ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ (Amitabh Bachchan) ਦੇ ਘਰੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬਿੱਗ ਬੀ ਨੇ ਖੁਦ ਇਸ ਨੂੰ ਆਪਣੇ ਸੋਸ਼ਲ ਹੈਂਡਲ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਬਿੱਗ ਬੀ ਦੀ ਤਾਜ਼ਾ ਪੋਸਟ ਮੁਤਾਬਕ ਉਨ੍ਹਾਂ ਦੇ ਪਿਆਰੇ ਕੁੱਤੇ ਦੀ ਮੌਤ ਹੋ ਗਈ ਹੈ।
ਅਮਿਤਾਭ ਬੱਚਨ ਆਪਣੇ ਪਿਆਰੇ ਕੁੱਤੇ ਨੂੰ ਗੁਆਉਣ ਉਤੇ ਬਹੁਤ ਦੁਖੀ ਹਨ। ਆਪਣੇ ਦੁੱਖ ਨੂੰ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਲਿਖਿਆ, 'ਸਾਡਾ ਛੋਟਾ ਜਿਹਾ ਦੋਸਤ ਛੱਡ ਕੇ ਚਲਾ ਗਿਆ ਹੈ।'
ਦੱਸ ਦਈਏ ਕਿ ਅਮਿਤਾਭ ਨੇ ਆਪਣੇ ਬਲੌਗ 'ਤੇ ਆਪਣੇ ਪਿਆਰੇ ਕੁੱਤੇ ਨੂੰ ਗੁਆਉਣ ਦਾ ਦਰਦ ਵੀ ਸਾਂਝਾ ਕੀਤਾ ਹੈ। ਜਿੱਥੇ ਉਨ੍ਹਾਂ ਨੇ ਇਸ ਦੁਖ ਵਾਲੇ ਪਲ ਨੂੰ ਦਿਲ ਕੰਬਾਊ ਦੱਸਿਆ ਹੈ।
ਉਨ੍ਹਾਂ ਨੇ ਆਪਣੇ ਬਲਾਗ ਪੋਸਟ ਵਿੱਚ ਉਹੀ ਗੱਲਾਂ ਲਿਖੀਆਂ ਜਿਵੇਂ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਲਿਖਿਆ, ਪਰ ਅੱਗੇ ਇੱਕ ਲਾਈਨ ਜੋੜ ਦਿੱਤੀ, 'ਦਿਲ ਦਹਿਲਾ ਦੇਣ ਵਾਲਾ, ਪਰ ਜਦੋਂ ਉਹ ਆਸ-ਪਾਸ ਹੁੰਦੇ ਹਨ ਤਾਂ ਉਹ ਸਾਡੀ ਜ਼ਿੰਦਗੀ ਦੀ ਜਾਨ ਤੇ ਆਤਮਾ ਹੁੰਦੇ ਹਨ..!!
ਜਿਵੇਂ ਕਿ ਸਾਰੇ ਜਾਣਦੇ ਹਨ ਕਿ ਬਿਗ ਬੀ ਇਕ ਪਰਿਵਾਰਕ ਵਿਅਕਤੀ ਹੋਣ ਦੇ ਨਾਲ-ਨਾਲ ਡਾਗ ਲਵਰ ਵੀ ਹਨ। ਉਹ ਅਕਸਰ ਆਪਣੇ ਪੈੱਟ ਨਾਲ ਫੋਟੋਆਂ ਸ਼ੇਅਰ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਡਾਗ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਇਕ ਭਾਵੁਕ ਪੋਸਟ ਲਿਖੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।