Malaika Arora Show Moving with Malaika: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਲਾਇਕਾ ਅਰੋੜਾ ਅਕਸਰ ਆਪਣੀ ਫਿਟਨੈੱਸ ਅਤੇ ਖੂਬਸੂਰਤੀ ਨੂੰ ਲੈ ਕੇ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਪਰ ਇਸ ਵਾਰ ਮਲਾਇਕਾ ਅਰੋੜਾ ਕਿਸੇ ਹੋਰ ਕਾਰਨ ਸੁਰਖੀਆਂ ਵਿੱਚ ਹੈ। ਜੀ ਹਾਂ... ਮਲਾਇਕਾ ਅਰੋੜਾ ਦਾ ਨਵਾਂ ਸ਼ੋਅ 'ਮੁਵਿੰਗ ਵਿਦ ਮਲਾਇਕਾ' 5 ਦਸੰਬਰ ਤੋਂ OTT ਪਲੇਟਫਾਰਮ Disney Plus Hotstar 'ਤੇ ਸ਼ੁਰੂ ਹੋਣ ਜਾ ਰਿਹਾ ਹੈ। ਮਲਾਇਕਾ ਅਰੋੜਾ ਦੇ ਨਵੇਂ ਸ਼ੋਅ ਨੂੰ ਲੈ ਕੇ ਅਦਾਕਾਰਾ ਤੋਂ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ। ਇਸ ਸ਼ੋਅ ਲਈ ਮਹਿਮਾਨ ਵਜੋਂ ਆਉਣ ਲਈ ਕਈ ਮਸ਼ਹੂਰ ਹਸਤੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
View this post on Instagram
ਹਾਲ ਹੀ 'ਚ ਮਲਾਇਕਾ ਨੇ ਨਵੇਂ ਸ਼ੋਅ ਮੂਵਿੰਗ ਵਿਦ ਮਲਾਇਕਾ ਦਾ ਐਲਾਨ ਬਹੁਤ ਹੀ ਖਾਸ ਤਰੀਕੇ ਨਾਲ ਕੀਤਾ ਸੀ। ਮਲਾਇਕਾ ਦੇ ਸ਼ੋਅ 'ਚ ਪਹਿਲੇ ਮਹਿਮਾਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਹੁਣ ਖਬਰਾਂ ਆ ਰਹੀਆਂ ਹਨ ਕਿ ਬਾਲੀਵੁੱਡ ਦੀ ਮਸ਼ਹੂਰ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਫਰਾਹ ਖਾਨ ਇਸ ਸ਼ੋਅ 'ਚ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਨ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਸ਼ੋਅ ਦੇ ਮੇਕਰਸ ਨੇ ਕਈ ਸੈਲੇਬਸ ਨਾਲ ਸੰਪਰਕ ਕੀਤਾ ਹੈ। ਜਿਸ 'ਚੋਂ ਪਹਿਲਾ ਨਾਂ ਫਰਾਹ ਖਾਨ ਦਾ ਹੈ। ਮਲਾਇਕਾ ਅਰੋੜਾ ਅਤੇ ਫਰਾਹ ਖਾਨ ਵੀ ਬੈਸਟ ਫ੍ਰੈਂਡਸ ਹਨ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਫਰਾਹ ਖਾਨ ਅਭਿਨੇਤਰੀ ਦੇ ਸ਼ੋਅ 'ਚ ਪਹਿਲੀ ਖਾਸ ਮਹਿਮਾਨ ਹੋਵੇਗੀ।
ਮਲਿਇਕਾ ਨੇ ਇਸ ਸ਼ੋਅ ਦੇ ਟੀਜ਼ਰ ਨਾਲ ਪੋਸਟ ਸ਼ੇਅਰ ਕੀਤੀ ਹੈ, ਉਨ੍ਹਾਂ ਨੇ ਇਸ ਪੋਸਟ ਵਿੱਚ ਲਿਖਿਆ "ਜੇ ਤੁਸੀਂ ਸੋਚਦੇ ਹੋ ਕਿ ਮੈਂ ਆਪਣੀਆਂ ਹਰਕਤਾਂ ਦੀ ਖ਼ਬਰ ਹਰ ਚੁੱਕੀ ਹਾਂ, ਤਾਂ ਤੁਹਾਡੇ ਲਈ ਕੁਝ ਹੋਰ ਵੀ ਹੈ। ਉਮਰ, ਲਵ ਲਾਈਫ, ਇਹ ਸਾਰੀਆਂ ਖ਼ਬਰਾਂ ਤਾਂ ਪੁਰਾਣੀਆਂ ਹੋ ਗਈਆਂ ਹਨ। ਹੁਣ ਮੈਂ ਤੁਹਾਡੇ ਲਈ ਕੁਝ ਨਵਾਂ ਲੈ ਕੇ ਆ ਰਹੀ ਹਾਂ। ਜਿੱਥੇ ਤੁਸੀਂ ਹਰ ਕਿਸੇ ਬਾਰੇ ਗੱਲ ਕਰ ਸਕਦੇ ਹੋ।"
ਮਲਾਇਕਾ ਦੇ ਸ਼ੋਅ ਦੇ ਐਲਾਨ ਦੇ ਬਾਅਦ ਤੋਂ ਹੀ ਚਰਚਾ ਹੈ ਕਿ ਅਰਬਾਜ਼ ਖਾਨ ਵੀ ਇਸ ਸ਼ੋਅ 'ਚ ਮਹਿਮਾਨ ਦੇ ਰੂਪ 'ਚ ਨਜ਼ਰ ਆਉਣਗੇ। ਇੰਟਰਨੈੱਟ ਯੂਜ਼ਰਸ ਦਾ ਕਹਿਣਾ ਹੈ ਕਿ ਮਲਾਇਕਾ ਦੇ ਸ਼ੋਅ 'ਚ ਸਿਰਫ ਅਰਬਾਜ਼ ਖਾਨ ਹੀ ਨਹੀਂ ਬਲਕਿ ਅਰਜੁਨ ਕਪੂਰ ਵੀ ਮਹਿਮਾਨ ਦੇ ਰੂਪ 'ਚ ਆਉਣਗੇ। ਖਬਰਾਂ ਮੁਤਾਬਕ ਅਰਬਾਜ਼ ਅਤੇ ਅਰਜੁਨ ਕਪੂਰ ਸ਼ੋਅ ਦਾ ਹਿੱਸਾ ਹੋਣਗੇ ਪਰ ਦੋਵੇਂ ਵੱਖ-ਵੱਖ ਐਪੀਸੋਡਸ 'ਚ ਨਜ਼ਰ ਆਉਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Malaika arora, Movies