ਔਰਤ ਦੀ ਖੁਸ਼ੀ ਤੇ ਉਸਦੀ ਇੱਛਾ ਦੀ ਗੱਲ 'ਤੇ ਸਾਡਾ ਸਮਾਜ ਸ਼ਰਮਸਾਰ ਹੋਣ ਲੱਗਦਾ ਹੈ: ਸਵਰਾ ਭਾਸਕਰ

Damanjeet Kaur
Updated: June 13, 2018, 12:49 PM IST
ਔਰਤ ਦੀ ਖੁਸ਼ੀ ਤੇ ਉਸਦੀ ਇੱਛਾ ਦੀ ਗੱਲ 'ਤੇ ਸਾਡਾ ਸਮਾਜ ਸ਼ਰਮਸਾਰ ਹੋਣ ਲੱਗਦਾ ਹੈ: ਸਵਰਾ ਭਾਸਕਰ
ਔਰਤ ਦੀ ਖੁਸ਼ੀ ਤੇ ਉਸਦੀ ਇੱਛਾ ਦੀ ਗੱਲ 'ਤੇ ਸਾਡਾ ਸਮਾਜ ਸ਼ਰਮਸਾਰ ਹੋਣ ਲੱਗਦਾ ਹੈ: ਸਵਰਾ ਭਾਸਕਰ
Damanjeet Kaur
Updated: June 13, 2018, 12:49 PM IST
ਸਵਰਾ ਨੇ ਗੱਲਬਾਤ ਦੌਰਾਨ ਮਹਿਲਾਵਾਂ ਦੀ ਸੁਰੱਖਿਆ ਤੇ ਮਹਿਲਾਵਾਂ ਨਾਲ ਵੱਧ ਰਹੇ ਜੁਰਮਾਂ ਦੇ ਵਿਸ਼ੇ ਤੇ ਖੁੱਲ ਕੇ ਕੀਤੀ ਗੱਲ

ਸ਼ਿਖਾ ਧਾਰੀਵਾਲ
ਫ਼ਿਲਮ 'ਵੀਰੇ ਦੀ ਵੈਡਿੰਗ' ਵਿੱਚ ਆਪਣੇ ਬੋਲਡ ਕਿਰਦਾਰ ਸਾਕਸ਼ੀ ਤੇ ਮਾਸਟਰਬੇਸ਼ਨ ਦੇ ਸੀਨ ਨੂੰ ਲੈ ਕੇ ਲਗਾਤਾਰ ਸੁਰਖੀਆਂ ਬਟੋਰ ਰਹੀ ਸਵਰਾ ਭਾਸਕਰ ਨੇ ਨਿਊਜ਼18 ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸੀਨ ਨੂੰ ਲੈ ਕੇ ਸ਼ੁਰੂ ਤੋਂ ਸ਼ੱਕ ਸੀ ਕਿ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਵੇਗਾ ਕਿਉਂਕਿ ਜਦੋਂ ਗੱਲ ਔਰਤਾਂ ਦੇ ਸਰੀਰ , ਉਸਦੀ ਇੱਛਾ ਤੇ ਖੁਸ਼ੀ ਦੀ ਆਉਂਦੀ ਹੈ ਤਾਂ ਸਾਡਾ ਸਮਾਜ ਸ਼ਰਮਸਾਰ ਹੋਣ ਲੱਗਦਾ ਹੈ।

ਸਵਰਾ ਨੇ ਮਜ਼ਾਕ ਦੇ ਲਹਿਜ਼ੇ ਵਿੱਚ ਕਿਹਾ ਕਿ ਜ਼ਰੂਰੀ ਨਹੀਂ ਕਿ ਫ਼ਿਲਮ ਨਾਨੀ ਤੇ ਦਾਦੀ ਦੇ ਨਾਲ ਹੀ ਦੇਖੀ ਜਾਵੇ, ਤੁਸੀਂ ਆਪਣੀ ਗਰਲਫ੍ਰੈਂਡ ਨਾਲ ਵੀ ਦੇਖਣ ਜਾਓ।
Loading...

ਫ਼ਿਲਮ 'ਵੀਰੇ ਦੀ ਵੈਡਿੰਗ' ਉੱਤੇ ਆਪਣੀ ਸ਼ਾਨਦਾਰ ਅਦਾਕਾਰੀ ਤੇ ਬੋਲਡ ਅਵਤਾਰ ਨੂੰ ਲੈ ਕੇ ਮਿਲ ਰਹੀਆਂ ਤਾਰੀਫ਼ਾਂ ਨੂੰ ਲੈ ਕੇ ਸਵਰਾ ਕਾਫ਼ੀ ਖੁਸ਼ ਹੈ ਤੇ ਉਹ ਦੱਸਦੀ ਹੈ ਕਿ ਵੀਰੇ ਦੀ ਵੈਡਿੰਗ ਦੇ ਜ਼ਬਰਦਸਤ ਰਿਸਪਾਂਸ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਚਾਰ ਮਹਿਲਾ ਦੋਸਤਾਂ ਦੀ ਕਹਾਣੀ ਵੀ ਦਰਸ਼ਕ ਪਸੰਦ ਕਰਦੇ ਹਨ ਤੇ ਹੁਣ ਬਾੱਲੀਵੁੱਡ ਵਿੱਚ ਮਹਿਲਾਵਾਂ ਦੇ ਨਹੀਂ ਸਗੋਂ ਬਾੱਲੀਵੁੱਡ ਦੇ ਚੰਗੇ ਦਿਨ ਆ ਗਏ ਹਨ। ਮਹਿਲਾ ਪ੍ਰਧਾਨ ਫ਼ਿਲਮਾਂ ਤੇ ਮਹਿਲਾਵਾਂ ਦੋਨਾਂ ਨੂੰ ਤਵੱਜੋ ਮਿਲਣੀ ਚਾਹੀਦੀ ਹੈ।

ਸਵਰਾ ਨੇ ਇਸ ਗੱਲਬਾਤ ਵਿੱਚ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਫ਼ਿਲਮ ਦੇਖ ਕੇ ਉਨ੍ਹਾਂ ਨੂੰ ਮੈਸੇਜ ਕੀਤਾ ਕਿ ਫ਼ਿਲਮ ਵਿੱਚ ਉਨ੍ਹਾਂ ਦਾ ਕੰਮ ਵਧੀਆ ਹੈ ਤੇ ਦਰਸ਼ਕ ਸਲਾਹ ਰਹੇ ਹਨ। ਸਵਰਾ ਅੱਗੇ ਦੱਸਦੀ ਹੈ ਕਿ ਮੰਮੀ ਨੂੰ ਵੀ ਫ਼ਿਲਮ ਪਸੰਦ ਆਈ ਤੇ ਮੰਮੀ ਨੇ ਉਸ ਟਰੋਲਿੰਗ ਵਾਲੇ ਦ੍ਰਿਸ਼ ਲਈ ਉਸਦਾ ਸਮਰਥਨ ਵੀ ਕੀਤਾ।

ਨਿਊਜ਼18 ਨਾਲ ਹੋਈ ਗੱਲਬਾਤ ਵਿੱਚ ਸਵਰਾ ਨੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਹੱਸਦੇ ਹੋਏ ਦੱਸਿਆ ਕਿ ਅਸਲ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਵੀ ਟਵੀਟ ਤੇ ਟਵਿੱਟਰ ਤੋਂ ਡਰ ਲੱਗਦਾ ਹੈ ਤੇ ਸਵਰਾ ਦੇ ਪਾਪਾ ਉਨ੍ਹਾਂ ਨੂੰ ਗੂਗਲ ਤੋਂ ਟਰੈਕ ਕਰਦੇ ਹਨ ਤੇ ਜਿਵੇਂ ਹੀ ਸਵਰਾ ਕੋਈ ਟਵੀਟ ਕਰਦੀ ਹੈ ਤਾਂ ਉਸਦੇ ਪਾਪਾ ਨੂੰ ਝੱਟ ਮੈਸੇਜ ਪਹੁੰਚ ਜਾਂਦਾ ਹੈ। ਸਵਰਾ ਦੱਸਦੀ ਹੈ ਕਿ ਕਈ ਵਾਰ ਤਾਂ ਜਦੋਂ ਮੈਂ ਸਵੇਰੇ ਉੱਠਦੀ ਹਾਂ ਤਾਂ ਪਾਪਾ ਦਾ ਮੈਸੇਜ ਆਉਂਦਾ ਹੈ ਕਿ ਇੰਡੀਆ ਵਿੱਚ ਅੱਜ ਇਹ ਹੋਇਆ ਹੈ ਤੇ ਪਲੀਜ਼ ਤੂੰ ਇਸ ਤੇ ਕੋਈ ਟਵੀਟ ਨਾ ਕਰੀਂ। ਸਵਰਾ ਹੱਸਦੇ ਹੋਏ ਕਹਿੰਦੀ ਹੈ ਕਿ ਕਦੀਂ-ਕਦੀਂ ਉਹ ਪਾਪਾ ਦੀ ਹਿਦਾਇਤ ਮੰਨ ਲੈਂਦੀ ਹੈ ਤੇ ਕਦੀਂ-ਕਦੀਂ ਨਹੀਂ।


ਸਵਰਾ ਨੇ ਇਸ ਗੱਲਬਾਤ ਦੌਰਾਨ ਮਹਿਲਾਵਾਂ ਦੀ ਸੁਰੱਖਿਆ ਤੇ ਮਹਿਲਾਵਾਂ ਨਾਲ ਵੱਧ ਰਹੇ ਜੁਰਮ ਦੇ ਮੁੱਦੇ ਤੇ ਖੁੱਲ੍ਹ ਕੇ ਗੱਲ ਕਰਦੇ ਹੋਏ ਕਿਹਾ ਕਿ ਅਸਲ ਵਿੱਚ ਮਹਿਲਾਵਾਂ ਨਾਲ ਜੁੜੇ ਜਿਹੜੇ ਹੁਣ ਜੁਰਮ ਹੋ ਰਹੇ ਹਨ ਉਹ ਪਹਿਲਾਂ ਵੀ ਹੁੰਦੇ ਸਨ ਫ਼ਰਕ ਬਸ ਇੰਨਾ ਹੈ ਕਿ ਪਹਿਲਾਂ ਪੀੜਿਤ ਮਹਿਲਾ ਗੱਲ ਕਰਨ ਤੇ ਸ਼ਿਕਾਇਤ ਕਰਨ ਤੋਂ ਡਰਦੀ ਸੀ ਜਦਕਿ ਹੁਣ ਅਜਿਹਾ ਨਹੀਂ ਹੈ। ਸਵਰਾ ਨੇ ਕਿਹਾ ਕਿ ਕਈ ਕੇਸ ਤੁਹਾਨੂੰ ਅਜਿਹੇ ਮਿਲਣਗੇ ਜਿਸ ਵਿੱਚ ਮਹਿਲਾਵਾਂ ਕਹਿੰਦੀਆਂ ਹਨ ਕਿ ਉਹ ਮੈਨੂੰ ਮਾਰਦੇ ਹਨ ਪਰ ਪਿਆਰ ਵੀ ਬਹੁਤ ਕਰਦੇ ਹਨ। ਮਹਿਲਾਵਾਂ ਦੀ ਇਹ ਮਾਨਸਿਕਤਾ ਬਦਲਣੀ ਚਾਹੀਦੀ ਹੈ ਕਿਉਂਕਿ ਕ੍ਰਾਈਮ ਨੂੰ ਰੋਕਣ ਲਈ ਹਰ ਪਹਿਲੂ ਤੇ ਧਿਆਨ ਦੇਣਾ ਜ਼ਰੂਰੀ ਹੈ ਤੇ ਅਸੀਂ ਬਦਲਾਅ ਉਦੋਂ ਹੀ ਲਿਆ ਸਕਦੇ ਹਾਂ ਜਦੋਂ ਬੱਚਿਆਂ ਦੀ ਸਿੱਖਿਆ ਤੇ ਧਿਆਨ ਦਵਾਂਗੇ ਤੇ ਉਨ੍ਹਾਂ ਦੀ ਇਸ ਮਾਨਸਿਕਤਾ ਤੋਂ ਬਚਾਵਾਂਗੇ। ਅੱਜ ਦੇ ਬੱਚੇ ਹੀ ਕੱਲ੍ਹ ਦੀ ਨੌਜਵਾਨ ਪੀੜੀ ਤੇ ਭਵਿੱਖ ਹੋਣਗੇ।

ਤੁਹਾਨੂੰ ਦੱਸ ਦਈਏ ਕਿ ਹਰ ਮੁੱਦੇ ਉੱਤੇ ਬੇਬਾਕੀ ਨਾਲ ਆਪਣੇ ਵਿਚਾਰ ਰੱਖਣ ਵਾਲੀ ਕਰੋੜਾਂ ਦਿਲਾਂ ਦੀ ਧੜਕਣ ਸਵਰਾ ਭਾਸਤਕ ਅਕਸ਼ੈ ਕੁਮਾਰ ਤੇ ਟਵਿੰਕਲ ਖੰਨਾ ਦੀ ਫ਼ੈਨ ਹੈ ਤੇ ਸ਼ਾਹਰੁੱਖ ਖਾਨ ਦੇ ਰੋਮਾਂਸ ਦੀ ਦੀਵਾਨੀ ਹੈ। ਉਹ ਫ਼ਿਲਮਾਂ ਜ਼ਰੂਰ ਕਰਦੀ ਹੈ ਪਰ ਨਿੱਜੀ ਜ਼ਿੰਦਗੀ ਵਿੱਚ ਉਨ੍ਹਾਂ ਦਾ ਆਪਣੀ ਟੀਮ ਤੇ ਮੈਨੇਜਰ ਤੇ ਉਨ੍ਹਾਂ ਦੇ ਕਰੀਬੀ ਲੋਕਾਂ ਨਾਲ ਬਹੁਤ ਵਧੀਆ ਮੇਲਜੋਲ ਹੈ।
First published: June 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ