Home /News /entertainment /

ਅਕਸ਼ੇ ਕੁਮਾਰ ਨੇ ਬੱਕਰੀਆਂ ਨੂੰ ਖੁਆਇਆ ਘਾਹ, VIDEO ਸ਼ੇਅਰ ਕਰਕੇ ਖਾਸ ਸੁਨੇਹਾ...

ਅਕਸ਼ੇ ਕੁਮਾਰ ਨੇ ਬੱਕਰੀਆਂ ਨੂੰ ਖੁਆਇਆ ਘਾਹ, VIDEO ਸ਼ੇਅਰ ਕਰਕੇ ਖਾਸ ਸੁਨੇਹਾ...

photo credit - video grab

photo credit - video grab

  • Share this:

ਅਕਸ਼ੈ ਕੁਮਾਰ(Akshay Kumar) ਕੁਦਰਤ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਇਹ ਅਕਸਰ ਉਨ੍ਹਾਂ ਦੀਆਂ ਪੋਸਟਾਂ ਵਿੱਚ ਝਲਕਦਾ ਹੈ। ਉਹ ਹਮੇਸ਼ਾਂ ਕੰਮ ਤੋਂ ਕੁਝ ਸਮਾਂ ਇਸ ਲਈ ਕੱਢਦੇ ਹਨ।

ਪਿਛਲੇ ਦਿਨੀਂ ਪਰਿਵਾਰ ਨਾਲ ਸਮਾਂ ਬਿਤਾਉਣ ਤੋਂ ਬਾਅਦ ਅਕਸ਼ੈ ਹੁਣ ਛੋਟੀਆਂ-ਛੋਟੀਆਂ ਗੱਲਾਂ 'ਚ ਖੁਸ਼ੀ ਵੇਖ ਰਹੇ ਹਨ। ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੱਕਰੀਆਂ ਨੂੰ ਘਾਹ ਚਰਾਉਂਦੇ ਹੋਏ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਵੀਡੀਓ ਰਾਹੀਂ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਖਾਸ ਸੰਦੇਸ਼ ਦਿੱਤਾ ਹੈ।

ਅਕਸ਼ੈ ਕੁਮਾਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਰਾਹੀਂ ਪ੍ਰਸ਼ੰਸਕਾਂ ਨੂੰ ਟ੍ਰੀਟ ਕਰਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ।









View this post on Instagram






A post shared by Akshay Kumar (@akshaykumar)



ਇਸ ਵੀਡੀਓ 'ਚ ਅਕਸ਼ੇ ਆਪਣੇ ਹੱਥ 'ਚ ਹਰਾ ਘਾਹ ਲੈ ਕੇ ਬੱਕਰੀਆਂ ਨੂੰ ਖੁਆਉਂਦੇ ਨਜ਼ਰ ਆ ਰਹੇ ਹਨ। ਅਕਸ਼ੇ ਪਿਆਰ ਨਾਲ ਬੱਕਰੀਆਂ ਨੂੰ ਚਾਰ ਰਹੇ ਹਨ, ਅਤੇ ਬੱਕਰੀਆਂ ਘਾਹ ਖਾਣ ਲਈ ਉਨ੍ਹਾਂ 'ਤੇ ਚੜ੍ਹ ਰਹੀਆਂ ਹਨ।

ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- 'ਛੋਟੀ-ਛੋਟੀ ਚੀਜ਼ਾਂ 'ਚੋਂ ਵੱਡੀਆਂ ਵੱਡੀਆਂ ਖੁਸ਼ੀਆਂ ਮਿਲ ਰਹੀਆਂ ਹਨ... ਅਸੀਂ ਸਰਵ ਸ਼ਕਤੀਮਾਨ ਤੋਂ ਹੋਰ ਕੀ ਮੰਗ ਸਕਦੇ ਹਾਂ? ਹਰ ਇੱਕ ਦਿਨ ਲਈ ਪ੍ਰਮਾਤਮਾ ਦਾ ਧੰਨਵਾਦ ਕਰੋ ਜੋ ਅਸੀਂ ਕੁਦਰਤ ਦੇ ਵਿਚਕਾਰ ਜ਼ਿੰਦਾ ਹਾਂ। #AttitudeOfGratitude'। ਇਸ ਵੀਡੀਓ ਨਾਲ ਉਸ ਨੇ ਆਪਣੀ ਹੀ ਫਿਲਮ 'ਕੇਸਰੀ' ਦਾ ਸੁਪਰਹਿੱਟ ਗੀਤ 'ਤੇਰੀ ਮਿੱਟੀ' (Teri Mitti Song) ਲਗਾਇਆ ਹੈ।

Published by:Gurwinder Singh
First published:

Tags: Akshay Kumar, Bollywood, Bollywood actress