ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਨੇ ਹਾਲ ਹੀ 'ਚ ਟਵਿਟਰ 'ਤੇ ਵਾਪਸੀ ਕੀਤੀ ਹੈ ਅਤੇ ਪਲੇਟਫਾਰਮ ਉਤੇ ਆਪਣੀ ਵਾਪਸੀ ਦੇ ਨਾਲ ਹੀ ਇਕ ਵਾਰ ਫਿਰ ਬਾਲੀਵੁੱਡ 'ਤੇ ਨਿਸ਼ਾਨਾ ਸਾਧਿਆ ਹੈ।
ਇਨ੍ਹੀਂ ਦਿਨੀਂ ਅਦਾਕਾਰਾ ਦਾ ਨਿਸ਼ਾਨਾ ਸ਼ਾਹਰੁਖ ਖਾਨ (Shah Rukh Khan) ਅਤੇ ਹਾਲ ਹੀ 'ਚ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ 'ਪਠਾਨ' (Pathaan) ਹੈ। ਕੰਗਨਾ ਲਗਾਤਾਰ ਆਪਣੇ ਜਾਣੇ-ਪਛਾਣੇ ਅੰਦਾਜ਼ 'ਚ ਪਠਾਨ 'ਤੇ ਨਿਸ਼ਾਨਾ ਸਾਧਦੀ ਨਜ਼ਰ ਆ ਰਹੀ ਹੈ ਅਤੇ ਇਕ ਵਾਰ ਫਿਰ ਉਸ ਨੇ ਇਸ ਫਿਲਮ ਨੂੰ ਲੈ ਕੇ ਟਵੀਟ ਕੀਤਾ ਹੈ।
ਇਸ ਵਾਰ ਅਦਾਕਾਰਾ ਨੇ ਪਠਾਨ ਦੀ ਕਾਮਯਾਬੀ 'ਤੇ ਹੈਰਾਨੀ ਜਤਾਈ ਹੈ। ਉਸ ਨੇ ਭਾਰਤ ਦੇ ਲੋਕਾਂ ਉਤੇ ਕੁਝ ਹੈਰਾਨੀਜਨਕ 'ਦੋਸ਼' ਵੀ ਲਗਾਏ ਹਨ।
ਦਰਅਸਲ, ਕੰਗਨਾ ਰਣੌਤ ਦਾ ਮੰਨਣਾ ਹੈ ਕਿ ਭਾਰਤੀ ਦਰਸ਼ਕਾਂ ਨੇ ਹਮੇਸ਼ਾ ਬਾਲੀਵੁੱਡ ਦੇ ਤਿੰਨਾਂ ਖਾਨਾਂ ਨੂੰ ਤਰਜੀਹ ਦਿੱਤੀ ਹੈ ਅਤੇ ਸ਼ਾਹਰੁਖ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪਠਾਨ' ਦੀ ਸਫਲਤਾ ਇਸ ਗੱਲ ਦਾ ਸਬੂਤ ਹੈ।
ਕੰਗਨਾ ਨੇ ਲਿਖਿਆ ਹੈ- ਬਹੁਤ ਵਧੀਆ ਵਿਸ਼ਲੇਸ਼ਣ, ਇਹ ਦੇਸ਼ ਸਿਰਫ ਅਤੇ ਸਿਰਫ ਖਾਨਾਂ ਨੂੰ ਪਿਆਰ ਕਰਦਾ ਹੈ ਅਤੇ ਮੁਸਲਮਾਨ ਅਦਾਕਾਰਾਂ ਲਈ ਜਨੂੰਨ ਰੱਖਦਾ ਹੈ। ਕੰਗਨਾ ਨੇ ਅੱਗੇ ਕਿਹਾ, ਇਸ ਲਈ ਭਾਰਤ 'ਤੇ ਨਫ਼ਰਤ ਅਤੇ ਫਾਸ਼ੀਵਾਦ ਦਾ ਦੋਸ਼ ਲਗਾਉਣਾ ਬਹੁਤ ਹੀ ਅਨੁਚਿਤ ਹੈ। ਪੂਰੀ ਦੁਨੀਆ ਵਿੱਚ ਭਾਰਤ ਵਰਗਾ ਕੋਈ ਦੇਸ਼ ਨਹੀਂ ਹੈ।
Very good analysis… this country has only and only loved all Khans and at times only and only Khans…And obsessed over Muslim actresses, so it’s very unfair to accuse India of hate and fascism … there is no country like Bharat 🇮🇳 in the whole world 🥰🙏 https://t.co/wGcSPMCpq4
— Kangana Ranaut (@KanganaTeam) January 28, 2023
ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ 'ਤੇ ਕੰਗਨਾ ਨੇ ਲਿਖਿਆ, ''ਪਠਾਨ ਦੀ ਵੱਡੀ ਸਫਲਤਾ ਲਈ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਨੂੰ ਵਧਾਈਆਂ !!! ਇਹ ਸਾਬਤ ਕਰਦਾ ਹੈ ਕਿ ਹਿੰਦੂ ਮੁਸਲਮਾਨ ਸ਼ਾਹਰੁਖ ਖਾਨ ਨੂੰ ਬਰਾਬਰ ਪਿਆਰ ਕਰਦੇ ਹਨ, ਬਾਈਕਾਟ ਫਿਲਮ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਬਲਕਿ ਮਦਦ ਕਰਦਾ ਹੈ, ਚੰਗਾ ਸੰਗੀਤ ਕੰਮ ਕਰਦਾ ਹੈ ਅਤੇ ਭਾਰਤ ਸੁਪਰ ਸੈਕੂਲਰ (secular) ਹੈ।'
ਕੰਗਨਾ ਨੇ ਪਠਾਨ ਨੂੰ ਲੈ ਕੇ ਪਹਿਲਾਂ ਵੀ ਕਈ ਟਵੀਟ ਕੀਤੇ ਸਨ, ਜਿਸ ਤੋਂ ਬਾਅਦ ਉਹ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਆ ਗਈ ਸੀ। ਅਭਿਨੇਤਰੀ ਨੇ ਕਦੇ ਪਠਾਨ ਦੇ ਸਿਰਲੇਖ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਇਸ ਨੂੰ ਪਾਕਿਸਤਾਨ ਨਾਲ ਜੋੜਿਆ ਅਤੇ ਕਦੇ ਹੋਰ ਕਾਰਨਾਂ ਕਰਕੇ ਉਹ ਲਗਾਤਾਰ ਫਿਲਮ ਨੂੰ ਨਿਸ਼ਾਨਾ ਬਣਾਉਂਦੀ ਨਜ਼ਰ ਆਈ। ਇਸ ਤੋਂ ਸਾਫ ਹੈ ਕਿ ਕੰਗਨਾ ਪਠਾਨ ਦੀ ਸਫਲਤਾ ਤੋਂ ਖਾਸ ਖੁਸ਼ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਫਿਲਮ ਦੀ ਜ਼ਬਰਦਸਤ ਕਮਾਈ ਲਈ ਫਿਲਮ ਦੇ ਮੁੱਖ ਕਲਾਕਾਰਾਂ ਨੂੰ ਜ਼ਰੂਰ ਵਧਾਈ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Bollywood actress, Kangana Ranaut, Pathaan