HOME » NEWS » Films

ਭਾਰਤੀ ਫੌਜ ਦੀ ਤਾਕਤ ਦਿਖਾਉਣਗੇ ਅਜੇ ਦੇਵਗਨ, ਭਾਰਤ-ਚੀਨ ਟਕਰਾਅ ‘ਤੇ ਬਣੇਗੀ ਫਿਲਮ

News18 Punjabi | News18 Punjab
Updated: July 4, 2020, 3:18 PM IST
share image
ਭਾਰਤੀ ਫੌਜ ਦੀ ਤਾਕਤ ਦਿਖਾਉਣਗੇ ਅਜੇ ਦੇਵਗਨ, ਭਾਰਤ-ਚੀਨ ਟਕਰਾਅ ‘ਤੇ ਬਣੇਗੀ ਫਿਲਮ
ਭਾਰਤੀ ਫੌਜ ਦੀ ਤਾਕਤ ਦਿਖਾਉਣਗੇ ਅਜੇ ਦੇਵਗਨ, ਭਾਰਤ-ਚੀਨ ਟਕਰਾਅ ‘ਤੇ ਬਣੇਗੀ ਫਿਲਮ

ਦੇਸ਼ ਭਗਤੀ ਨਾਲ ਭਰੀ ਇਸ ਫਿਲਮ ਵਿੱਚ ਦਿਖਾਇਆ ਜਾਵੇਗਾ ਕਿ ਭਾਰਤੀ ਫੌਜ ਵਿਚ ਕਿਸੇ ਵੀ ਹਾਲਾਤ ਵਿਚ ਹਰ ਕਿਸੇ ਨਾਲ ਨਜਿੱਠਣ ਦੀ ਤਾਕਤ ਰਖਦੀ ਹੈ।

  • Share this:
  • Facebook share img
  • Twitter share img
  • Linkedin share img
ਹੁਣ ਹੌਲੀ ਹੌਲੀ ਬਾਲੀਵੁੱਡ ਫਿਲਮਾਂ ਨਾਲ ਜੁੜਿਆ ਕੰਮ ਟਰੈਕ 'ਤੇ ਵਾਪਸ ਆ ਰਿਹਾ ਹੈ। ਹੁਣ ਨਵੀਆਂ ਫਿਲਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦੀ ਨਵੀਂ ਫਿਲਮ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਇਸ ਫਿਲਮ ਵਿਚ ਭਾਰਤੀ ਫੌਜ ਦੀ ਤਾਕਤ ਦਿਖਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਭਾਰਤ ਵਿਚ ਚੀਨ ਅਤੇ ਚੀਨ ਦੀ ਸੈਨਾ ਵਿਚਾਲੇ ਗਲਵਾਨ ਵੈਲੀ ਟਕਰਾਅ 'ਤੇ ਅਧਾਰਤ ਹੈ। ਦੇਸ਼ ਭਗਤੀ ਨਾਲ ਭਰੀ ਇਸ ਫਿਲਮ ਵਿੱਚ ਦਿਖਾਇਆ ਜਾਵੇਗਾ ਕਿ ਭਾਰਤੀ ਫੌਜ ਵਿਚ ਕਿਸੇ ਵੀ ਹਾਲਾਤ ਵਿਚ ਹਰ ਕਿਸੇ ਨਾਲ ਨਜਿੱਠਣ ਦੀ ਤਾਕਤ ਰਖਦੀ ਹੈ।

ਬੀਤੇ ਕਾਫੀ ਸਮੇਂ ਤੋਂ ਭਾਰਤ ਅਤੇ ਚੀਨ ਵਿਚ ਸਰਹੱਦੀ ਵਿਵਾਦ ਚਲ ਰਿਹਾ ਹੈ। ਇਸੇ ਨੂੰ ਲੈ ਕੇ ਭਾਰਤੀ ਸੈਨਿਕਾਂ ਅਤੇ ਚੀਨੀ ਫੌਜੀਆਂ ਦਰਮਿਆਨ ਹੋਈ ਝੜਪ ਵਿਚ, ਸੈਨਾ ਦੇ 20 ਜਵਾਨ ਸ਼ਹੀਦ ਹੋਏ ਸਨ। ਇਹ ਵਿਵਾਦ ਅਜੇ ਵੀ ਜਾਰੀ ਹੈ, ਜਦਕਿ ਅਜੇ ਦੇਵਗਨ ਨੇ ਭਾਰਤੀ ਫੌਜ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਗਾਲਵਨ ਵੈਲੀ ਉੱਤੇ ਇੱਕ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਟਰੇਡ ਵਿਸ਼ਲੇਸ਼ਕ ਤਰਨ ਆਦਰਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ।

ਤਰਨ ਆਦਰਸ਼ ਨੇ ਇੱਕ ਟਵੀਟ ਵਿੱਚ ਕਿਹਾ ਕਿ ‘ਅਜੈ ਦੇਵਗਨ ਗਲਵਾਨ ਵੈਲੀ ਵਿੱਚ ਹੋਏ ਹਮਲੇ ‘ਤੇ ਇੱਕ ਫਿਲਮ ਬਣਾਉਣ ਜਾ ਰਹੇ ਹਨ। ਫਿਲਮ ਦੇ ਨਾਮ ਦਾ ਅਜੇ ਫੈਸਲਾ ਨਹੀਂ ਕੀਤਾ ਗਿਆ ਹੈ। ਇਹ ਫਿਲਮ ਗਲਵਾਨ ਵੈਲੀ ਵਿਚ 20 ਸ਼ਹੀਦ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਦਰਸਾਏਗੀ। ਫਿਲਮ ਵਿਚ ਦਿਖਾਇਆ ਜਾਵੇਗਾ ਕਿ ਕਿਵੇਂ ਗਾਲਵਾਨ ਵੈਲੀ ਵਿਚ ਚੀਨੀ ਸੈਨਿਕਾਂ ਨਾਲ ਜੰਬਾਜੀ ਨਾਲ ਲੜਦਿਆਂ 20 ਜਵਾਨ ਸ਼ਹੀਦ ਹੋ ਗਏ ਸਨ। ਫਿਲਮ ਦੀ ਕਾਸਟ ਨੂੰ ਅਜੇ ਅੰਤਮ ਰੂਪ ਨਹੀਂ ਦਿੱਤਾ ਗਿਆ ਹੈ। ਅਜੈ ਦੇਵਗਨ ਫਿਲਮਸ ਅਤੇ ਸਿਲੈਕਟ ਮੀਡੀਆ ਹੋਲਡਿੰਗ ਐਲਪੀਪੀ ਸਾਂਝੇ ਤੌਰ 'ਤੇ ਇਸ ਫਿਲਮ ਦਾ ਨਿਰਮਾਣ ਕਰਨਗੇ। ਇਸ ਫਿਲਮ ਦਾ ਨਿਰਮਾਣ ਅਜੇ ਦੇਵਗਨ ਕਰਨਗੇ। 
First published: July 4, 2020, 3:18 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading