ਮਸ਼ਹੂਰ ਭਜਨ ਸਮਰਾਟ ਨਰਿੰਦਰ ਚੰਚਲ ਦਾ ਦਿਹਾਂਤ, ਲੰਮੇ ਸਮੇਂ ਤੋਂ ਸੀ ਬੀਮਾਰ

ਨਰਿੰਦਰ ਚੰਚਲ ਦਾ ਅੱਜ ਦੁਪਹਿਰ ਕਰੀਬ 12.15 ਵਜੇ ਦਿਹਾਂਤ ਹੋ ਗਿਆ। ਉਹ ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਸਨ।
- news18-Punjabi
- Last Updated: January 22, 2021, 2:48 PM IST
ਮੁੰਬਈ- ਭਜਨ ਸਮਰਾਟ ਨਰਿੰਦਰ ਚੰਚਲ, ਜਿਨ੍ਹਾਂ ਨੇ 'ਚਲੋ ਬੁਲਾਵਾ ਆਇਆ ਹੈ' ਜਾਂ 'ਓ ਜੰਗਲ ਕੇ ਰਾਜਾ ਮੇਰੀ ਮਈਏ ਕੋ ਲੇਕੇ ਆਜਾ' ਵਰਗੇ ਭਜਨ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਉਹ 80 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ ਹਨ। ਨਰਿੰਦਰ ਲੰਬੇ ਸਮੇਂ ਤੋਂ ਬਿਮਾਰ ਸੀ। ਉਹ ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਉਨ੍ਹਾਂ ਅੱਜ ਦੁਪਹਿਰ ਕਰੀਬ 12.15 ਵਜੇ ਆਖਰੀ ਸਾਹ ਲਿਆ। ਉਨ੍ਹਾਂ ਕਈ ਮਸ਼ਹੂਰ ਭਜਨਾਂ ਦੇ ਨਾਲ ਹਿੰਦੀ ਫਿਲਮਾਂ ਵਿੱਚ ਵੀ ਗਾਣੇ ਗਾਏ ਹਨ।
ਨਰਿੰਦਰ ਚੰਚਲ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਸੋਗ ਵਿੱਚ ਹਨ। ਨਰਿੰਦਰ ਚੰਚਲ, ਉਹ ਨਾਮ ਜਿਸਨੇ ਮਾਂ ਦੇ ਜਗਰਾਤੇ ਨੂੰ ਇਕ ਵੱਖਰੀ ਦਿਸ਼ਾ ਦਿੱਤੀ। ਉਨ੍ਹਾਂ ਨਾ ਸਿਰਫ ਕਲਾਸੀਕਲ ਸੰਗੀਤ ਵਿੱਚ ਆਪਣਾ ਨਾਮ ਬਣਾਇਆ ਬਲਕਿ ਲੋਕ ਸੰਗੀਤ ਵਿੱਚ ਲੋਕਾਂ ਦਾ ਦਿਲ ਵੀ ਜਿੱਤਿਆ।
Daler Mehndi @dalermehndi
·
22m
Deeply saddened to learn that iconic and most loved #NarendraChanchal ji has left us for the heavenly abode. In prayers for his soul to rest in peace. Heartfelt condolences to his family and legions of fans.
ਨਰਿੰਦਰ ਚੰਚਲ ਨੇ ਬਚਪਨ ਤੋਂ ਹੀ ਆਪਣੀ ਮਾਂ ਕੈਲਾਸ਼ਵਤੀ ਨੂੰ ਮਾਤਾਰਾਨੀ ਦੇ ਭਜਨ ਗਾਉਂਦੇ ਸੁਣਿਆ ਸੀ। ਮਾਂ ਦੇ ਭਜਨਾਂ ਨੂੰ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਸੰਗੀਤ ਵਿਚ ਵੀ ਦਿਲਚਸਪੀ ਹੋ ਗਈ। ਨਰਿੰਦਰ ਚੰਚਲ ਦੇ ਪਹਿਲੇ ਗੁਰੂ ਉਨ੍ਹਾਂ ਦੀ ਮਾਤਾ ਸਨ, ਇਸ ਤੋਂ ਬਾਅਦ ਚੰਚਲ ਨੇ ਪ੍ਰੇਮ ਤ੍ਰਿਖਾ ਤੋਂ ਸੰਗੀਤ ਸਿੱਖਿਆ ਅਤੇ ਫਿਰ ਉਨ੍ਹਾਂ ਨੇ ਭਜਨ ਗਾਉਣਾ ਸ਼ੁਰੂ ਕੀਤਾ ਸੀ।
ਬਾਲੀਵੁੱਡ 'ਚ ਉਨ੍ਹਾਂ ਦੇ ਸਫਰ ਦੀ ਸ਼ੁਰੂਆਤ ਰਾਜ ਕਪੂਰ ਦੇ ਨਾਲ ਹੋਈ ਸੀ। ਫਿਲਮ 'ਬੌਬੀ' ਵਿਚ ਉਨ੍ਹਾਂ 'ਬੇਸ਼ਕ ਮੰਦਰ ਮਸਜਿਦ ਤੋੜੋ' ਗਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਕਈ ਫਿਲਮਾਂ ਵਿੱਚ ਗਾਣੇ ਗਾਏ, ਪਰ ਉਨ੍ਹਾਂ ਨੂੰ ਫਿਲਮ "ਆਸ਼ਾ" ਵਿੱਚ ਗਾਏ ਮਾਤਾ ਦੇ ਭਜਨ 'ਚਲੋ ਬੁਲਾਵਾ ਆਇਆ ਹੈ' ਤੋਂ ਪਛਾਣ ਮਿਲੀ, ਜਿਸਨੇ ਉਨ੍ਹਾਂ ਨੂੰ ਰਾਤੋ ਰਾਤ ਮਸ਼ਹੂਰ ਕਰ ਦਿੱਤਾ।
ਹਾਲ ਹੀ ਵਿੱਚ ਨਰਿੰਦਰ ਚੰਚਲ ਨੇ ਕੋਰੋਨਾ ਬਾਰੇ ਇੱਕ ਗਾਣਾ ਗਾਇਆ ਜੋ ਕਾਫ਼ੀ ਵਾਇਰਲ ਹੋਇਆ ਸੀ। ਉਨ੍ਹਾਂ ਦਾ ਦੇਵੀ ਵੈਸ਼ਨੋ ਦੇਵੀ ਵਿਚ ਵਿਸ਼ੇਸ਼ ਵਿਸ਼ਵਾਸ ਸੀ। 1944 ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਰੱਖੇ ਗਏ ਸਲਾਨਾ ਜਾਗਰਣ ਵਿੱਚ ਹਾਜ਼ਰੀ ਲਗਵਾਉਂਦੇ ਸਨ, ਪਰ ਇਸ ਵਾਰ ਕੋਰੋਨਾ ਕਰਕੇ ਇਹ ਸੰਭਵ ਨਹੀਂ ਹੋ ਸਕਿਆ।

Daler Mehndi