੇ ਗ਼ੁੰਡੇ ਭੱਜਣ ਉਹ ਹਨ ਉੱਤਰ ਪ੍ਰਦੇਸ਼ ਦੇ ਯੋਗੀ"। ਦੇਖੋ ਕੰਗਨਾ ਦੀ ਸਟੋਰੀ:



    ਕੰਗਨਾ ਨੇ ਇੱਥੇ ਹੀ ਬੱਸ ਨਹੀਂ ਕੀਤੀ। ਇਸ ਤੋਂ ਬਾਅਦ ਕੰਗਨਾ ਨੇ ਇੰਸਟਾ ਸਟੋਰੀ ਵਿਚ ਇਕ ਹੋਰ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਲਿਖਿਆ ਸੀ, "ਮੰਕ ਵੌਨ ਉੱਤਰ ਪ੍ਰਦੇਸ਼, ਓਲਡ ਮੰਕ ਪੰਜਾਬ"। ਦੇਖੋ ਕੰਗਨਾ ਦੀ ਸਟੋਰੀ:



    ਦੂਜੀ ਸਟੋਰੀ ਵਿੱਚ ਇੱਕ ਪਾਸੇ ਕੰਗਨਾ ਯੋਗੀ ਦੀ ਜਿੱਤ ;ਤੇ ਖ਼ੁਸ਼ ਹੁੰਦੀ ਨਜ਼ਰ ਆ ਰਹੀ ਹੈ, ਦੂਜੇ ਪਾਸੇ ਆਪ ਦੀ ਜਿੱਤ `ਤੇ ਤੰਜ ਵੀ ਕਸ ਰਹੀ ਹੈ। ਇਸ ਪੋਸਟ ਤੋਂ ਸਾਫ਼ ਜ਼ਾਹਰ ਹੈ ਕਿ ਕੰਗਨਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਪ ਗਲੀਆਂ `ਚ ਸ਼ਰਾਬ ਵੰਡ ਕੇ ਸੱਤਾ ਵਿੱਚ ਆਈ ਹੈ। ਹੁਣ ਕੰਗਨਾ ਦੇ ਇਸ ਬਿਆਨ `ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਕਿਸ ਤਰ੍ਹਾਂ ਰੀਐਕਟ ਕਰਦੇ ਹਨ, ਇਹ ਦੇਖਣਾ ਬਾਕੀ ਰਹੇਗਾ।
    Published by:Amelia Punjabi
    First published: