Home /News /entertainment /

ਰਾਖੀ ਸਾਵੰਤ ਨੇ ਸ਼ੇਅਰ ਕੀਤੀਆਂ ਬਚਪਨ ਤੋਂ ਜਵਾਨੀ ਤੱਕ ਦੀਆਂ ਤਸਵੀਰਾਂ, ਪਛਾਣਨਾ ਮੁਸ਼ਕਲ ਹੋਵੇਗਾ...

ਰਾਖੀ ਸਾਵੰਤ ਨੇ ਸ਼ੇਅਰ ਕੀਤੀਆਂ ਬਚਪਨ ਤੋਂ ਜਵਾਨੀ ਤੱਕ ਦੀਆਂ ਤਸਵੀਰਾਂ, ਪਛਾਣਨਾ ਮੁਸ਼ਕਲ ਹੋਵੇਗਾ...

ਰਾਖੀ ਸਾਵੰਤ ਨੇ ਸ਼ੇਅਰ ਕੀਤੀਆਂ ਬਚਪਨ ਤੋਂ ਜਵਾਨੀ ਤੱਕ ਦੀਆਂ ਤਸਵੀਰਾਂ, ਪਛਾਣਨਾ ਮੁਸ਼ਕਲ ਹੋਵੇਗਾ... (Instagram @Rakhi Sawant)

ਰਾਖੀ ਸਾਵੰਤ ਨੇ ਸ਼ੇਅਰ ਕੀਤੀਆਂ ਬਚਪਨ ਤੋਂ ਜਵਾਨੀ ਤੱਕ ਦੀਆਂ ਤਸਵੀਰਾਂ, ਪਛਾਣਨਾ ਮੁਸ਼ਕਲ ਹੋਵੇਗਾ... (Instagram @Rakhi Sawant)

 • Share this:

  ਰਾਖੀ ਸਾਵੰਤ (Rakhi Sawant) ਆਪਣੇ ਬੇਬਾਕ ਅਤੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਬਿੱਗ ਬੌਸ ਦੇ ਘਰ 'ਚ ਚੈਲੇਂਜਰ ਬਣ ਕੇ ਐਂਟਰੀ ਲੈਣ ਵਾਲੀ ਰਾਖੀ ਨੇ ਆਪਣੇ ਮਨੋਰੰਜਨ ਨਾਲ ਸਭ ਨੂੰ ਖੂਬ ਹਸਾਇਆ ਅਤੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ' ਚ ਕਾਮਯਾਬ ਰਹੀ।

  ਰਾਖੀ ਸਾਵੰਤ 24 ਸਾਲਾਂ ਤੋਂ ਫਿਲਮ ਇੰਡਸਟਰੀ 'ਚ ਹੈ ਅਤੇ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ 'ਚ ਰਾਖੀ ਨੇ ਆਪਣੇ ਦਮ ਉਤੇ ਆਪਣੀ ਪਛਾਣ ਬਣਾਈ। ਰਾਖੀ ਨੇ ਆਪਣੇ ਬਚਪਨ ਤੋਂ ਜਵਾਨੀ ਤੱਕ ਦੇ ਸਫ਼ਰ ਨੂੰ ਕੁਝ ਤਸਵੀਰਾਂ ਨਾਲ ਸਾਂਝਾ ਕੀਤਾ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

  ਇੰਸਟਾਗ੍ਰਾਮ 'ਤੇ ਆਪਣੀਆਂ ਫੋਟੋਆਂ ਸ਼ੇਅਰ ਕਰਦੇ ਹੋਏ ਰਾਖੀ ਨੇ ਲਿਖਿਆ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਸਫਰ..ਮੈਂ ਬਹੁਤ ਖੁਸ਼ ਹਾਂ। ਮੈਂ ਬਹੁਤ ਸਾਰੇ ਉਤਰਾਅ ਚੜਾਅ ਵੇਖੇ ਹਨ। ਕਿਰਪਾ ਕਰਕੇ ਬਚਪਨ ਦੀਆਂ ਤਸਵੀਰਾਂ 'ਤੇ ਆਪਣੀ ਰਾਏ ਦਿਓ। ਰਾਖੀ ਦੀਆਂ ਇਨ੍ਹਾਂ ਫੋਟੋਆਂ ਨੂੰ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਜ਼ਰੀਏ ਆਪਣੀ ਜਿੰਦਗੀ' ਚ ਹੋਏ ਉਤਰਾਅ-ਚੜ੍ਹਾਅ ਦੀ ਕਹਾਣੀ ਸੁਣਾ ਦਿੱਤੀ।

  ਦੱਸ ਦਈਏ ਕਿ ਅਭਿਨੇਤਰੀ ਨੂੰ ਭਾਵੇਂ ਇੰਡਸਟਰੀ 'ਚ ਰਾਖੀ ਸਾਵੰਤ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਪਰ ਉਸ ਦਾ ਅਸਲ ਨਾਮ ਨੀਰੂ ਭੇਦਾ ਹੈ। ਜਦੋਂ ਨੀਰੂ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਤਾਂ ਉਸ ਨੇ ਆਪਣਾ ਨਾਮ ਬਦਲ ਕੇ ਰਾਖੀ ਸਾਵੰਤ ਕਰ ਦਿੱਤਾ। ਰਾਖੀ ਦਾ ਬਚਪਨ ਬਹੁਤ ਸਾਰੀਆਂ ਮੁਸ਼ਕਲਾਂ ਵਿੱਚ ਬਤੀਤ ਹੋਇਆ। ਰਾਖੀ ਆਪਣੇ ਪਰਿਵਾਰ ਨਾਲ ਮੁੰਬਈ ਦੇ ਇਕ ਛੋਟੇ ਜਿਹੇ ਚਾੱਲ ਵਿਚ ਰਹਿੰਦੀ ਸੀ। ਘਰ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਦੇ ਬਾਵਜੂਦ, ਰਾਖੀ ਬਾਲੀਵੁੱਡ ਅਤੇ ਅਦਾਕਾਰੀ ਵਿੱਚ ਆਪਣਾ ਕਰੀਅਰ ਬਣਾਉਣ ਲਈ ਦ੍ਰਿੜ੍ਹ ਸੀ।

  ਫਿਲਮਾਂ ਵਿਚ ਆਉਣ ਤੋਂ ਪਹਿਲਾਂ ਰਾਖੀ ਸਾਵੰਤ ਨੇ ਸਖਤ ਸੰਘਰਸ਼ ਕੀਤਾ। ਸਾਲ 2007 ਵਿੱਚ ਇੱਕ ਮੈਗਜ਼ੀਨ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਰਾਖੀ ਸਾਵੰਤ ਨੇ ਦੱਸਿਆ ਕਿ ਉਸ ਦਾ ਪਰਿਵਾਰ ਬਹੁਤ ਗਰੀਬੀ ਵਿੱਚ ਰਹਿੰਦਾ ਸੀ।

  ਜਦ ਉਹ 10-11 ਸਾਲਾਂ ਦੀ ਸੀ, ਉਸ ਨੇ ਟੀਨਾ ਅੰਬਾਨੀ ਦੇ ਵਿਆਹ ਵਿੱਚ 50 ਰੁਪਏ ਦਿਹਾੜੀ ਲਈ ਭੋਜਨ ਪਰੋਸਿਆ। ਇੰਡਸਟਰੀ ਵਿਚ ਰਾਖੀ ਨੇ ਨਾਮ ਨਾਲ ਪੈਸਾ ਵੀ ਕਮਾ ਲਿਆ ਅਤੇ ਆਪਣੇ ਪਰਿਵਾਰ ਨੂੰ ਸੈਟਲ ਕਰ ਦਿੱਤਾ।

  Published by:Gurwinder Singh
  First published:

  Tags: Bollywood actress, Rakhi sawant