ਇਨ੍ਹੀਂ ਦਿਨੀਂ ਜ਼ੋਇਆ ਅਖ਼ਤਰ ਦੀ ਨਵੀਂ ਫ਼ਿਲਮ ਦੀ ਚਰਚਾ ਪੂਰੇ ਬਾਲੀਵੁੱਡ ਵਿੱਚ ਹੋ ਰਹੀ ਹੈ। ਕਿਉਂਕਿ ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ ਨਾਲ ਜ਼ੋਇਆ ਅਖਤਰ 2 ਅਜਿਹੇ ਸਟਾਰ ਕਿਡਜ਼ ਨੂੰ ਲਾਂਚ ਕਰਨ ਜਾ ਰਹੀ ਹੈ, ਜਿਨ੍ਹਾਂ ਨੂੰ ਪ੍ਰਸ਼ੰਸਕ ਵੱਡੇ ਪਰਦੇ 'ਤੇ ਦੇਖਣ ਲਈ ਬੇਤਾਬ ਹਨ।
ਕੁਝ ਦਿਨ ਪਹਿਲਾਂ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਅਤੇ ਅਮਿਤਾਭ ਬੱਚਨ ਦੇ ਦੋਹਤੇ ਅਗਸਤਿਆ ਨੰਦਾ ਨੂੰ ਜ਼ੋਇਆ ਅਖਤਰ ਦੇ ਦਫ਼ਤਰ ਦੇ ਬਾਹਰ ਦੇਖਿਆ ਗਿਆ ਸੀ।
ਹੁਣ ਇਨ੍ਹਾਂ ਦੋਵਾਂ ਦੇ ਫ਼ਿਲਮ ਡੈਬਿਊ ਦੀ ਚਰਚਾ ਜ਼ੋਰਾਂ 'ਤੇ ਹੈ। ਇੰਡੀਆ ਟੂਡੇ ਦੀ ਰਿਪੋਰਟ ਵਿੱਚ ਵੀ ਕੁਝ ਅਜਿਹਾ ਹੀ ਕਿਹਾ ਗਿਆ ਹੈ। ਰਿਪੋਰਟ ਮੁਤਾਬਕ ਅਮਿਤਾਭ ਬੱਚਨ ਦੇ ਦੋਹਤੇ ਅਗਸਤਿਆ ਨੰਦਾ ਜ਼ੋਇਆ ਦੀ ਫ਼ਿਲਮ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਫਿਲਮ ਨਾਲ ਜੁੜੇ ਇਕ ਸੂਤਰ ਮੁਤਾਬਕ, ਜ਼ੋਇਆ ਅਖ਼ਤਰ ਦੀ ਫ਼ਿਲਮ 'ਚ ਸ਼ਵੇਤਾ ਬੱਚਨ ਨੰਦਾ ਦਾ ਬੇਟਾ ਅਗਸਤਿਆ ਨੰਦਾ ਆਰਚੀ ਦਾ ਕਿਰਦਾਰ ਨਿਭਾਏਗਾ। ਇਸ ਫਿਲਮ 'ਚ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਵੀ ਨਜ਼ਰ ਆਵੇਗੀ। ਫ਼ਿਲਮ 'ਚ ਦੋਵੇਂ ਮੁੱਖ ਰੋਲ ਨਿਭਾਉਣਗੇ। ਇਸ ਤੋਂ ਇਲਾਵਾ ਕਈ ਗ਼ੈਰ-ਫ਼ਿਲਮੀ ਪਿਛੋਕੜ ਵਾਲੇ ਬੱਚੇ ਵੀ ਇਸ ਫ਼ਿਲਮ ਦਾ ਹਿੱਸਾ ਹੋਣਗੇ। ਜਿਸ ਲਈ ਕੁਝ ਨੌਜਵਾਨ ਲੜਕੇ-ਲੜਕੀਆਂ ਦੇ ਲਗਾਤਾਰ ਆਡੀਸ਼ਨ ਲਏ ਜਾ ਰਹੇ ਹਨ। ਅਗਸਤਿਆ ਫ਼ਿਲਮ ਲਈ ਕਾਫੀ ਮਿਹਨਤ ਕਰ ਰਹੇ ਹਨ।
ਦੱਸ ਦੇਈਏ ਕਿ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਨੂੰ ਐਕਟਿੰਗ ਵਿੱਚ ਕੋਈ ਦਿਲਚਸਪੀ ਨਹੀਂ ਹੈ। ਅਜਿਹੇ 'ਚ ਉਨ੍ਹਾਂ ਨੂੰ ਫ਼ਿਲਮਾਂ 'ਚ ਦੇਖਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ। ਪਰ, ਇਸਦੇ ਉਲਟ, ਅਗਸਤਿਆ ਨੂੰ ਫ਼ਿਲਮਾਂ ਅਤੇ ਅਦਾਕਾਰੀ ਵਿੱਚ ਬਹੁਤ ਦਿਲਚਸਪੀ ਹੈ। ਦੂਜੇ ਪਾਸੇ ਫ਼ਿਲਮ ਲਈ ਸੁਹਾਨਾ ਖਾਨ 'ਤੇ ਵੱਖ-ਵੱਖ ਲੁੱਕ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਵੀ ਉਹ ਲਾਲ ਰੰਗ ਦੀ ਸਾੜੀ 'ਚ ਨਜ਼ਰ ਆਈ ਸੀ ਅਤੇ ਉਸ ਦਾ ਲੁੱਕ ਕਾਫੀ ਪਸੰਦ ਕੀਤਾ ਗਿਆ ਸੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।