HOME » NEWS » Films

FIR ਮਗਰੋਂ ਅਰਬਾਜ, ਸੋਹੇਲ ਅਤੇ ਨਿਰਵਾਨ ਖਾਨ ਤਾਜ਼ ‘ਚ ਕੁਆਰੰਟੀਨ, ਕੋਰੋਨਾ ਨਿਯਮਾਂ ਦੀ ਕੀਤੀ ਸੀ ਉਲੰਘਣਾ

News18 Punjabi | News18 Punjab
Updated: January 5, 2021, 1:11 PM IST
share image
FIR ਮਗਰੋਂ ਅਰਬਾਜ, ਸੋਹੇਲ ਅਤੇ ਨਿਰਵਾਨ ਖਾਨ ਤਾਜ਼ ‘ਚ ਕੁਆਰੰਟੀਨ, ਕੋਰੋਨਾ ਨਿਯਮਾਂ ਦੀ ਕੀਤੀ ਸੀ ਉਲੰਘਣਾ
ਰਬਾਜ, ਸੋਹੇਲ ਅਤੇ ਨਿਰਵਾਨ ਖਾਨ ਤਾਜ਼ ‘ਚ ਕੁਆਰੰਟੀਨ

ਅਰਬਾਜ਼ ਖਾਨ, ਸੋਹੇਲ ਖ਼ਾਨ ਅਤੇ ਉਸ ਦੇ ਬੇਟੇ ਨਿਰਵਾਣਾ ਖਾਨ 'ਤੇ ਦੋਸ਼ ਹੈ ਕਿ ਉਹ ਇਕ ਹੋਟਲ 'ਚ ਆਪਣੇ ਆਪ ਨੂੰ ਕੁਆਰੰਟੀਨ ਦੱਸ ਕੇ ਘਰ ਚਲੇ ਗਏ ਸਨ।

  • Share this:
  • Facebook share img
  • Twitter share img
  • Linkedin share img
ਮੁੰਬਈ- ਬਾਲੀਵੁੱਡ ਦੇ 'ਭਾਈਜਾਨ' ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ, ਸੋਹੇਲ ਖਾਨ ਅਤੇ ਸੋਹੇਲ ਦੇ ਬੇਟੇ ਨਿਰਵਾਣ ਖਾਨ ਨੂੰ ਮੁੰਬਈ ਦੇ ਬਾਂਦਰਾ ਦੇ ਤਾਜ ਲੈਂਡਜ਼ ਐਂਡ ਹੋਟਲ 'ਚ ਬੀ.ਐੱਮ.ਸੀ. ਨੇ ਕੁਆਰੰਟੀਨ ਕਰ ਦਿੱਤਾ ਹੈ। ਸੋਮਵਾਰ (4 ਜਨਵਰੀ) ਨੂੰ ਮੁੰਬਈ ਪੁਲਿਸ ਨੇ ਕੋਵਿਡ -19 ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਅਰਬਾਜ਼ ਖਾਨ, ਸੋਹੇਲ ਖਾਨ ਅਤੇ ਉਸ ਦੇ ਬੇਟੇ ਨਿਰਵਾਣਾ ਖਾਨ ਖਿਲਾਫ ਕੇਸ ਦਰਜ ਕੀਤਾ ਸੀ। ਉਨ੍ਹਾਂ 'ਤੇ ਦੋਸ਼ ਹੈ ਕਿ ਉਹਨਾਂ ਨੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਨੂੰ ਨਹੀਂ ਮੰਨਿਆ ਹੈ।

ਜਾਣਕਾਰੀ ਅਨੁਸਾਰ ਅਰਬਾਜ਼, ਸੋਹੇਲ ਅਤੇ ਨਿਰਵਾਨ 25 ਦਸੰਬਰ ਨੂੰ ਦੁਬਈ ਤੋਂ ਵਾਪਸ ਪਰਤੇ ਸਨ। ਨਿਯਮਾਂ ਅਨੁਸਾਰ ਉਸਨੂੰ ਸੱਤ ਦਿਨਾਂ ਲਈ ਅਲੱਗ ਰਹਿਣਾ ਸੀ। ਦੋਸ਼ ਹੈ ਕਿ ਅਰਬਾਜ਼, ਸੋਹੇਲ ਅਤੇ ਨਿਰਵਾਨ ਆਪਣੇ ਆਪ ਨੂੰ ਹੋਟਲ ਵਿਚ ਕੁਆਰੰਟੀਨ ਦੱਸ ਦੇ ਘਰ ਚਲੇ ਗਏ ਸਨ। ਇਸ ਜਾਣਕਾਰੀ ਦੇ ਅਧਾਰ 'ਤੇ ਬੀਐਮਸੀ ਦੇ ਮੈਡੀਕਲ ਅਧਿਕਾਰੀ ਦੀ ਸ਼ਿਕਾਇਤ ਦੇ ਅਧਾਰ 'ਤੇ ਤਿੰਨਾਂ ਖਿਲਾਫ ਮਹਾਮਾਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਫਆਈਆਰ ਖਰ ਥਾਣੇ ਵਿਚ ਦਰਜ ਕੀਤੀ ਗਈ ਸੀ।



ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਗਲੈਂਡ ਅਤੇ ਦੁਬਈ ਸਮੇਤ ਯੂਰਪ ਦੇ ਕਿਸੇ ਵੀ ਦੇਸ਼ ਤੋਂ ਵਾਪਸ ਆਉਣ ਵਾਲੇ ਲੋਕਾਂ ਨੂੰ ਘੱਟੋ ਘੱਟ 7 ਦਿਨਾਂ ਲਈ ਆਪਣੇ ਆਪ ਨੂੰ ਵੱਖ ਕਰਨਾ ਪਏਗਾ। ਇਹ ਨਿਯਮ ਇੰਗਲੈਂਡ ਵਿਚ ਦਸੰਬਰ ਮਹੀਨੇ ਵਿਚ ਕੋਰੋਨਾ ਵਾਇਰਸ ਦੇ ਨਵਾਂ ਸਟਰੇਨ ਆਉਣ ਤੋਂ ਬਾਅਦ ਸਖਤੀ ਨਾਲ ਲਾਗੂ ਹੋ ਰਿਹਾ ਹੈ।
Published by: Ashish Sharma
First published: January 5, 2021, 1:11 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading