• Home
 • »
 • News
 • »
 • entertainment
 • »
 • BOLLYWOOD GRETA THUNBERG SHARES PLANNING OF CAMPAIGN AGAINST INDIAN GOVERNMENT DELETES TWEET KANGANA RANAUT LASHES OUT

ਗ੍ਰੇਟਾ ਥੰਬਰਗ ਦੇ ਪਲਾਨ ਟਵੀਟ ਦੀ ਖੁੱਲ੍ਹੀ ਪੋਲ ਤਾਂ ਕੰਗਣਾ ਨੇ ਕਿਹਾ- 'ਸਾਰੇ ਪੱਪੂ ਇਕੋ ਟੀਮ ਵਿਚ ਹਨ'

ਗ੍ਰੇਟਾ ਥੰਬਰਗ ਵੱਲੋਂ ਟਵੀਟ ਡਲੀਟ ਕਰਨ 'ਤੇ ਕੰਗਣਾ ਨੇ ਕਿਹਾ- 'ਸਾਰੇ ਪੱਪੂ ਇਕੋ ਟੀਮ 'ਚ'

 • Share this:
  ਦੁਨੀਆਂ ਦੀਆਂ ਕੁਝ ਮਸ਼ਹੂਰ ਹਸਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਕੀਤੇ ਟਵੀਟਾਂ ਦਾ ਮਾਮਲਾ ਭਖਿਆ ਹੋਇਆ ਹੈ। ਇਨ੍ਹਾਂ ਟਵੀਟਾਂ ਬਦਲੇ ਬੌਲੀਵੁੱਡ ਅਦਾਕਾਰਾਂ ਵੱਲੋਂ ਜਵਾਬੀ ਟਵੀਟ ਕੀਤੇ ਜਾ ਰਹੇ ਹਨ। ਭਾਰਤ ਵਿਚ ਲੋਕ ਇਹ ਸੋਚ ਕੇ ਹੈਰਾਨ ਸਨ ਕਿ ਉਹ ਮਸ਼ਹੂਰ ਹਸਤੀਆਂ ਜੋ ਖੇਤੀ ਅਤੇ ਇਸ ਨਾਲ ਸਬੰਧਤ ਕਾਨੂੰਨਾਂ ਬਾਰੇ ਕੁਝ ਨਹੀਂ ਜਾਣਦੇ ਅਤੇ ਅਚਾਨਕ ਉਹ ਭਾਰਤ ਵਿਚ ਇਸ ਅੰਦੋਲਨ ਦੇ ਹੱਕ ਵਿਚ ਕਿਵੇਂ ਕੁੱਦ ਪਏ।

  ਰਿਹਾਨਾ ਤੋਂ ਬਾਅਦ ਵਾਤਾਵਰਣ ਕਾਰਕੁਨਾਂ ਗ੍ਰੇਟਾ ਥੰਬਰਗ (Greta Thunberg) ਅਤੇ ਮੀਆਂ ਖਲੀਫਾ ਨੇ ਵੀ ਇਸ ਬਾਰੇ ਟਵੀਟ ਕੀਤਾ। ਹਾਲਾਂਕਿ, ਗ੍ਰੇਟਾ ਦੁਆਰਾ ਕੀਤੇ ਗਏ ਟਵੀਟ ਅਤੇ ਫਿਰ ਡਲੀਟ ਕੀਤੇ ਜਾਣ ਤੋਂ ਬਾਅਦ, ਇਹ ਸਵਾਲ ਹਨ ਕਿ ਅਜਿਹਾ ਹੋਇਆ ਕਿਉਂ? ਪਰ ਟਵੀਟ ਡਲੀਟ ਕਰਨ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤਾ (Kangana Ranaut) ਨੇ ਉਨ੍ਹਾਂ ਉਤੇ ਤੰਜ ਕੱਸਿਆ ਹੈ।

  ਗ੍ਰੇਟਾ ਥੰਬਰਗ ਬੁੱਧਵਾਰ (3 ਫਰਵਰੀ) ਨੂੰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਰਹੀ। ਸਾਰਾ ਦਿਨ ਭਾਰਤ ਵਿਚ ਟਵੀਟ ਟ੍ਰੈਂਡ ਹੋਣ ਤੋਂ ਬਾਅਦ ਹੁਣ ਉਹ ਟ੍ਰੋਲ ਹੋ ਰਹੀ ਹੈ। ਦਰਅਸਲ, ਗ੍ਰੇਟਾ ਥੰਬਰਗ ਨੇ ਇੱਕ ਗੂਗਲ ਦਸਤਾਵੇਜ਼ ਫਾਈਲ ਸਾਂਝੀ ਕੀਤੀ, ਜਿਸ ਵਿੱਚ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ਮੁਹਿੰਮ ਦਾ ਸ਼ਡਿਊਲ ਸਾਂਝਾ ਕੀਤਾ ਗਿਆ ਸੀ।

  ਸਿਰਫ ਇਹ ਹੀ ਨਹੀਂ, ਇਸ ਫਾਈਲ ਨੂੰ ਸਾਂਝਾ ਕਰਦੇ ਸਮੇਂ, ਗ੍ਰੇਟਾ ਥੰਬਰਗ ਨੇ ਟੂਲਕਿੱਟ ਸ਼ਬਦ ਦੀ ਵਰਤੋਂ ਕੀਤੀ, ਜਿਸ ਕਾਰਨ ਉਹ ਨਿਸ਼ਾਨੇ ਉਤੇ ਆ ਗਈ ਹੈ। ਉਨ੍ਹਾਂ ਨੇ ਇਕ ਦਸਤਾਵੇਜ਼ ਸਾਂਝਾ ਕੀਤਾ ਸੀ, ਜਿਸ ਵਿਚ ਭਾਰਤ ਸਰਕਾਰ 'ਤੇ ਅੰਤਰਰਾਸ਼ਟਰੀ ਦਬਾਅ ਬਣਾਉਣ ਲਈ ਇਕ ਕਾਰਜ ਯੋਜਨਾ ਸਾਂਝੀ ਕੀਤੀ ਗਈ ਸੀ। ਜਦੋਂ ਗ੍ਰੇਟਾ ਥੰਬਰਗ ਦਾ ਟਵੀਟ ਡਲੀਟ ਕੀਤਾ ਗਿਆ ਤਾਂ ਬਾਲੀਵੁੱਡ ਅਦਾਕਾਰਾ ਕੰਗਣਾ ਨੇ ਇਸ ਉਤੇ ਤਿੱਖਾ ਹੱਲਾ ਬੋਲਿਆ।

  ਕੰਗਣਾ ਨੇ ਟਵੀਟ ਕਰਕੇ ਤੰਜ ਕੱਸਿਆ- ‘ਇਸ ਬੁੱਧੀਹੀਣ ਬੱਚੀ ਨੇ ਲੈਫਟ ਦੇ ਲੋਕਾਂ ਨੂੰ ਦਿੱਕਤ ਵਿਚ ਪਾਉਂਦੇ ਹੋਏ  ਸਭ ਤੋਂ ਵੱਡੀ ਗਲਤੀ ਕਰ ਦਿੱਤੀ... ਪੜਾਅਵਾਰ ਢੰਗ ਨਾਲ ਭਾਰਤ ਨੂੰ ਅਸਥਿਰ ਕਰਨ ਦੀ ਆਲਮੀ ਯੋਜਨਾ ਦਾ ਗੁਪਤ ਦਸਤਾਵੇਜ਼ ਅਟੈਚ ਕਰ ਦਿੱਤਾ .. ਸਭ ਪੱਪੂ ਇਕੋ ਟੀਮ ਵਿਚੋਂ ਹਨ। ਹਾਹਾਹਾ… ਜ਼ੋਕਰਾਂ ਦਾ ਪੂਰਾ ਝੁੰਡ ਹੈ।' '
  Published by:Gurwinder Singh
  First published: