Home /News /entertainment /

ਕੈਲਾਸ਼ ਖੇਰ 'ਤੇ ਹਮਲਾ, ਪ੍ਰੋਗਰਾਮ ਦੌਰਾਨ ਗਾਇਕ 'ਤੇ ਮੁੰਡੇ ਨੇ ਸੁੱਟੀ ਬੋਤਲ, ਪੁਲਿਸ ਨੇ ਹਿਰਾਸਤ 'ਚ ਲਿਆ

ਕੈਲਾਸ਼ ਖੇਰ 'ਤੇ ਹਮਲਾ, ਪ੍ਰੋਗਰਾਮ ਦੌਰਾਨ ਗਾਇਕ 'ਤੇ ਮੁੰਡੇ ਨੇ ਸੁੱਟੀ ਬੋਤਲ, ਪੁਲਿਸ ਨੇ ਹਿਰਾਸਤ 'ਚ ਲਿਆ

ਘਟਨਾ ਤੋਂ ਬਾਅਦ ਪੁਲਿਸ ਨੇ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਘਟਨਾ ਤੋਂ ਬਾਅਦ ਪੁਲਿਸ ਨੇ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

Attack on Kailash kher at karnataka: ਕੈਲਾਸ਼ 'ਤੇ ਇਹ ਹਮਲਾ ਕੰਨੜ ਗੀਤ ਨਾ ਗਾਉਣ ਕਾਰਨ ਹੋਇਆ ਹੈ। ਇਨ੍ਹਾਂ ਮੁੰਡਿਆਂ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਕੈਲਾਸ਼ ਖੇਰ ਨੇ ਆਪਣੇ ਸਮਾਰੋਹ ਵਿੱਚ ਕੋਈ ਕੰਨੜ ਗੀਤ ਨਹੀਂ ਗਾਇਆ। ਅਜਿਹੇ 'ਚ ਨਾਰਾਜ਼ ਲੜਕੇ ਨੇ ਸਟੇਜ 'ਤੇ ਪਰਫਾਰਮ ਕਰ ਰਹੇ ਗਾਇਕ 'ਤੇ ਪਾਣੀ ਦੀ ਬੋਤਲ ਸੁੱਟ ਦਿੱਤੀ।

ਹੋਰ ਪੜ੍ਹੋ ...
  • Share this:

Attack on Kailash kher at karnataka: ਕਰਨਾਟਕਾ ਵਿੱਚ ਹੰਪੀ ਮਹਾਂਉਤਸਵ ਦੌਰਾਨ ਬਾਲੀਵੁੱਡ ਦੇ ਮਸ਼ਹੂਰ ਗਾਇਕ ਕੈਲਾਸ਼ ਖੇਰ 'ਤੇ ਹਮਲਾ ਹੋਣ ਦੀ ਖ਼ਬਰ ਹੈ। ਗਾਇਕ 'ਤੇ ਉਤਸਵ ਦੌਰਾਨ ਦੋ ਮੁੰਡਿਆਂ ਨੇ ਕੱਚ ਦੀ ਬੋਤਲ ਵਗਾਹ ਕੇ ਮਾਰੀ। ਦੱਸਿਆ ਜਾ ਰਿਹਾ ਹੈ ਕਿ ਮੁੰਡੇ ਗਾਇਕ ਤੋਂ ਕੰਨੜ ਗੀਤ ਨਾ ਗਾਉਣ ਕਾਰਨ ਨਾਰਾਜ਼ ਸਨ, ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ। ਪੁਲਿਸ ਨੇ ਇੱਕ ਮੁੰਡੇ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਇਸ ਦੌਰਾਨ ਮੌਕੇ 'ਤੇ ਪੁਲਿਸ ਵੀ ਮੌਜੂਦ ਸੀ, ਜੋ ਘਟਨਾ ਤੋਂ ਤੁਰੰਤ ਬਾਅਦ ਹਰਕਤ 'ਚ ਆ ਗਈ। ਪੁਲਿਸ ਨੇ ਇਸ ਹਮਲਾਵਰ ਨੂੰ ਚੁਟਕੀ ਵਿੱਚ ਫੜ ਲਿਆ। ਜਾਣਕਾਰੀ ਮੁਤਾਬਕ ਕੈਲਾਸ਼ 'ਤੇ ਇਹ ਹਮਲਾ ਕੰਨੜ ਗੀਤ ਨਾ ਗਾਉਣ ਕਾਰਨ ਹੋਇਆ ਹੈ। ਇਨ੍ਹਾਂ ਮੁੰਡਿਆਂ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਕੈਲਾਸ਼ ਖੇਰ ਨੇ ਆਪਣੇ ਸਮਾਰੋਹ ਵਿੱਚ ਕੋਈ ਕੰਨੜ ਗੀਤ ਨਹੀਂ ਗਾਇਆ। ਅਜਿਹੇ 'ਚ ਨਾਰਾਜ਼ ਲੜਕੇ ਨੇ ਸਟੇਜ 'ਤੇ ਪਰਫਾਰਮ ਕਰ ਰਹੇ ਗਾਇਕ 'ਤੇ ਪਾਣੀ ਦੀ ਬੋਤਲ ਸੁੱਟ ਦਿੱਤੀ।

ਹਮਲਾਵਰ ਨੂੰ ਹਿਰਾਸਤ ਵਿੱਚ ਲਿਆ ਗਿਆ

ਘਟਨਾ ਤੋਂ ਬਾਅਦ ਪੁਲਿਸ ਨੇ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸ ਦੇਈਏ ਕਿ ਕਰਨਾਟਕ 'ਚ ਆਯੋਜਿਤ ਹੰਪੀ ਫੈਸਟੀਵਲ 27 ਜਨਵਰੀ ਤੋਂ ਸ਼ੁਰੂ ਹੋਇਆ ਸੀ, ਜੋ 29 ਜਨਵਰੀ ਤੱਕ ਚੱਲਿਆ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕੀਤਾ। ਇਸ ਪ੍ਰੋਗਰਾਮ ਦੌਰਾਨ ਗਾਇਕ 'ਤੇ ਹਮਲਾ ਕੀਤਾ ਗਿਆ। ਇਸ ਸਮਾਗਮ ਵਿੱਚ ਕੰਨੜ ਪਲੇਬੈਕ ਗਾਇਕ ਅਰਜੁਨ, ਰਘੂ ਦੀਕਸ਼ਿਤ, ਵਿਜੇ ਪ੍ਰਕਾਸ਼ ਅਤੇ ਅਨੰਨਿਆ ਭੱਟ ਨੇ ਵੀ ਪ੍ਰਦਰਸ਼ਨ ਕੀਤਾ। ਜਿੱਥੇ ਬਾਲੀਵੁੱਡ ਤੋਂ ਕੈਲਾਸ਼ ਖੇਰ ਅਤੇ ਅਰਮਾਨ ਮਲਿਕ ਨੇ ਹਿੱਸਾ ਲਿਆ।

ਕੰਨੜ ਸਿਤਾਰਿਆਂ ਨੇ ਵੀ ਸਮਾਗਮ ਵਿੱਚ ਕੀਤੀ ਸ਼ਿਰਕਤ

ਕੈਲਾਸ਼ ਖੇਰ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਅਤੇ ਪ੍ਰਤਿਭਾਸ਼ਾਲੀ ਗਾਇਕਾਂ ਵਿੱਚੋਂ ਇੱਕ ਹਨ, ਜੋ ਸਾਲਾਂ ਤੋਂ ਇੰਡਸਟਰੀ ਵਿੱਚ ਸਰਗਰਮ ਹਨ। ਉਸ ਦੇ ਕਈ ਗੀਤ ਅੱਜ ਵੀ ਲੋਕਾਂ ਦੀ ਪਲੇਅ ਸੂਚੀ ਵਿੱਚ ਪਹਿਲੇ ਨੰਬਰ 'ਤੇ ਬਣੇ ਹੋਏ ਹਨ। 'ਅੱਲ੍ਹਾ ਕੇ ਬੰਦੇ ਹੰਸ ਦੇ...', 'ਚਾਂਦ ਸਿਫ਼ਾਰਸ਼..', 'ਬਦਮ ਬਾਮ' ਅਤੇ 'ਤੇਰੀ ਦੀਵਾਨੀ' ਵਰਗੇ ਗੀਤ ਸ਼ਾਮਲ ਹਨ।

Published by:Krishan Sharma
First published:

Tags: Bollywood, Entertainment news, Kailash Kher