ਕੰਗਨਾ ਰਣੌਤ (Kangana Ranaut) ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' (Emergency) ਦੀ ਤਿਆਰੀ ਵਿਚ ਰੁੱਝੀ ਹੋਈ ਹੈ। ਫਿਲਮ ਦਾ ਇਕ ਸ਼ੈਡਿਊਲ ਪੂਰਾ ਹੋ ਚੁੱਕਾ ਹੈ।
ਕੰਗਨਾ ਆਪਣੇ ਅਗਲੇ ਸ਼ੈਡਿਊਲ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ਉਤੇ ਇਸ ਨਾਲ ਜੁੜੀ ਅਪਡੇਟ ਦਿੱਤੀ ਹੈ। ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, "ਐਮਰਜੈਂਸੀ ਦੇ ਅਗਲੇ ਸ਼ੈਡਿਊਲ ਦੀ ਸ਼ੁਰੂਆਤ ਲਈ ਪ੍ਰੀ ਪ੍ਰੋਡਕਸ਼ਨ।" ਤਸਵੀਰ ਵਿੱਚ ਕੰਗਨਾ ਰਣੌਤ ਆਪਣੀ ਟੀਮ ਨਾਲ ਬੈਠੀ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਕੰਗਨਾ ਦੇ ਪ੍ਰੋਡਕਸ਼ਨ ਹਾਊਸ ਮਨੀਕਰਣਿਕਾ ਫਿਲਮਸ (Production House Manikarnika) ਦੇ ਬੈਨਰ ਹੇਠ ਬਣ ਰਹੀ ਹੈ। ਇਸ ਨੂੰ ਕੰਗਨਾ ਖੁਦ ਡਾਇਰੈਕਟ ਕਰ ਰਹੀ ਹੈ।
ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਕਈ ਹੋਰ ਪੋਸਟ ਕੀਤੇ ਹਨ। ਆਪਣੀ ਇੰਸਟਾ ਸਟੋਰੀ ਉਤੇ ਦੋ ਤਸਵੀਰਾਂ ਸ਼ੇਅਰ ਕਰਕੇ ਉਸ ਨੇ ਆਪਣੇ ਆਊਟਫਿੱਟ ਨੂੰ ਲੈ ਕੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਕੰਗਨਾ ਰਣੌਤ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ, "ਬਸ ਇਸ ਫੈਕਟ ਉਤੇ ਜ਼ੋਰ ਦੇ ਰਹੀ ਹਾਂ ਕਿ ਔਰਤਾਂ ਕੀ ਪਹਿਨਦੀਆਂ ਹਨ ਜਾਂ ਕੀ ਪਹਿਨਣਾ ਭੁੱਲੀਆਂ ਹਨ, ਇਹ ਪੂਰੀ ਤਰ੍ਹਾਂ ਉਨ੍ਹਾਂ ਦੀ ਪਸੰਦ ਹੈ... ਇਸ ਤੋਂ ਤੁਹਾਨੂੰ ਕੀ ਮਤਲਬ ਹੈ।"
ਕੰਗਨਾ ਰਣੌਤ ਨੇ ਇਸ ਕੈਪਸ਼ਨ ਵਿੱਚ ਹੱਸਣ ਵਾਲਾ ਇੱਕ ਇਮੋਜੀ ਵੀ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਇਕ ਹੋਰ ਤਸਵੀਰ ਸ਼ੇਅਰ ਕਰਦੇ ਹੋਏ ਕੰਗਨਾ ਨੇ ਤੰਜ ਕੱਸਿਆ ਹੈ, “ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਗੱਲ ਰੱਖ ਦਿੱਤੀ ਹੈ… ਕੀ ਮੈਂ ਹੁਣ ਆਫਿਸ ਜਾ ਸਕਦੀ ਹਾਂ। ਬਾਏ।"
ਨੇਟੀਜ਼ਨ ਕੰਗਨਾ ਨੂੰ ਟ੍ਰੋਲ ਕਰ ਰਹੇ ਹਨ
ਕੰਗਨਾ ਰਣੌਤ ਦੀ ਇਸ ਤਸਵੀਰ ਉਤੇ ਲੋਕ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ''ਜੇਕਰ ਕਿਸੇ ਹੋਰ ਨੇ ਇਹ ਪਹਿਨਿਆ ਹੁੰਦਾ ਤਾਂ ਦੀਦੀ ਨੂੰ ਹਿੰਦੂਇਜ਼ਮ, ਸੰਸਕ੍ਰਿਤੀ ਅਤੇ ਪਤਾ ਨਹੀਂ ਕੀ-ਕੀ ਯਾਦ ਆ ਜਾਂਦਾ।'' ਇੱਕ ਹੋਰ ਯੂਜ਼ਰ ਨੇ ਲਿਖਿਆ, "ਇਹ ਉਹੀ ਹੈ, ਜਿਸ ਨੇ ਉਰਮਿਤਾ ਮਾਤੋਂਡਕਰ ਨੂੰ ਰਿਵੀਲਿੰਗ ਆਊਟਫਿਟ ਪਹਿਨਣ ਲਈ ਪੋਰਨ ਸਟਾਰ ਕਿਹਾ ਸੀ।" ਇੱਕ ਹੋਰ ਨੇ ਲਿਖਿਆ, "ਇਹ ਉਹੀ ਦੀਦੀ ਹੈ ਜੋ ਰਿਹਾਨਾ ਨੂੰ ਸਾਡੇ ਸੱਭਿਆਚਾਰ ਦੇ ਪਾਠ ਪੜ੍ਹਾ ਰਹੀ ਸੀ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollwoo, Bollwood, Bollywood, Kangana Ranaut