'ਦ ਇੰਟਰਨਰ' ਵਿਚ ਅਮਿਤਾਭ ਬੱਚਨ ਇਕ ਵਾਰ ਫਿਰ ਦੀਪਿਕਾ ਪਾਦੂਕੋਣ ਨਾਲ ਨਜ਼ਰ ਆਉਣਗੇ

ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਫਿਲਮ ਦਾ ਇਕ ਪੋਸਟਰ ਸਾਂਝਾ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ। ਉਨ੍ਹਾਂ ਲਿਖਿਆ, 'ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੈਂ ਆਪਣੇ ਸਭ ਤੋਂ ਖਾਸ ਸਹਿ-ਸਟਾਰ ਨਾਲ ਦੁਬਾਰਾ ਕੰਮ ਕਰਾਂ।

'ਦ ਇੰਟਰਨਰ' ਵਿਚ ਅਮਿਤਾਭ ਬੱਚਨ ਇਕ ਵਾਰ ਫਿਰ ਦੀਪਿਕਾ ਪਾਦੂਕੋਣ ਨਾਲ ਨਜ਼ਰ ਆਉਣਗੇ

'ਦ ਇੰਟਰਨਰ' ਵਿਚ ਅਮਿਤਾਭ ਬੱਚਨ ਇਕ ਵਾਰ ਫਿਰ ਦੀਪਿਕਾ ਪਾਦੂਕੋਣ ਨਾਲ ਨਜ਼ਰ ਆਉਣਗੇ

  • Share this:
    ਮੁੰਬਈ: ਦੀਪਿਕਾ ਪਾਦੁਕੋਨੇ ਦੀ ਫਿਲਮ ‘ਦਿ ਇੰਟਰਨਰ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਫਿਲਮ ਵਿੱਚ ਦੀਪਿਕਾ ਦੇ ਨਾਲ ਲੇਟ ਐਕਟਰ ਰਿਸ਼ੀ ਕਪੂਰ ਨਜ਼ਰ ਆਉਣ ਵਾਲੇ ਸਨ। ਪਰ ਪਿਛਲੇ ਸਾਲ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਇਹ ਫਿਲਮ ਹੋਲਡ ਉਤੇ ਚਲੀ ਗਈ ਸੀ। ਹੁਣ ਇਸ ਫਿਲਮ ਵਿੱਚ ਰਿਸ਼ੀ ਕਪੂਰ ਦੀ ਥਾਂ ਅਮਿਤਾਭ ਬੱਚਨ ਨੇ ਐਂਟਰੀ ਕਰ ਲਈ ਹੈ। ਇਸ ਖਬਰ ਦੀ ਪੁਸ਼ਟੀ ਦੀਪਿਕਾ ਪਾਦੁਕੋਣ ਨੇ ਖੁਦ ਆਪਣੇ ਇੰਸਟਾਗ੍ਰਾਮ ਰਾਹੀਂ ਕੀਤੀ ਹੈ।

    ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਫਿਲਮ ਦਾ ਇਕ ਪੋਸਟਰ ਸਾਂਝਾ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ। ਉਨ੍ਹਾਂ ਲਿਖਿਆ, 'ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੈਂ ਆਪਣੇ ਸਭ ਤੋਂ ਖਾਸ ਸਹਿ-ਸਟਾਰ ਨਾਲ ਦੁਬਾਰਾ ਕੰਮ ਕਰਾਂ। ਮੈਂ ਅਮਿਤਾਭ ਬੱਚਨ ਦਾ #TheInter ਦੇ ਭਾਰਤੀ ਰੂਪਾਂਤਰਣ ਲਈ ਸਵਾਗਤ ਕਰਦੀ ਹਾਂ। ਦੀਪਿਕਾ ਅਤੇ ਅਮਿਤਾਭ ਬੱਚਨ ਪਹਿਲਾਂ ਵੀ ਇਕੱਠੇ ਕੰਮ ਕਰ ਚੁੱਕੇ ਹਨ। ਫਿਲਮ ਪੀਕੂ ਵਿੱਚ ਦੋਵਾਂ ਨੇ ਪਿਤਾ ਅਤੇ ਧੀ ਦੀ ਭੂਮਿਕਾ ਨਿਭਾਈ ਸੀ ਅਤੇ ਇਹ ਫਿਲਮ ਸੁਪਰਹਿੱਟ ਸਾਬਤ ਹੋਈ ਸੀ। ਇਸ ਫਿਲਮ ਨੇ ਨੇ ਬਹੁਤ ਸਾਰੇ ਅਵਾਰਡ ਵੀ ਜਿੱਤੇ ਸਨ।

    ਦੀਪਿਕਾ ਦੀ 'ਦਿ ਇੰਟਰਨ' ਫਿਲਮ ਇੰਟੀਮੇਟ ਅਤੇ ਰਿਲੇਸ਼ਨਸ਼ਿਪ 'ਤੇ ਅਧਾਰਤ ਹੈ ਜੋ ਕੰਮ ਦੇ ਸਥਾਨ 'ਤੇ ਘੁੰਮਦੀ ਹੈ। ਇਹ ਫਿਲਮ ਅੱਜ ਕੱਲ ਦਫਤਰ ਦੇ ਮਾਹੌਲ ਉਤੇ ਅਧਾਰਤ ਹੈ। ਇਸ ਫਿਲਮ ਤੋਂ ਇਲਾਵਾ ਦੀਪਿਕਾ ਕੋਲ ਪਠਾਨ ਵੀ ਹੈ। ਦੀਪਿਕਾ ਸ਼ਾਹਰੁਖ ਖਾਨ ਦੇ ਨਾਲ ਸਿਧਾਰਥ ਆਨੰਦ ਦੁਆਰਾ ਨਿਰਦੇਸ਼ਤ ਪਠਾਨ ਵਿੱਚ ਮੁੱਖ ਅਭਿਨੇਤਰੀ ਦੀ ਭੂਮਿਕਾ ਨਿਭਾਏਗੀ, ਜਿਸ ਵਿਚ ਸਲਮਾਨ ਖਾਨ ਦਾ ਕੈਮਿਓ ਵੀ ਪ੍ਰਸ਼ੰਸਕਾਂ ਨੂੰ ਵੇਖਣ ਨੂੰ ਮਿਲੇਗਾ।
    Published by:Ashish Sharma
    First published: