ਕਿਸੇ ਵੀ ਬਾਲੀਵੁੱਡ ਫਿਲਮ ਦੇ ਨਾਲ ਜਦੋ ਵਿਵਾਦ ਜੁੜ ਜਾਂਦਾ ਹੈ ਤਾਂ ਉਸਦਾ ਮਤਲਬ ਇਹੀ ਹੁੰਦਾ ਹੈ ਕਿ ਹੁਣ ਉਹ ਫਿਲਮ ਪਰਦੇ ਤੇ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਵੇਗੀ। ਜਾਂ ਫਿਰ ਉਸ ਫਿਲਮ ਨੂੰ ਭਰਵਾਂ ਹੁੰਗਾਰਾਂ ਨਹੀਂ ਮਿਲੇਗਾ। ਅਜਿਹਾ ਹੀ ਕੁਝ ਸੋਚਿਆ ਜਾ ਰਿਹਾ ਹੈ ਕਿ ਦੀਪਿਕਾ ਪਾਦੂਕੋਣ ਦੀ ਫਿਲਮ ਛਪਾਕ ਦੇ ਨਾਲ। ਦਸ ਦਈਏ ਕਿ ਫਿਲਮ ਦੀ ਰਿਲੀਜ ਤੋਂ ਮਹਿਜ ਦੋ ਦਿਨ ਪਹਿਲਾਂ ਹੀ ਦੀਪਿਕਾ ਪਾਦੁਕੋਣ JNU ਪ੍ਰਦਰਸ਼ਨ ’ਚ ਸ਼ਾਮਿਲ ਹੋਣ ਦੇ ਲਈ ਪਹੁੰਚੀ ਸੀ। ਇਸਦੇ ਬਾਅਦ ਤੋਂ ਉਹਨਾਂ ਨੂੰ ਸਪੋਰਟ ਦੇ ਨਾਲ ਨਾਲ ਵਿਰੋਧ ਵੀ ਝੇਲਣਾ ਪੈ ਰਿਹਾ ਹੈ। ਅੱਜ ਛਪਾਕ ਫਿਲਮ ਰਿਲੀਜ ਹੋ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਫਿਲਮ ਛਪਾਕ ਦੀ ਸਪੈਸ਼ਲ ਸਕ੍ਰੀਨਿੰਗ ਦੇ ਬਾਅਦ ਸਲੇਬ੍ਰਿਟੀਜ਼ ਨੇ Reviews ਕਿਸ ਤਰ੍ਹਾਂ ਦੇ ਰਹੇ।
ਵੱਖ ਵੱਖ ਸਲੇਬ੍ਰਿਟੀਜ਼ ਦੇ Reviews ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਇਸ ਫਿਲਮ ਦੇ Reviews ਵਧੀਆ ਹੀ ਆ ਰਹੇ ਹਨ। ਸਾਰੀਆਂ ਨੂੰ ਇਹ ਫਿਲਮ ਕਾਫੀ ਪਸੰਦ ਆਈ ਹੈ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਫਿਲਮ ਕਦੇ ਰੁਲਾਉਂਦੀ ਹੈ ਤੇ ਕਦੇ ਡਰਾਉਂਦੀ ਹੈ। ਦੀਪਿਕਾ ਪਾਦੂਕੋਣ ਦੀ ਛਪਾਕ ਫਿਲਮ ਦੀ ਰਿਤੇਸ਼ ਦੇਸ਼ਮੁੱਖ, ਯਾਮੀ ਗੌਤਮ, ਜੈਕੀ ਭਗਨਾਣੀ, ਨੀਲ ਨਿਤਿਨ ਮੁਕੇਸ਼, ਕੁਨਾਲ ਕਪੂਰ, ਜੇਨੇਲੀਆ ਵਰਗੇ ਕਈ ਸਿਤਾਰਿਆ ਨੇ ਕਾਫੀ ਤਾਰੀਫ ਕੀਤੀ।
ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਆਫਿਸ਼ਿਅਲ ਟਵੀਟਰ ਅਕਾਉਂਟ ਤੇ ਛਪਾਕ ਦਾ Review ਸ਼ੇਅਰ ਕੀਤਾ ਹੈ। ਉਹਨਾਂ ਨੇ ਫਿਲਮ ਨੂੰ ਸਾਢੇ ਤਿੰਨ ਸਟਾਰ ਦਿੱਤੇ ਹਨ। ਨਾਲ ਹੀ ਉਹਨਾਂ ਨੇ ਕਿਹਾ ਕਿ ਛਪਾਕ ਦਾ ਇਕ ਸ਼ਬਦ ਚ Review ਪਾਵਰਫੂਲ। ਕੁਝ ਕਹਾਣੀਆਂ ਨੂੰ ਦੱਸਿਆ ਜਾਣਾ ਚਾਹੀਦਾ ਹੈ। ਕੁਝ ਮਾਮਲਿਆਂ ਨੂੰ ਛੇੜਿਆ ਜਾਣਾ ਚਾਹੀਦਾ ਹੈ। ਇਹ ਰੂਹ ਕੰਬਾਉ ਫਿਲਮ ਹੈ। ਇਸ ਫਿਲਮ ਦੀ ਵਧਿਆ ਗੱਲ ਇਹ ਹੈ ਕਿ ਸੇਂਸੇਟਿਵ ਰਾਇਟਿੰਗ ਸ਼ਾਨਦਾਰ ਨਿਰਦੇਸ਼ਨ ਦਮਦਾਰ ਪਰਫਾਰਮੇਂਸ ਦੀਪਿਕਾ ਪਾਦੂਕੋਣ ਅਤੇ ਮੇਘਨਾ ਗੁਲਜਾਰ ਨੂੰ ਸਲਾਮ#ChhapaakReview
ਦਸ ਦਈਏ ਕਿ ਫਿਲਮ ਚ ਰਿਅਲ ਲਾਇਫ ਐਸੀਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦੀ ਕਹਾਈ ਦਿਖਾਈ ਗਈ ਹੈ। ਜਿਹਨਾਂ ਨੇ ਤੇਜਾਬ ਦੀ ਹੋਣ ਵਾਲੀ ਖੁੱਲ੍ਹੇਆਮ ਵਿਕਰੀ ਦੇ ਖਿਲਾਫ ਜੰਗ ਲੜੀ ਸੀ। ਆਪਣੇ ਜਬਾਜ ਹੌਸਲੇ ਦੇ ਨਾਲ ਲਕਸ਼ਮੀ ਸਾਰਿਆਂ ਦੇ ਲਈ ਪ੍ਰੇਰਣਾ ਬਣ ਗਈ ਸੀ। ਮੇਘਣਾ ਗੁਲਜਾਰ ਦੇ ਨਿਰਦੇਸ਼ਨ ਚ ਬਣੀ ਇਸ ਫਿਲਮ ਤੋਂ ਦੀਪਿਕਾ ਪਾਦੁਕੋਣ ਬਤੌਰ ਪ੍ਰੋਡੂਸਰ ਵੀ ਸਾਹਮਣੇ ਆਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Deepika Padukone