• Home
  • »
  • News
  • »
  • entertainment
  • »
  • BOLLYWOOD KANGANA RANAUT LODGED FIR AFTER THREATS SAYS NOT AFRAID OF TUKDE TUKDE GANG AND THOSE WHO DREAM OF MAKING KHALISTAN

ਧਮਕੀ ਮਿਲਣ ਪਿੱਛੋਂ ਕੰਗਨਾ ਨੇ ਕਿਹਾ-ਟੁਕੜੇ ਟੁਕੜੇ ਗੈਂਗ ਤੇ ਖਾਲਿਸਤਾਨੀਆਂ ਤੋਂ ਨਹੀਂ ਡਰਦੀ

(ਫੋਟੋ ਕੈ. Instagram @kanganaranaut)

  • Share this:
    ਕੰਗਨਾ ਰਣੌਤ (Kangana Ranaut) ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਿਆਂ ਨੂੰ ਵੰਗਾਰਿਆ ਹੈ। ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਉਸ ਨੇ ਦੱਸਿਆ ਕਿ ਉਸ ਨੇ ਐੱਫ.ਆਈ.ਆਰ. ਦਰਜ ਕਰਵਾ ਦਿੱਤੀ ਹੈ।

    ਉਸ ਨੇ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਦੀ ਆਪਣੀ ਤਸਵੀਰਾਂ ਨਾਲ ਇੱਕ ਵਾਰ ਫਿਰ ਭੜਾਸ ਕੱਢੀ ਹੈ। ਉਨ੍ਹਾਂ ਇੱਕ ਲੰਮਾ ਨੋਟ ਸਾਂਝਾ ਕਰਦਿਆਂ ਲਿਖਿਆ, ‘ਟੁਕੜੇ-ਟੁਕੜੇ ਗੈਂਗ ਹੋਵੇ ਜਾਂ ਅੱਠਵੇਂ ਦਹਾਕੇ ਵਿੱਚ ਪੰਜਾਬ ਵਿੱਚ ਗੁਰੂਆਂ ਦੀ ਪਵਿੱਤਰ ਧਰਤੀ ਨੂੰ ਦੇਸ਼ ਨਾਲੋਂ ਵੱਖ ਕਰਕੇ ਖਾਲਿਸਤਾਨ ਬਣਾਉਣ ਦਾ ਸੁਪਨਾ ਵੇਖਣ ਵਾਲੇ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਦਹਿਸ਼ਤਗਰਦ ਹੋਣ। ਉਨ੍ਹਾਂ ਨੇ ਸੋਨੀਆ ਗਾਂਧੀ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਜਿਹੇ ਲੋਕਾਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕਰੋ।

     ਲੰਬੀ ਪੋਸਟ ਲਿਖੀ
    ਕੰਗਨਾ ਰਣੌਤ ਨੇ ਇੰਸਟਾਗ੍ਰਾਮ 'ਤੇ ਇਕੱਠੇ 4 ਤਸਵੀਰਾਂ ਸ਼ੇਅਰ ਕੀਤੀਆਂ ਹਨ। ਲੰਮੀ ਪੋਸਟ ਲਿਖ ਕੇ ਉਸ ਨੇ ਇੱਕ ਵਾਰ ਫਿਰ ਦੋਬਾਰਾ ਕਿਹਾ ਕਿ ਮੈਂ ਨਾ ਡਰੀ ਹਾਂ ਤੇ ਨਾ ਡਰਾਂਗੀ, ਗੱਦਾਰਾਂ ਖਿਲਾਫ ਖੁੱਲ ਕੇ ਬੋਲਦੀ ਰਹਾਂਗੀ। ਆਪਣੀ ਪੋਸਟ 'ਚ ਕੰਗਨਾ ਨੇ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੀ ਤਸਵੀਰ ਅਤੇ 3 FIR ਦੀਆਂ ਕਾਪੀ ਸਾਂਝੀਆਂ ਕੀਤੀਆਂ ਹੈ।




    ਉਸ ਨੇ ਅੱਗੇ ਕਿਹਾ, "ਮੇਰੀ ਇਸ ਪੋਸਟ 'ਤੇ ਮੈਨੂੰ ਵਿਘਨ ਪਾਉਣ ਵਾਲੀਆਂ ਤਾਕਤਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਦੇ ਇੱਕ ਭਰਾ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਮੈਂ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਦੀ ਨਹੀਂ ਹਾਂ।

    ਮੈਂ ਦੇਸ਼ ਵਿਰੁੱਧ ਸਾਜ਼ਿਸ਼ ਕਰਨ ਵਾਲਿਆਂ ਵਿਰੁੱਧ ਬੋਲਦੀ ਹਾਂ ਅਤੇ ਹਮੇਸ਼ਾ ਬੋਲਦੀ ਰਹਾਂਗਾ। ਭਾਵੇਂ ਉਹ ਨਿਰਦੋਸ਼ ਜਵਾਨਾਂ ਦੀ ਹੱਤਿਆ ਕਰਨ ਵਾਲੇ ਨਕਸਲੀ ਹੋਣ, ਟੁਕੜੇ ਟੁਕੜੇ ਗੈਂਗ ਹੋਣ ਜਾਂ ਅੱਸੀਵਿਆਂ ਵਿੱਚ ਪੰਜਾਬ ਵਿੱਚ ਗੁਰੂਆਂ ਦੀ ਪਵਿੱਤਰ ਧਰਤੀ ਨੂੰ ਵੱਢ ਕੇ ਖਾਲਿਸਤਾਨ ਬਣਾਉਣ ਦਾ ਸੁਪਨਾ ਲੈ ਰਹੇ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਹੋਣ।

    ਆਪਣੀ ਟਿੱਪਣੀ ਦਾ ਬਚਾਅ ਕਰਦੇ ਹੋਏ ਕੰਗਨਾ ਨੇ ਅੱਗੇ ਕਿਹਾ, “ਮੈਂ ਕਦੇ ਵੀ ਕਿਸੇ ਜਾਤੀ, ਧਰਮ ਜਾਂ ਸਮੂਹ ਬਾਰੇ ਅਪਮਾਨਜਨਕ ਜਾਂ ਨਫ਼ਰਤ ਭਰਿਆ ਕੁਝ ਨਹੀਂ ਕਿਹਾ। ਮੈਂ ਇਹ ਵੀ ਯਾਦ ਕਰਾਉਣਾ ਚਾਹਾਂਗਾ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਜੀ, ਤੁਸੀਂ ਵੀ ਇੱਕ ਔਰਤ ਹੋ, ਤੁਹਾਡੀ ਸੱਸ ਇੰਦਰਾ ਗਾਂਧੀ ਜੀ ਨੇ ਆਖਰੀ ਦਮ ਤੱਕ ਇਸ ਅੱਤਵਾਦ ਦਾ ਡਟ ਕੇ ਮੁਕਾਬਲਾ ਕੀਤਾ।

    “ਪੰਜਾਬ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ, ਇਸ ਲਈ ਕੁਝ ਲੋਕ ਬਿਨਾਂ ਸੰਦਰਭ ਦੇ ਮੇਰੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ, ਜੇਕਰ ਭਵਿੱਖ ਵਿੱਚ ਮੈਨੂੰ ਕੁਝ ਹੋਇਆ ਤਾਂ ਉਸ ਲਈ ਸਿਰਫ਼ ਨਫ਼ਰਤ ਅਤੇ ਬਿਆਨਬਾਜ਼ੀ ਦੀ ਰਾਜਨੀਤੀ ਕਰਨ ਵਾਲੇ ਹੀ ਜ਼ਿੰਮੇਵਾਰ ਹੋਣਗੇ।
    Published by:Gurwinder Singh
    First published:
    Advertisement
    Advertisement