ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਹਾਲ ਹੀ ਵਿਚ ਦਾਵੋਸ ਵਿਚ ਕ੍ਰਿਸਟਲ ਐਵਾਰਡ (Crystal Award) ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਮਾਨਸਿਕ ਸਿਹਤ ਬਾਰੇ ਜਾਗਰੂਤਕਾ ਫੈਲਾਉਣ ਲਈ ਯੋਗਦਾਨ ਵਜੋਂ ਦਿੱਤਾ ਗਿਆ ਹੈ। ਦੀਪਿਕਾ ਪਹਿਲੀ ਭਾਰਤੀ ਅਦਾਕਾਰਾ ਹੈ, ਜਿਸ ਨੂੰ ਦਾਵੋਸ ਸ਼ਿਖਰ ਸੰਮੇਲਨ ਵਿਚ ਇਹ ਸਨਮਾਨ ਦਿੱਤਾ ਗਿਆ ਹੈ।
ਇਹ ਐਵਾਰਡ ਸੰਸਕ੍ਰਿਤੀ ਅਤੇ ਸਮਾਜ ਨੂੰ ਅੱਗੇ ਲਿਜਾ ਰਹੇ ਲੋਕਾਂ ਅਤੇ ਨੇਤਾਵਾਂ ਨੂੰ ਦਿੱਤਾ ਜਾਂਦਾ ਹੈ, ਜੋ ਆਪਣੇ ਯੋਗਦਾਨ ਨਾਲ ਵਿਸ਼ਵ ਨੂੰ ਬਿਹਤਰ ਬਣਾ ਰਹੇ ਹਨ ਅਤੇ ਸਮਾਜ ਵਿਚ ਲਗਾਤਾਰ ਬਦਲਾਅ ਕਰ ਰਹੇ ਹਨ।
ਦੀਪਿਕਾ ਨੇ ਇਸ ਸਨਮਾਨ ਨੂੰ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਪਿਆਰ ਅਤੇ ਨਫਰਤ ਦੇ ਰਿਸ਼ਤੇ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ। ਮੈਂ ਇਸ ਪੀੜਤ ਹਰ ਕਿਸੇ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਇਕੱਲੇ ਨਹੀਂ ਹੋ। ਉਨ੍ਹਾਂ ਕਿਹਾ ਕਿ ਇੱਕ ਖਰਬ ਡਾਲਰ ਵਿਸ਼ਵ ਆਰਥਿਕਤਾ ਉਤੇ ਉਦਾਸੀ ਅਤੇ ਮਾਨਸਿਕ ਬਿਮਾਰੀ ਦਾ ਅਨੁਮਾਨਿਤ ਪ੍ਰਭਾਵ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollwood, Deepika Padukone