Home /News /entertainment /

ਜੁੜਵਾ ਬੱਚਿਆਂ ਦੀ ਮਾਂ ਬਣੀ ਸੰਨੀ ਲਿਓਨ, ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਤਸਵੀਰ

ਜੁੜਵਾ ਬੱਚਿਆਂ ਦੀ ਮਾਂ ਬਣੀ ਸੰਨੀ ਲਿਓਨ, ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਤਸਵੀਰ

  • Share this:

    ਬਾਲੀਵੁੱਡ ਅਦਾਕਾਰਾ ਸਨੀ ਲਿਓਨ ਦੋ ਬੱਚਿਆਂ ਦੀ ਮਾਂ ਬਣੀ ਹੈ। ਜੀ ਹਾਂ ਉਹਨਾਂ ਦੇ ਛੋਟੇ ਜਿਹੇ ਪਰਿਵਾਰ ਵਿੱਚ ਹੁਣ ਦੋ ਲੜਕੇ ਸ਼ਾਮਿਲ ਹੋ ਗਏ ਹਨ।ਆਪਣੀ ਜ਼ਿੰਦਗੀ ਵਿੱਚ ਇਸ ਨਵੀਂ ਐਂਟਰੀ ਨੂੰ ਲੈ ਕੇ ਉਹ ਬਹੁਤ ਖੁਸ਼ ਹੈ। ਸੰਨੀ ਨੇ ਆਪਣੀ ਇਹ ਖੁਸ਼ੀ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਸਾਰਿਆਂ ਨਾਲ ਸਾਂਝੀ ਕੀਤੀ। ਸੰਨੀ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਇਸ ਵਿੱਚ ਉਹ ਨਿਸ਼ਾ, ਡੈਨੀਅਲ ਅਤੇ ਦੋ ਜੁੜਵੇਂ ਬੱਚਿਆਂ ਨਾਲ ਦਿਖਾਈ ਦੇ ਰਹੀ ਹੈ। ਸੰਨੀ ਅਤੇ ਡੈਨੀਅਲ ਤੋਂ ਇਲਾਵਾ ਨਿਸ਼ਾ ਵੀ ਆਪਣੇ ਭਰਾਵਾਂ ਦੇ ਆਉਣ ਨਾਲ ਕਾਫ਼ੀ ਖੁਸ਼ ਹੈ।


    ਇਸ ਤੋਂ ਪਹਿਲਾ ਸੰਨੀ ਨੇ 21 ਮਹੀਨੇ ਦੀ ਨਿਸ਼ਾ ਨੂੰ ਅਪਣਾਇਆ ਸੀ। ਸੰਨੀ ਅਤੇ ਉਨ੍ਹਾਂ ਦੇ ਪਤੀ ਡੈਨੀਅਲ ਵੇਬਰ ਨੇ ਨਿਸ਼ਾ ਨੂੰ ਮਹਾਰਾਸ਼ਟਰ ਦੇ ਲਾਤੂਰ ਤੋਂ ਗੋਦ ਲਿਆ ਸੀ। ਦੋਨੋਂ ਹੀ ਨਿਸ਼ਾ ਦੇ ਕਾਫੀ ਕਰੀਬ ਹਨ ਅਤੇ ਅਕਸਰ ਹੀ ਉਸਦੇ ਨਾਲ ਮਸਤੀ ਕਰਦੇ ਨਜ਼ਰ ਆਉਂਦੇ ਹਨ। ਖ਼ਾਸਕਰ ਸੰਨੀ ਜਦੋਂ ਵੀ ਘਰ ਹੁੰਦੀ ਹੈ ਤਾਂ ਉਹ ਨਿਸ਼ਾ ਦੇ ਨਾਲ ਕਵਾਲਿਟੀ ਟਾਇਮ ਬਿਤਾਉਣ ਦਾ ਮੌਕਾ ਨਹੀਂ ਛੱਡਦੀ।


    ਨਿਸ਼ਾ ਦੇ ਦੂਸਰੇ ਜਨਮਦਿਨ 'ਤੇ ਵੀ ਸੰਨੀ ਅਤੇ ਡੈਨੀਅਲ ਨੇ ਖ਼ਾਸ ਤਰ੍ਹਾਂ ਦਾ ਪਲਾਨ ਕੀਤਾ ਸੀ। ਉਹ ਇਸਨੂੰ ਯਾਦਗਾਰ ਬਣਾਉਣ ਦੇ ਲਈ ਨਿਸ਼ਾ ਦੇ ਨਾਲ ਡਿਜ਼ਨੀਲੈਂਡ ਪਹੁੰਚ ਗਏ ਸਨ।

    First published:

    Tags: Actress, Bollywood, Boys, Mother, Sunny leone, Twin