Home /News /entertainment /

Raveena Tandon Thar: ਰਵੀਨਾ ਟੰਡਨ ਖਰੀਦ ਰਹੀ ਹੈ ਨਵੀਂ ਥਾਰ, ਆਨੰਦ ਮਹਿੰਦਰਾ ਨੇ ਕਿਹਾ "ਤੁਸੀਂ ਮੈਨੂੰ ਮਨਾ ਹੀ ਲਿਆ..."

Raveena Tandon Thar: ਰਵੀਨਾ ਟੰਡਨ ਖਰੀਦ ਰਹੀ ਹੈ ਨਵੀਂ ਥਾਰ, ਆਨੰਦ ਮਹਿੰਦਰਾ ਨੇ ਕਿਹਾ "ਤੁਸੀਂ ਮੈਨੂੰ ਮਨਾ ਹੀ ਲਿਆ..."

ਦਿਲਚਸਪ ਗੱਲ ਇਹ ਹੈ ਕਿ ਇਸ ਟਵੀਟ 'ਤੇ ਆਨੰਦ ਮਹਿੰਦਰਾ (Anand Mahindra) ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

ਦਿਲਚਸਪ ਗੱਲ ਇਹ ਹੈ ਕਿ ਇਸ ਟਵੀਟ 'ਤੇ ਆਨੰਦ ਮਹਿੰਦਰਾ (Anand Mahindra) ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

Raveena Tandon Buying New Thar: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ (Raveena Tandon) ਸ਼ਾਨਦਾਰ ਲਾਈਫਸਟਾਈਲ ਦੀ ਸ਼ੌਕੀਨ ਹੈ। ਆਲੀਸ਼ਾਨ ਘਰ ਦੇ ਨਾਲ-ਨਾਲ ਗੈਰੇਜ 'ਚ ਖੜ੍ਹੀਆਂ ਕੀਮਤੀ ਗੱਡੀਆਂ ਅਭਿਨੇਤਰੀ ਦੀ ਇਸ ਸ਼ਾਹੀ ਜ਼ਿੰਦਗੀ 'ਚ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਰਵੀਨਾ ਟੰਡਨ ਨੂੰ ਕਾਰ ਕਲੈਕਸ਼ਨ 'ਚ ਕਾਫੀ ਦਿਲਚਸਪੀ ਹੈ। ਹੁਣ ਅਭਿਨੇਤਰੀ ਨੇ ਆਪਣੇ ਗੈਰੇਜ ਵਿੱਚ ਇੱਕ ਹੋਰ ਆਲੀਸ਼ਾਨ ਵਾਹਨ ਜੋੜਨ ਦਾ ਫੈਸਲਾ ਕੀਤਾ ਹੈ।

ਹੋਰ ਪੜ੍ਹੋ ...
  • Share this:

Raveena Tandon Buying New Thar: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ (Raveena Tandon) ਸ਼ਾਨਦਾਰ ਲਾਈਫਸਟਾਈਲ ਦੀ ਸ਼ੌਕੀਨ ਹੈ। ਆਲੀਸ਼ਾਨ ਘਰ ਦੇ ਨਾਲ-ਨਾਲ ਗੈਰੇਜ 'ਚ ਖੜ੍ਹੀਆਂ ਕੀਮਤੀ ਗੱਡੀਆਂ ਅਭਿਨੇਤਰੀ ਦੀ ਇਸ ਸ਼ਾਹੀ ਜ਼ਿੰਦਗੀ 'ਚ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਰਵੀਨਾ ਟੰਡਨ ਨੂੰ ਕਾਰ ਕਲੈਕਸ਼ਨ 'ਚ ਕਾਫੀ ਦਿਲਚਸਪੀ ਹੈ। ਹੁਣ ਅਭਿਨੇਤਰੀ ਨੇ ਆਪਣੇ ਗੈਰੇਜ ਵਿੱਚ ਇੱਕ ਹੋਰ ਆਲੀਸ਼ਾਨ ਵਾਹਨ ਜੋੜਨ ਦਾ ਫੈਸਲਾ ਕੀਤਾ ਹੈ। ਇਹ ਗੱਡੀ ਕੋਈ ਹੋਰ ਨਹੀਂ ਬਲਕਿ ਮਹਿੰਦਰਾ ਥਾਰ (Mahindra Thar) ਹੈ। ਇਸ ਦੇ ਲਈ ਰਵੀਨਾ ਟੰਡਨ ਨੇ ਸੋਸ਼ਲ ਮੀਡੀਆ 'ਤੇ ਇਕ ਟਵੀਟ ਵੀ ਕੀਤਾ ਹੈ, ਜੋ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਟਵੀਟ 'ਤੇ ਆਨੰਦ ਮਹਿੰਦਰਾ (Anand Mahindra) ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

ਆਨੰਦ ਮਹਿੰਦਰਾ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ

ਮਹਿੰਦਰਾ ਗਰੁੱਪ ਦੇ ਚੇਅਰਮੈਨ ਅਤੇ ਮਸ਼ਹੂਰ ਕਾਰੋਬਾਰੀ ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਹਰ ਰੋਜ਼ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਰਵੀਨਾ ਟੰਡਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਅਦਾਕਾਰਾ ਕਲੱਬ ਮਹਿੰਦਰਾ ਦਾ ਐਂਡੋਕਸਮੈਂਟ ਕਰਦੀ ਨਜ਼ਰ ਆ ਰਹੀ ਹੈ।

ਜੀ ਨਿਊਜ਼ ਹਿੰਦੀ ਦੀ ਖ਼ਬਰ ਅਨੁਸਾਰ, ਵੀਡੀਓ 'ਚ ਇਕ ਥਾਂ 'ਤੇ ਰਵੀਨਾ ਕਹਿੰਦੀ ਹੈ ਕਿ ਇਹ ਸਾਰੀਆਂ ਸੁਵਿਧਾਵਾਂ 80 ਤੋਂ ਜ਼ਿਆਦਾ ਰਿਜ਼ੋਰਟ 'ਚ ਮੌਜੂਦ ਹਨ। ਇਸ 'ਤੇ ਰਵੀਨਾ ਨੂੰ ਟੈਗ ਕਰਦੇ ਹੋਏ ਆਨੰਦ ਮਹਿੰਦਰਾ ਨੇ ਲਿਖਿਆ- "ਮੈਂ ਹੁਣ ਤੱਕ ਇਨ੍ਹਾਂ ਵਿੱਚੋਂ 10% ਰਿਜ਼ੋਰਟ ਵਿੱਚ ਵੀ ਨਹੀਂ ਗਿਆ, ਪਰ ਹੁਣ ਤੁਸੀਂ ਮੈਨੂੰ ਮਨਾ ਲਿਆ, ਰਵੀਨਾ ਟੰਡਨ ਜੀ, ਮੈਂ ਆਪਣਾ ਬੈਗ ਪੈਕ ਕਰ ਰਿਹਾ ਹਾਂ।"

ਰਵੀਨਾ ਟੰਡਨ ਨੇ ਆਨੰਦ ਮਹਿੰਦਰਾ ਦੇ ਇਸ ਟਵੀਟ ਦਾ ਜਵਾਬ ਦਿੱਤਾ ਹੈ ਅਤੇ ਥਾਰ ਨੂੰ ਖਰੀਦਣ ਦੀ ਗੱਲ ਕੀਤੀ ਹੈ। ਅਦਾਕਾਰਾ ਨੇ ਲਿਖਿਆ, "ਸਰ, ਮੈਂ ਵੀ ਇਸ ਦਾ ਹਿੱਸਾ ਬਣ ਰਹੀ ਹਾਂ ਅਤੇ ਨਵੀਂ ਮਹਿੰਦਰਾ ਥਾਰ ਖਰੀਦਣ ਜਾ ਰਹੀ ਹਾਂ। ਮੈਂ ਇਸ ਗੱਡੀ ਤੋਂ ਕਾਰ ਚਲਾਉਣੀ ਸਿੱਖੀ ਅਤੇ ਇਹ ਪਹਿਲੀ ਕਾਰ ਸੀ ਜੋ ਮੇਰੇ ਕੋਲ ਕਾਲਜ ਦੇ ਦਿਨਾਂ ਦੌਰਾਨ ਸੀ। ਅਤੇ ਮੈਂ ਇਸ ਚੀਜ਼ ਨੂੰ ਜਾਰੀ ਰੱਖਣ ਜਾ ਰਹੀ ਹਾਂ।" ਹਾਲਾਂਕਿ ਰਵੀਨਾ ਟੰਡਨ ਇਸ ਸਾਲ ਸਾਊਥ ਦੀ ਬਲਾਕਬਸਟਰ ਫਿਲਮ 'ਕੇਜੀਐਫ 2' 'ਚ ਨਜ਼ਰ ਆਈ ਸੀ। ਪ੍ਰਧਾਨ ਮੰਤਰੀ ਰਮਿਕਾ ਸੇਨ ਦੇ ਉਨ੍ਹਾਂ ਦੇ ਕਿਰਦਾਰ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਦੇ ਨਾਲ ਹੀ ਉਹ ਇਨ੍ਹੀਂ ਦਿਨੀਂ ਆਉਣ ਵਾਲੀ ਫਿਲਮ 'ਘੁੱੜਚੜ੍ਹੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

Published by:Krishan Sharma
First published:

Tags: Anand mahindra, Bollywood, Bollywood actress, Entertainment news, Raveena Tandon