HOME » NEWS » Films

ਹਾਸਿਆਂ ਦੇ ਪਿਟਾਰੇ ਕਾਦਰ ਖਾਨ ਦੀ ਸਿਹਤ ਨਾਜ਼ੁਕ, ਦਿਮਾਗ ਨੇ ਕੰਮ ਕਰਨਾ ਕੀਤਾ ਬੰਦ

News18 Punjab
Updated: December 28, 2018, 1:36 PM IST
share image
ਹਾਸਿਆਂ ਦੇ ਪਿਟਾਰੇ ਕਾਦਰ ਖਾਨ ਦੀ ਸਿਹਤ ਨਾਜ਼ੁਕ, ਦਿਮਾਗ ਨੇ ਕੰਮ ਕਰਨਾ ਕੀਤਾ ਬੰਦ
ਹਾਸਿਆਂ ਦਾ ਪਿਟਾਰਾ ਕਾਦਰ ਖਾਨ ਦੀ ਸਿਹਤ ਨਾਜ਼ੁਕ

  • Share this:
  • Facebook share img
  • Twitter share img
  • Linkedin share img
ਬਿਹਤਰੀਨ ਅਭਿਨੇਤਾ ਤੇ ਜ਼ਬਰਦਸਤ ਡਾਇਲਾੱਗ ਲੇਖਕ ਕਾਦਰ ਖਾਨ ਦੀ ਹਾਲਤ ਕਾਫ਼ੀ ਨਾਜ਼ੁਕ ਹੈ, ਉਨ੍ਹਾਂ ਦੀ ਉਮਰ 81 ਸਾਲ ਦੀ ਹੈ ਤੇ ਦੱਸ ਦਈਏ ਕਿ ਉਹ ਦਿਮਾਗ ਦੀ ਇੱਕ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ ਤੇ ਉਨ੍ਹਾਂ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।

ਕਾਦਰ, ਪ੍ਰਗਰੈਸਿਵ ਸੁਪਰਾਨਿਊਕਲੀਅਰ ਪਾਲਸੀ ਡਿਸਆੱਰਡਰ ਨਾਮ ਦੀ ਬੀਮਾਰੀ ਨਾਲ ਜੂਝ ਰਹੇ ਹਨ ਕੇ ਆਖਿਰੀ ਵਾਰ ਸਾਲ 2015 ਵਿੱਚ ਫ਼ਿਲਮ 'ਦਿਮਾਗ ਕਾ ਦਹੀਂ' ਵਿੱਚ ਉਹ ਨਜ਼ਰ ਆਏ ਸਨ। ਲੰਬੇ ਸਮੇਂ ਤੋਂ ਉਹ ਕਨੇਡਾ ਵਿੱਚ ਆਪਣੇ ਬੇਟੇ ਸਰਫਰਾਜ਼ ਤੇ ਨੂੰਹ ਸ਼ਾਈਸਤਾ ਦੇ ਨਾਲ ਰਹਿ ਰਹੇ ਸਨ ਤੇ ਹੁਣ ਬੇਟੇ ਸਰਫਰਾਜ਼ ਨੇ ਉਨ੍ਹਾਂ ਦੀ ਸਿਹਤ ਬਾਰੇ ਅਪਡੇਟ ਦਿੱਤਾ ਹੈ। ਸਰਫਰਾਜ਼ ਵੱਲੋਂ ਦਿੱਤੇ ਗਏ ਅਪਡੇਟ ਮੁਤਾਬਕ, ਉਹ ਕੁੱਝ ਸਮੇਂ ਤੋਂ ਤਕਲੀਫ਼ ਵਿੱਚ ਸਨ ਤੇ ਸੰਤੁਲਨ ਬਣਾ ਪਾਉਣ ਵਿੱਚ ਅਸਮਰੱਥ ਸਨ।

ਕਾਦਰ ਖਾਨ ਨੇ 300 ਤੋਂ ਜ਼ਿਆਦਾ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਤੇ ਸੰਵਾਦ ਲੇਖਨ ਦਾ ਕੰਮ ਵੀ ਕੀਤਾ। ਆਪਣੀ ਬੁਲੰਦ ਆਵਾਜ਼ ਤੇ ਗਜ਼ਬ ਦੀ ਕਾੱਮਿਕ ਟਾਈਮਿੰਗ ਲਈ ਜਾਣੇ ਜਾਣ ਵਾਲੇ ਕਾਦਰ ਖਾਨ ਨੇ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ। 90 ਦੇ ਦਹਾਕੇ ਵਿੱਚ ਗੋਵਿੰਦਾ ਤੇ ਕਾਦਰ ਖਾਨ ਦੀ ਜੋੜੀ ਨੂੰ ਹਿੱਟ ਫਾੱਰਮੂਲਾ ਮੰਨਿਆ ਜਾਂਦਾ ਸੀ ਤੇ ਇਨ੍ਹਾਂ ਦੋਨਾਂ ਨੇ 'ਦੁਲਹੇ ਰਾਜਾ', 'ਕੁਲੀ ਨੰ.1', 'ਰਾਜਾ ਬਾਬੂ' ਤੇ 'ਆਂਖੇ' ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 'ਕੁਲੀ' ਵਿੱਚ ਅਮਿਤਾਭ ਦੇ ਨਾਲ 'ਹਿੰਮਤਵਾਲਾ' ਵਿੱਚ ਜੀਤੇਂਦਰ ਨਾਲ ਮਹਤੱਵਪੂਰਣ ਭੂਮਿਕਾਵਾਂ ਨਿਭਾਅ ਚੁੱਕੇ ਹਨ।
First published: December 28, 2018
ਹੋਰ ਪੜ੍ਹੋ
ਅਗਲੀ ਖ਼ਬਰ