• Home
  • »
  • News
  • »
  • entertainment
  • »
  • BOLLYWOOD DEEPIKA PADUKONE VISITED JNU CAMPUS IN FAVOUR OF STUDENTS AFTER CAMPUS ATTACK VIDEO

ਵਿਦਿਆਰਥੀਆਂ ਦੇ ਹੱਕ ਵਿਚ JNU ਪੁੱਜੀ ਅਦਾਕਾਰਾ ਦੀਪਿਕਾ ਪਾਦੂਕੋਣ

JNU ਫੇਰੀ ਪਿਛੋਂ ਭਾਜਪਾ ਆਗੂਆਂ ਦੇ ਨਿਸ਼ਾਨੇ ‘ਤੇ ਆਈ ਦੀਪਿਕਾ ਪਾਦੁਕੋਣ

  • Share this:
    ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਚ ਦੋ ਦਿਨ ਪਹਿਲਾਂ ਵਿਦਿਆਰਥੀਆਂ ਦੀ ਕੁੱਟਮਾਰ ਤੋਂ ਬਾਅਦ ਕੁਝ ਫਿਲਮੀ ਸਿਤਾਰੇ ਵਿਦਿਆਰਥੀਆਂ ਦੇ ਹੱਕ ਵਿਚ ਨਿੱਤਰੇ ਹਨ। ਇਨ੍ਹੀਂ ਦਿਨੀਂ ਆਪਣੀ ਫਿਲਮ 'ਛਪਾਕ' ਦੇ ਪ੍ਰਮੋਸ਼ਨ ਲਈ ਦਿੱਲੀ ਵਿਚ ਮੌਜੂਦ ਦੀਪਿਕਾ ਪਾਦੂਕੋਣ ਨੇ ਵੀ ਜੇਐਨਯੂ ਦੇ ਵਿਦਿਆਰਥੀਆਂ ਦਾ ਸਮਰਥਨ ਕੀਤਾ ਹੈ।

    ਦੀਪਿਕਾ ਪਾਦੁਕੋਣ ਮੰਗਲਵਾਰ ਸ਼ਾਮ ਨੂੰ ਜੇਐਨਯੂ ਕੈਂਪਸ ਵਿੱਚ ਪਹੁੰਚੀ। ਪਾਦੂਕੋਣ ਦੇ ਜੇਐਨਯੂ ਕੈਂਪਸ ਵਿੱਚ ਪਹੁੰਚਣ ਦਾ ਵੀਡੀਓ ਵੀ ਏਐਨਆਈ ਦੁਆਰਾ ਜਾਰੀ ਕੀਤਾ ਗਿਆ ਹੈ। ਅਜਿਹਾ ਲਗਦਾ ਹੈ ਕਿ ਉਹ ਵਿਦਿਆਰਥੀਆਂ ਵਿਚ ਮੌਜੂਦ ਹੈ। ਇਸ ਸਮੇਂ ਦੌਰਾਨ ਵਿਦਿਆਰਥੀ ਉਤਸ਼ਾਹਤ ਹਨ ਅਤੇ 'ਜੈ ਭਗਤ ਸਿੰਘ-ਜੈ ਭੀਮ' ਦੇ ਨਾਅਰੇ ਲਗਾ ਰਹੇ ਹਨ।

    Published by:Gurwinder Singh
    First published:
    Advertisement
    Advertisement