HOME » NEWS » Films

ਕੰਗਨਾ ਰਣੌਤ ਨੇ ਟਵੀਟ ਕਰਕੇ ਦਿਲਜੀਤ ਨੂੰ ਕੱਢੀ ਗਾਲ੍ਹ! ਕਿਹਾ- ਕਰਨ ਜੌਹਰ ਦਾ ਪਾਲਤੂ

News18 Punjabi | News18 Punjab
Updated: December 3, 2020, 4:14 PM IST
share image
ਕੰਗਨਾ ਰਣੌਤ ਨੇ ਟਵੀਟ ਕਰਕੇ ਦਿਲਜੀਤ ਨੂੰ ਕੱਢੀ ਗਾਲ੍ਹ! ਕਿਹਾ- ਕਰਨ ਜੌਹਰ ਦਾ ਪਾਲਤੂ
ਕੰਗਨਾ ਰਣੌਤ ਨੇ ਟਵੀਟ ਕਰਕੇ ਦਿਲਜੀਤ ਨੂੰ ਕੱਢੀ ਗਾਲ੍ਹ, ਕਿਹਾ- ਕਰਨ ਜੌਹਰ ਦਾ ਪਾਲਤੂ

ਟਵਿੱਟਰ 'ਤੇ ਕੰਗਨਾ ਦੀ ਬੋਲੀ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਸਨੇ ਆਪਣਾ ਆਪਾ ਗੁਆ ਲਿਆ ਹੈ। ਦਰਅਸਲ, ਉਹ ਕਿਸਾਨ ਅੰਦੋਲਨ ਬਾਰੇ ਟਵੀਟਾਂ ਰਾਹੀਂ ਅਲੋਚਨਾ ਕਰ ਰਹੀ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਇਕ ਬਜ਼ੁਰਗ ਔਰਤ ਨੂੰ ਸ਼ਾਹੀਨ ਬਾਗ ਦੀ ਦਾਦੀ ਦੱਸਣ ਅਤੇ 100 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਦੇ ਇਲਜ਼ਾਮ ਲਾਉਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਦਾ ਨੇ ਹੁਣ ਮੁੜ ਤੋਂ ਨਵਾਂ ਵਿਵਾਦ ਛੇੜ ਲਿਆ ਹੈ।

  • Share this:
  • Facebook share img
  • Twitter share img
  • Linkedin share img
ਮੁੰਬਈ : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਇਕ ਬਜ਼ੁਰਗ ਔਰਤ ਨੂੰ ਸ਼ਾਹੀਨ ਬਾਗ ਦੀ ਦਾਦੀ ਦੱਸਣ ਅਤੇ 100 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਦੇ ਇਲਜ਼ਾਮ ਲਾਉਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਦਾ ਨੇ ਹੁਣ ਮੁੜ ਤੋਂ ਨਵਾਂ ਵਿਵਾਦ ਛੇੜ ਲਿਆ ਹੈ। ਕੰਗਨਾ ਰਣੌਤ ਨੇ ਪੰਜਾਬ ਗਾਇਕ ਦਲਜੀਤ ਦੁਸਾਂਝ ਨੂੰ ਗਾਲ੍ਹ ਕੱਢ ਕੇ ਟਵੀਟ ਕਰਕੇ ਕਰਨ ਜੌਹਰ ਦਾ ਪਾਲਤੂ ਦੱਸਿਆ ਹੈ। ਅਸਲ ਵਿੱਚ ਦਿਲਜੀਤ ਨੇ ਕੰਗਨਾ ਵੱਲੋਂ ਬਜੁਰਗ ਔਰਤ ਨੂੰ 100 ਰੁਪੇ ਲੈ ਕੇ  ਕਿਸਾਨ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੇ ਟਵੀਟ ਦੀ ਆਲੋਚਨਾ ਕੀਤੀ ਸੀ ਅਤੇ ਟਵਿੱਟਰ 'ਤੇ ਪੰਜਾਬ ਦੀ ਬਜ਼ੁਰਗ ਕਿਸਾਨ ਔਰਤ ਦੀ ਵੀਡੀਓ ਸਾਂਝੀ ਕਰਦਿਆਂ ਕੰਗਨਾ ਨੂੰ ਸਖ਼ਤ ਝਾੜ ਪਾਈ ਸੀ।ਬੁੱਧਵਾਰ ਨੂੰ ਦਿਲਜੀਤ ਦੁਸਾਂਝ ਨੇ ਬਜ਼ੁਰਗ ਔਰਤ ਮਹਿੰਦਰ ਕੌਰ ਦੀ ਵੀਡੀਓ ਸਾਂਝੀ ਕਰਦਿਆਂ ਕੰਗਨਾ ਨੂੰ ਟੈਗ ਕੀਤਾ ਅਤੇ ਲਿਖਿਆ, ‘ਕੰਗਣਾ ਸਬੂਤ ਦੇ ਨਾਲ ਇਹ ਸੁਣੋ। ਆਦਮੀ ਨੂੰ ਇੰਨਾ ਅੰਨ੍ਹਾ ਨਹੀਂ ਹੋਣਾ ਚਾਹੀਦਾ।’ਦਿਲਜੀਤ ਦੇ ਇਸੇ ਟਵੀਟ ਦੇ ਜਵਾਬ 'ਚ ਅੱਜ ਕੰਗਨਾ ਵਲੋਂ ਵੀ ਟਵੀਟ ਕੀਤਾ ਗਿਆ, ਜਿਸ 'ਚ ਉਸ ਨੇ ਦਿਲਜੀਤ ਨੂੰ ਗਾਲ੍ਹ ਕੱਢਦਿਆਂ ਕਰਨ ਜੌਹਰ ਦਾ ਪਾਲਤੂ ਤੱਕ ਕਹਿ ਦਿੱਤਾ। ਕੰਗਨਾ ਨੇ ਟਵੀਟ 'ਚ ਲਿਖਿਆ, ''ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ 'ਚ ਆਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਲਈ ਐਮ. ਐਸ. ਪੀ. ਲਈ ਵੀ ਪ੍ਰਦਰਸ਼ਨ ਕਰਦਿਆਂ ਦੇਖੀ ਗਈ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਲਾ ਰੱਖਿਆ ਹੈ ਤੁਸੀਂ ਲੋਕਾਂ ਨੇ? ਹੁਣੇ ਇਸ ਨੂੰ ਬੰਦ ਕਰੋ।''
ਇਸ ਤੋਂ ਬਾਅਦ ਕੰਗਨਾ ਨੇ ਇਕ ਹੋਰ ਟਵੀਟ ਕੀਤਾ। ਇਸ ਵਿੱਚ ਉਸਨੇ ਲਿਖਿਆ, ਸੁਣੋ, ਗਿੱਦੋ ਮੇਰੀ ਚੁੱਪੀ ਨੂੰ ਮੇਰੀ ਕਮਜ਼ੋਰੀ ਨਾ ਸਮਝਣਾ, ਮੈਂ ਵੇਖ ਰਹੀ ਹਾਂ ਕਿ ਤੁਸੀਂ ਕਿਵੇਂ ਬੇਕਸੂਰ ਲੋਕਾਂ ਨੂੰ ਝੂਠ ਬੋਲ ਕੇ ਅਤੇ ਉਹਨਾਂ ਦਾ ਇਸਤੇਮਾਲ ਕਰਕੇ ਭੜਕਾ ਰਹੇ ਹੋ, ਜਦੋਂ ਇਨ੍ਹਾਂ ਧਰਨਿਆਂ ਦਾ ਰਾਜ਼ ਸ਼ਾਹੀਨ ਬਾਗ ਵਾਂਗ ਪ੍ਰਗਟ ਹੋਵੇਗਾ। ਮੈਂ ਇੱਕ ਵਧੀਆ ਭਾਸ਼ਣ ਲਿਖਾਂਗੀ ਅਤੇ ਤੁਹਾਡੇ ਵਰਗੇ ਲੋਕਾਂ ਦਾ ਮੂੰਹ ਕਾਲਾ ਕਰਾਂਗੀ - ਬੱਬਰਸ਼ੇਰਨੀ. 'ਬਾਲੀਵੁੱਡ ਅਦਾਕਾਰਾ ਕੰਗਨਾ ਵਲੋਂ ਕੀਤੇ ਗਏ ਟਵੀਟ 'ਤੇ ਵਿਵਾਦ ਹੁਣ ਭਖਦਾ ਹੀ ਜਾ ਰਿਹਾ ਹੈ। ਕੰਗਨਾ ਨੇ ਪਹਿਲਾਂ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਈ ਇੱਕ ਬਜ਼ੁਰਗ ਔਰਤ ਸੀਏਏ ਪ੍ਰੋਟੈਸਟ ਦੀ ਬਿਲਕੀਸ ਬਾਨੋ ਸੀ। ਉਸੇ ਸਮੇਂ, ਉਸਨੇ ਉਸ ਔਰਤ ਦਾ ਮਜ਼ਾਕ ਉਡਾਉਂਦੇ ਲਿਖਿਆ ਕਿ ਉਹ 100 ਰੁਪਏ ਵਿੱਚ ਪ੍ਰਦਰਸ਼ਨ ਕਰਨ ਪਹੁੰਚੀ ਹੈ। ਬੇਸ਼ੱਕ ਕੰਗਨਾ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ ਪਰ ਫਿਰ ਵੀ ਲਗਾਤਾਰ ਉਹ ਆਲੋਚਕਾਂ ਦੇ ਨਿਸ਼ਾਨੇ 'ਤੇ ਹੈ। ਟਵਿੱਟਰ 'ਤੇ ਕੰਗਨਾ ਦੀ ਬੋਲੀ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਸਨੇ ਆਪਣਾ ਆਪਾ ਗੁਆ ਲਿਆ ਹੈ। ਦਰਅਸਲ, ਉਹ ਕਿਸਾਨ ਅੰਦੋਲਨ ਬਾਰੇ ਟਵੀਟਾਂ ਕਰਕ ਕੇ ਅਲੋਚਨਾ ਕਰ ਰਹੀ ਹੈ।

ਦਾਦੀ ਨੇ ਕੰਗਨਾ ਨੂੰ ਦਿੱਤਾ ਇਹ ਜਵਾਬ

ਵੈਸੇ, ਜਦੋਂ ਕੰਗਨਾ ਦੇ ਇਤਰਾਜਯੋਗ ਸਬਦ ਦਾਦੀ ਮਹਿੰਦਰ ਕੌਰ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਵੀ ਪ੍ਰਤੀਕਿਰਿਆ ਦਿੱਤੀ ਸੀ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਦਾਦੀ ਨੇ ਕਿਹਾ, "ਕਿਸੇ ਨੇ ਮੈਨੂੰ ਦੱਸਿਆ ਕਿ ਇੱਕ ਅਭਿਨੇਤੀ ਨੇ ਮੇਰੇ ਬਾਰੇ ਲਿਖਿਆ ਹੈ." ਉਹ ਕਦੇ ਮੇਰੇ ਘਰ ਨਹੀਂ ਆਈ, ਉਹ ਨਹੀਂ ਜਾਣਦੀ ਕਿ ਮੈਂ ਕੀ ਕਰਦੀ ਹਾਂ ਅਤੇ ਕਹਿੰਦੀ ਹੈ ਕਿ ਮੈਂ 100 ਰੁਪਏ ਵਿਚ ਉਪਲਬਧ ਹਾਂ, ਬਹੁਤ ਭੈੜੀ ਗੱਲ, ਮੈਂ 100 ਰੁਪਏ ਦਾ ਕੀ ਕਰਨਾ ਹੈ? ' ਦੱਸ ਦੇਈਏ ਕਿ ਮਹਿੰਦਰ ਕੌਰ 13 ਏਕੜ ਜ਼ਮੀਨ ਦੀ ਮਾਲਕਣ ਹੈ।

ਹਿਮਾਂਸ਼ੀ ਖੁਰਾਣਾ ਨੂੰ ਕੰਗਨਾ ਨੇ ਟਵੀਟਰ ਤੇ ਕੀਤਾ ਬਲਾਕ


ਉਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਹੋ ਰਹੀ ਹੈ। ਹਿਮਾਂਸ਼ੀ ਖੁਰਾਣਾ ਤੋਂ ਲੈ ਕੇ ਦਿਲਜੀਤ ਦੁਸਾਂਝ ਤੱਕ ਕਈ ਮਸ਼ਹੂਰ ਹਸਤੀਆਂ ਨੇ ਕੰਗਨਾ ਨੂੰ ਲਾਹਨਤ ਪਾਈ ਹੈ।  ਕੰਗਨਾ 'ਤੇ ਹਿਮਾਂਸ਼ੀ ਖੁਰਾਣਾ ਨੂੰ ਆਲੋਚਨਾ ਕਰਨ 'ਤੇ ਟਵਿੱਟਰ 'ਤੇ ਬਲਾਕ ਕਰ ਦਿੱਤਾ ਗਿਆ।
Published by: Sukhwinder Singh
First published: December 3, 2020, 2:50 PM IST
ਹੋਰ ਪੜ੍ਹੋ
ਅਗਲੀ ਖ਼ਬਰ