Home /News /entertainment /

JNU ਫੇਰੀ ਪਿਛੋਂ ਭਾਜਪਾ ਆਗੂਆਂ ਦੇ ਨਿਸ਼ਾਨੇ ‘ਤੇ ਆਈ ਦੀਪਿਕਾ ਪਾਦੁਕੋਣ, ਫਿਲਮਾਂ 'ਚ ਦਾਉਦ ਦਾ ਪੈਸਾ ਲੱਗਣ ਦੇ ਦੋਸ਼ ਲਾਏ

JNU ਫੇਰੀ ਪਿਛੋਂ ਭਾਜਪਾ ਆਗੂਆਂ ਦੇ ਨਿਸ਼ਾਨੇ ‘ਤੇ ਆਈ ਦੀਪਿਕਾ ਪਾਦੁਕੋਣ, ਫਿਲਮਾਂ 'ਚ ਦਾਉਦ ਦਾ ਪੈਸਾ ਲੱਗਣ ਦੇ ਦੋਸ਼ ਲਾਏ

JNU ਫੇਰੀ ਪਿਛੋਂ ਭਾਜਪਾ ਆਗੂਆਂ ਦੇ ਨਿਸ਼ਾਨੇ ‘ਤੇ ਆਈ ਦੀਪਿਕਾ ਪਾਦੁਕੋਣ

JNU ਫੇਰੀ ਪਿਛੋਂ ਭਾਜਪਾ ਆਗੂਆਂ ਦੇ ਨਿਸ਼ਾਨੇ ‘ਤੇ ਆਈ ਦੀਪਿਕਾ ਪਾਦੁਕੋਣ

ਦੀਪਿਕਾ ਪਾਦੁਕੋਣ ਜੇਐਨਯੂ  ਵਿਚ ਚਲ ਰਹੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿਚ ਸ਼ਾਮਿਲ ਹੋਈ ਸੀ। ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਦੀਪਿਕਾ ਨੂੰ ਨਿਸ਼ਾਨੇ ਉਤੇ ਲੈ ਲਿਆ ਹੈ। ਦੀਪਿਕਾ ਦੀ ਆਉਣ ਵਾਲੀ ਫਿਲਮ 'ਛਪਾਕ' ਦੇ ਬਾਇਕਾਟ ਦੀ ਮੁਹਿੰਮ ਸ਼ੁਰੂ ਹੋ ਗਈ ਹੈ।

ਹੋਰ ਪੜ੍ਹੋ ...
 • Share this:

  ਮੰਗਲਵਾਰ ਰਾਤ ਨੂੰ ਦੀਪਿਕਾ ਪਾਦੁਕੋਣ ਜੇਐਨਯੂ  (Deepika Padukone In JNU) ਵਿਚ ਚਲ ਰਹੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿਚ ਸ਼ਾਮਿਲ ਹੋਈ ਸੀ। ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਦੀਪਿਕਾ ਨੂੰ ਨਿਸ਼ਾਨੇ ਉਤੇ ਲੈ ਲਿਆ ਹੈ। ਦੀਪਿਕਾ ਦੀ ਆਉਣ ਵਾਲੀ ਫਿਲਮ 'ਛਪਾਕ'(Chhapaak) ਦੇ ਬਾਇਕਾਟ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਬੀਜੇਪੀ ਦੇ ਸੀਨੀਅਰ ਨੇਤਾ ਰਾਕੇਸ਼ ਸਿਨਹਾ ਨੇ ਉਨ੍ਹਾਂ ਦੀਆਂ ਫਿਲਮਾਂ ਵਿਚ ਅਤਿਵਾਦੀ ਦਾਊਦ ਨੇ ਪੈਸੇ ਲੱਗੇ ਹੋਣ ਦੀ ਗੱਲ ਆਖੀ।
  ਰਾਕੇਸ਼ ਸਿਨਹਾ ਕਿ ਨਿਊਜ਼ 18 ਨੂੰ ਦੱਸਿਆ ਕਿ ਦੀਪਿਕਾ ਇਕ ਵਿਅਕਤੀ ਵਜੋਂ ਉਥੇ ਗਈ ਸੀ। ਦੇਖਣ ਵਿਚ ਆਇਆ ਹੈ ਕਿ ਜਿਥੇ ਵੀ ਸਰਕਾਰ ਵਿਰੋਧੀ ਜਾਂ ਰਾਸ਼ਟਰ ਵਿਰੋਧੀ ਗਤੀਵਿਧੀ ਹੁੰਦੀ ਹੈ, ਉਥੇ ਬਾਲੀਵੁੱਡ ਦੇ ਸਿਤਾਰੇ ਪੁੱਜ ਜਾਂਦੇ ਹਨ। ਮੈਨੂੰ ਲੱਗਦਾ ਹੈ ਕਿ ਬਾਲੀਵੁੱਡ ਉਤੇ ਕਿਸੇ ਚੀਜ਼ ਦਾ ਦਬਾਅ ਹੈ। ਉਨ੍ਹਾਂ ਕਿਹਾ ਕਿ ਫਿਲਮਾਂ ਵਿਚ ਦਾਊਦ ਦਾ ਪੈਸਾ ਲੱਗਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਮੈਂ ਸਿਰਫ ਇਸ ਮਾਮਲੇ ਬਾਰੇ ਇਹ ਗੱਲ ਨਹੀਂ ਆਖ ਰਿਹਾ ਹਾਂ।


  ਦੂਜੇ ਪਾਸੇ ਭਾਜਪਾ ਨੇਤਾ ਅਤੇ ਸਾਬਕਾ ਅਦਾਕਾਰ ਮਨੋਜ ਤਿਵਾਰੀ ਨੇ ਨਿਊਜ 18 ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਦੇ ਲੋਕ ਦੀਪਿਕਾ ਨੂੰ ਬਹੁਤ ਪਿਆਰ ਕਰਦੇ ਹਨ। ਮੈਂ ਵੀ ਉਨ੍ਹਾਂ ਦੇ ਪ੍ਰਸ਼ੰਸਕ ਹਾਂ। ਇਕ ਆਰਟਿਸਟ ਵਜੋਂ ਅਜਿਹਾ ਕਰਨ ਨਾਲ ਉਨ੍ਹਾਂ ਦੀ ਇਮੇਜ਼ ਬਹੁਤ ਖਰਾਬ ਹੋਈ ਹੈ। ਦੀਪਿਕਾ ਫੌਜ ਨਾਲ ਖੜੀ ਹੁੰਦੀ ਹੈ ਅਤੇ ਹੁਣ ਉਹ ਫੌਜ ਬਾਰੇ ਗਲਤ ਬੋਲਣ ਵਾਲੇ ਕਨਹੀਆ ਕੁਮਾਰ ਨਾਲ ਖੜੀ ਹੈ। ਇਸ ਗੱਲ ਨਾਲ ਮੈਂ ਬਹੁਤ ਦੁਖੀ ਹਾਂ।
  ਦੱਸਣਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਦੀਪਿਕਾ ਪਾਦੁਕੋਣ ਦਿੱਲੀ ਵਿਚ ਆਪਣਾ ਆਉਣ ਵਾਲੀ ਫਿਲਮ ਦਾ ਪ੍ਰਮੋਸ਼ਨ ਕਰ ਰਹੀ ਸੀ। ਫਿਲਮ ‘ਛਪਾਕ’ ਵਿਚ ਤੇਜਾਬ ਪੀੜਤ ਮਾਲਤੀ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫਿਲਮ ਤੇਜਾਬ ਪੀੜਤ ਲਕਸ਼ਮੀ ਅਗਰਵਾਲ ਦੀ ਕਹਾਣੀ ਤੋਂ ਪ੍ਰੇਰਿਤ ਹਨ। ‘ਛਪਾਕ’ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।


   

  Published by:Ashish Sharma
  First published:

  Tags: Bollywood, Deepika Padukone, JNU