• Home
 • »
 • News
 • »
 • entertainment
 • »
 • BOLLYWOOD KANGANA RANAUT CALLS DILJIT DOSANJH LOCAL KRANTIKARI ACTOR HITS BACK ON HER

ਕੰਗਨਾ ਰਣੌਤ ਨੇ ਦਿਲਜੀਤ ਨੂੰ ਕਿਹਾ- ‘ਲੋਕਲ ਕ੍ਰਾਂਤੀਕਾਰੀ ਦੇਸ਼ ‘ਚ ਅੱਗ ਲਗਾ ਕੇ ਵਿਦੇਸ਼ ‘ਚ ਠੰਡ ਦੇ ਮਜ਼ੇ ਲੈ ਰਹੇ ਹਨ’

ਦਿਲਜੀਤ ਦੁਸਾਂਝ ਨੇ ਆਪਣੀ ਛੁੱਟੀਆਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਜਿਸ ਨੂੰ ਲੈ ਕੇ ਕੰਗਨਾ ਨੇ ਤਾਹਨਾ ਮਾਰਦਿਆਂ ਦਿਲਜੀਤ ਨੂੰ 'ਲੋਕਲ ਕ੍ਰਾਂਤੀਕਾਰੀ' ਦੱਸਿਆ।

ਕੰਗਨਾ ਰਨੌਤ, ਦਿਲਜੀਤ ਦੋਸਾਂਝ (Photo Credit- @kanganaranaut/@diljitdosanjh/Instagram)

 • Share this:
  ਮੁੰਬਈ: ਕੰਗਨਾ ਰਨੌਤ ਕਾਫੀ ਸਮੇਂ ਤੋਂ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹੀ ਹੈ। ਬਾਲੀਵੁੱਡ ਦੀ 'ਕੁਈਨ' ਨੇ ਕਈ ਸਿਆਸਤਦਾਨਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ 'ਪੰਗਾ' ਲਿਆ ਹੈ। ਕਿਸਾਨ ਅੰਦੋਲਨ ਬਾਰੇ ਆਪਣੇ ਬਿਆਨ ਕਾਰਨ ਕੰਗਣਾ ਕਈ ਪੰਜਾਬੀ ਹਸਤੀਆਂ ਦੇ ਨਿਸ਼ਾਨੇ ਉਤੇ ਆ ਗਈ। ਹਿਮਾਂਸ਼ੀ ਖੁਰਾਣਾ ਤੋਂ ਪ੍ਰਿੰਸ ਨਰੂਲਾ ਤੱਕ. ਦਿਲਜੀਤ ਦੁਸਾਂਝ ਨਾਲ ਕੰਗਨਾ ਰਣੌਤ ਨੇ ਟਵਿੱਟਰ 'ਤੇ ਵੀ ਕਾਫ਼ੀ ਬਹਿਸ ਕੀਤੀ ਸੀ, ਜੋ ਕਿ ਅਜੇ ਵੀ ਜਾਰੀ ਹੈ। ਹਾਲ ਹੀ ਵਿੱਚ ਕੰਗਨਾ ਨੇ ਇੱਕ ਵਾਰ ਫਿਰ ਦਿਲਜੀਤ ਦੁਸਾਂਝ ਨੂੰ ਨਿਸ਼ਾਨਾ ਬਣਾਇਆ ਹੈ।  ਦਰਅਸਲ, ਦਿਲਜੀਤ ਨੇ ਆਪਣੀ ਛੁੱਟੀਆਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਕੰਗਨਾ ਨੇ ਦਿਲਜੀਤ ਦੀਆਂ ਤਸਵੀਰਾਂ 'ਤੇ ਤਾਹਨਾ ਮਾਰਦਿਆਂ ਉਸ ਨੂੰ 'ਲੋਕਲ ਇਨਕਲਾਬੀ' ਦੱਸਿਆ। ਕੰਗਨਾ ਨੇ ਆਪਣੇ ਟਵੀਟ ਵਿੱਚ ਲਿਖਿਆ- ਵਾਹ ਵਾਹ! ਦੇਸ਼ ਨੂੰ ਅੱਗ ਲਾ ਕੇ, ਕਿਸਾਨਾ ਨੂੰ ਸੜਕਾਂ ਉਤੇ ਬਿਠਾ ਕੇ ਲੋਕਲ ਕ੍ਰਾਂਤੀਕਾਰੀ ਹੁਣ ਵਿਦੇਸ਼ਾਂ ਵਿਚ ਠੰਡ ਦਾ ਆਨੰਦ ਲੈ ਰਹੇ ਹਨ। ਵਾਹ!!  ਇਸ ਨੂੰ ਆਖਦੇ ਨੇ ਲੋਕਲ ਕ੍ਰਾਂਤੀ।

  ਇਸ ਦੇ ਜਵਾਬ ਵਿਚ ਦਿਲਜੀਤ ਨੇ ਇਕ ਵੀਡੀਓ ਸਾਂਝਾ ਕੀਤਾ। ਜਿਸ 'ਚ ਇਕ ਬਜ਼ੁਰਗ ਔਰਤ ਨੂੰ ਕੰਗਨਾ 'ਤੇ ਵਰ੍ਹਦਿਆਂ ਵੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਦਿਲਜੀਤ ਨੇ ਕੁਝ ਟਵੀਟ ਵੀ ਕੀਤੇ ਹਨ, ਜਿਸ ਵਿੱਚ ਉਨ੍ਹਾਂ ਕੰਗਨਾ ਦੇ ਟਵੀਟ ਦਾ ਢੁਕਵਾਂ ਜਵਾਬ ਦਿੱਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘ਇਹ ਨਾ ਸੋਚੋ ਕਿ ਅਸੀਂ ਭੁੱਲ ਗਏ ਹਾਂ’। ਇਸ ਟਵੀਟ ਦੇ ਜਵਾਬ ਵਿਚ ਕੰਗਨਾ ਨੇ ਵੀ ਟਵੀਟ ਕੀਤਾ ਹੈ।  ਇਸ ਟਵੀਟ ਵਿੱਚ ਕੰਗਨਾ ਨੇ ਲਿਖਿਆ ਹੈ- ‘ਸਮਾਂ ਦੱਸੇਗਾ ਦੋਸਤ ਕੌਣ ਕਿਸਾਨੀ ਦੇ ਹੱਕਾਂ ਲਈ ਲੜਾਈ ਲੜਿਆ ਅਤੇ ਕੌਣ ਖਿਲਾਫ। ਸੈਂਕੜੇ ਝੂਠ ਸੱਚ ਨੂੰ ਲੁਕਾ ਨਹੀਂ ਸਕਦੇ ਅਤੇ ਜਿਸ ਨੂੰ ਤੁਸੀਂ ਸੱਚੇ ਦਿਲ ਨਾਲ ਚਾਹੁੰਦੇ ਹੋ ਉਹ ਕਦੇ ਵੀ ਤੁਹਾਨੂੰ ਨਫ਼ਰਤ ਨਹੀਂ ਕਰ ਸਕਦਾ, ਤੁਸੀਂ ਕੀ ਕਹਿੰਦੇ ਹੋ ਕਿ ਪੰਜਾਬ ਮੇਰੇ ਵਿਰੁੱਧ ਹੋਵੇਗਾ? ਹਾ ਹਾ ਇੰਨੇ ਵੱਡੇ ਸੁਪਨੇ ਨਾ ਦੇਖੋ, ਤੁਹਾਡਾ ਦਿਲ ਟੁੱਟ ਜਾਵੇਗਾ।
  Published by:Ashish Sharma
  First published: