HOME » NEWS » Films

'ਬਧਾਈ ਹੋ' ਨੇ ਤੋੜਿਆ 'ਬਾਹੂੂਬਲੀ 2' ਦਾ ਰਿਕਾੱਰਡ, 6ਵੇਂ ਹਫ਼ਤੇ 'ਚ ਪਹੁੰਚੀ, ਕੀਤੀ 3.75 ਕਰੋੜ ਕਮਾਈ

News18 Punjab
Updated: November 27, 2018, 7:21 PM IST
'ਬਧਾਈ ਹੋ' ਨੇ ਤੋੜਿਆ 'ਬਾਹੂੂਬਲੀ 2' ਦਾ ਰਿਕਾੱਰਡ, 6ਵੇਂ ਹਫ਼ਤੇ 'ਚ ਪਹੁੰਚੀ, ਕੀਤੀ 3.75 ਕਰੋੜ ਕਮਾਈ
'ਬਧਾਈ ਹੋ' ਨੇ ਤੋੜਿਆ 'ਬਾਹੂੂਬਲੀ 2' ਦਾ ਰਿਕਾੱਰਡ
News18 Punjab
Updated: November 27, 2018, 7:21 PM IST
ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਦੀ ਫ਼ਿਲਮ 'ਬਧਾਈ ਹੋ' ਨੂੰ ਨਾ ਸਿਰਫ਼ ਚੰਗੇ ਰਿਵਿਊਜ਼ ਮਿਲੇ ਸਗੋਂ ਫ਼ਿਲਮ ਨੇ ਬਾੱਕਸ ਆੱਫਿਸ ਉੱਤੇ ਧਮਾਕੇਦਾਰ ਓਪਨਿੰਗ ਵੀ ਕੀਤੀ। ਅਜਿਹੇ ਵਿੱਚ ਫੈਂਸ ਨੇ ਵੀ ਫ਼ਿਲਮ ਦੇਖ ਕੇ ਪੂਰੀ ਟੀਮ ਨੂੰ ਸਿਰਫ਼ ਇਹੀ ਕਿਹਾ ਕਿ 'ਬਧਾਈ ਹੋ'। ਛੋਟੇ ਬਜਟ ਦੀ ਇਸ ਫ਼ਿਲਮ ਦੀ ਕਮਾਈ ਬਾੱਕਸ ਆਫਿਸ ਉੱਤੇ ਹਾਲੇ ਵੀ ਜਾਰੀ ਹੈ। ਇਹੀ ਨਹੀਂ ਫ਼ਿਲਮ ਨੇ ਇੱਕ ਵੱਡਾ ਰਿਕਾੱਰਡ ਵੀ ਤੋੜ ਦਿੱਤਾ ਹੈ।

ਆਯੁਸ਼ਮਾਨ ਦੀ ਫ਼ਿਲਮ ਨੇ ਜਿੱਥੇ ਦੋ ਹੀ ਦਿਨ ਵਿੱਚ ਚੰਗੀ-ਖਾਸੀ ਕਮਾਈ ਕਰ ਲਈ ਸੀ। ਉੱਥੇ ਹੀ ਹੁਣ ਫ਼ਿਲਮ ਦੀ 6ਵੇਂ ਹਫ਼ਤੇ ਦੀ ਕਮਾਈ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ। ਜੋ ਕਿ ਹੈਰਾਨ ਕਰਨ ਵਾਲੇ ਹਨ, ਦੱਸ ਦਈਏ ਕਿ ਆਪਣੇ 6ਵੇਂ ਹਫ਼ਤੇ ਵਿੱਚ ਫ਼ਿਲਮ ਨੇ ਇੰਡੀਅਨ ਬਾੱਕਸ ਆਫ਼ਿਸ ਉੱਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ 'ਬਾਹੂਬਲੀ 2' ਦਾ ਰਿਕਾਰਡ ਤੋੜ ਦਿੱਤਾ ਹੈ। 

Loading...
ਬਧਾਈ ਹੋ ਨੇ 6ਵੇਂ ਹਫ਼ਤੇ ਵਿੱਚ 3.75 ਕਰੋੜ ਦੀ ਕਮਾਈ ਕੀਤੀ ਉੱਥੇ ਦੂਜੇ ਪਾਸੇ ਬਾਹੂਬਲੀ 2 ਨੇ ਇਸੇ ਹਫ਼ਤੇ ਵਿੱਚ 3.35 ਕਰੋੜ ਦਾ ਵਪਾਰ ਕੀਤਾ ਸੀ। ਦੱਸ ਦਈਏ ਕਿ ਫ਼ਿਲਮ ਨੇ ਭਾਰਤ ਵਿੱਚ ਹੁਣ ਤੱਕ 130 ਕਰੋੜ ਦਾ ਵਪਾਰ ਕਰ ਲਿਆ ਹੈ।
ਬਾਹੂਬਲੀ 2 ਦਾ ਰਿਕਾੱਰਡ ਤੋੜਨ ਵਾਲੀ ਇਹ ਫ਼ਿਲਮ ਦੁਨੀਆਂ ਭਰ ਵਿੱਚ 200 ਕਰੋੜ ਦੀ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਚੁੱਕੀ ਹੈ। ਫ਼ਿਲਮ ਵਿੱਚ ਆਯੁਸ਼ਮਾਨ ਖੁਰਾਣਾ ਤੋਂ ਇਲਾਵਾ ਸਾਨਿਆ ਮਲਹੋਤਰਾ, ਨੀਨਾ ਗੁਪਤਾ ਤੇ ਗਜਰਾਜ ਰਾਓ ਅਹਿਮ ਭੂਮਿਕਾ ਵਿੱਚ ਹਨ।
First published: November 27, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...