HOME » NEWS » Films

ਕੰਗਨਾ ਦਾ ਨਵਾਂ ਖੁਲਾਸਾ, ਪਾਇਲ ਘੋਸ਼ ਵਾਂਗ ਕਈ ਵੱਡੇ ਅਦਾਕਾਰਾਂ ਨੇ ਮੇਰੇ ਨਾਲ ਵੀ ਕੀਤੀ ਹੈ ਜਬਰਦਸਤੀ

News18 Punjabi | News18 Punjab
Updated: September 20, 2020, 5:35 PM IST
share image
ਕੰਗਨਾ ਦਾ ਨਵਾਂ ਖੁਲਾਸਾ, ਪਾਇਲ ਘੋਸ਼ ਵਾਂਗ ਕਈ ਵੱਡੇ ਅਦਾਕਾਰਾਂ ਨੇ ਮੇਰੇ ਨਾਲ ਵੀ ਕੀਤੀ ਹੈ ਜਬਰਦਸਤੀ
ਕੰਗਨਾ ਰਨੌਤ ਨੇ ਕੀਤਾ ਵੱਡਾ ਖੁਲਾਸਾ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਕ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਪਾਇਲ ਘੋਸ਼ ਨਾਲ ਜੋ ਵੀ ਹੋਇਆ, ਬਹੁਤ ਸਾਰੇ ਹੀਰੋ ਨੇ ਮੇਰੇ ਨਾਲ ਕੀਤਾ।

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਬਾਲੀਵੁੱਡ ਅਦਾਕਾਰਾ ਪਾਇਲ ਘੋਸ਼ ਵੱਲੋਂ ਅਨੁਰਾਗ ਕਸ਼ਯਪ ਉਤੇ ਜ਼ਬਰਦਸਤੀ ਕਰਨ ਦੇ ਦੋਸ਼ਾਂ ਵਿਚਕਾਰ ਆਪਣੀ ਕਹਾਣੀ ਸੁਣਾ ਦਿੱਤੀ ਹੈ। ਕੰਗਨਾ ਨੇ ਟਵਿੱਟਰ 'ਤੇ ਲਿਖਿਆ ਕਿ ਅਦਾਕਾਰਾ ਪਾਇਲ ਘੋਸ਼ ਨੇ ਜੋ ਕਿਹਾ ਅਜਿਹਾ ਮੇਰੇ ਨਾਲ ਵੀ ਹੋਇਆ ਹੈ। ਇੱਥੇ ਬਹੁਤ ਸਾਰੇ ਵੱਡੇ ਹੀਰੋ ਹਨ ਜਿਨ੍ਹਾਂ ਨੇ ਮੇਰੇ ਨਾਲ ਇਸੇ ਤਰ੍ਹਾਂ ਦੇ ਕੰਮ ਕੀਤੇ ਹਨ। ਇਕ ਬੰਦ ਵੈਨ ਵਿਚ ਜਾਂ ਬੰਦ ਦਰਵਾਜ਼ੇ ਦੇ ਪਿੱਛੇ ਜਾਂ ਪਾਰਟੀ ਵਿਚ ਨੱਚਦੇ ਸਮੇਂ  ਅਚਾਨਕ ਉਨ੍ਹਾਂ ਦੀ ਜੀਭ ਤੁਹਾਡੇ ਮੂੰਹ ਵਿਚ ਆ ਜਾਂਦੀ ਹੈ। ਕਈ ਵਾਰ ਉਹ ਤੁਹਾਨੂੰ ਕੰਮ ਲਈ ਘਰ ਬੁਲਾਉਂਦੇ ਹਨ ਅਤੇ ਫਿਰ ਤੁਹਾਡੇ ਨਾਲ ਜ਼ੋਰ ਜਬਰਦਸਤੀ ਕਰਦੇ ਹਨ। ਇਸ ਤੋਂ ਬਾਅਦ ਉਹ ਜ਼ਾਹਿਰ ਕਰਦੇ ਹਨ ਕਿ ਉਹ ਬੁੱਧੀਮਾਨ ਹਨ।



ਇਕ ਹੋਰ ਟਵੀਟ ਵਿਚ ਕੰਗਨਾ ਨੇ ਲਿਖਿਆ ਕਿ ਬਾਲੀਵੁੱਡ ਉਨ੍ਹਾਂ ਲੋਕਾਂ ਨਾਲ ਭਰੀ ਹੋਈ ਹੈ ਜੋ ਜਿਨਸੀ ਹਿੰਸਾ ਕਰਦੇ ਹਨ। ਇਹਨਾਂ ਲੋਕਾਂ ਸਿਰਫ ਦਿਖਾਉਣ ਲਈ ਵਿਆਹ ਕਰਵਾਏ ਹਨ। ਜਦੋਂਕਿ ਉਹ ਆਪਣੇ ਆਪ ਨੂੰ ਖੁਸ਼ ਕਰਨ ਲਈ ਹਰ ਰੋਜ਼ ਇਕ ਸੁੰਦਰ ਲੜਕੀ ਨੂੰ ਬੁਲਾਉਣਾ ਚਾਹੁੰਦੇ ਹਨ। ਸਿਰਫ ਇੰਨਾ ਹੀ ਨਹੀਂ, ਉਹ ਸੁੰਦਰ ਅਤੇ ਲੋੜਵੰਦ ਮੁੰਡਿਆਂ ਨਾਲ ਵੀ ਅਜਿਹਾ ਕਰਦੇ ਹਨ। ਹਾਲਾਂਕਿ ਮੈਂ ਆਪਣੇ ਤਰੀਕੇ ਨਾਲ ਆਪਣੀਆਂ ਚੀਜ਼ਾਂ ਨੂੰ ਸੁਧਾਰਿਆ ਹੈ। ਮੈਨੂੰ #MeToo ਦੀ ਜ਼ਰੂਰਤ ਨਹੀਂ ਹੈ। ਪਰ ਕੁੜੀਆਂ ਨੂੰ ਜ਼ਰੂਰ ਇਸ ਬਾਰੇ ਸੋਚਣਾ ਚਾਹੀਦਾ ਹੈ।"



ਇਸ ਤੋਂ ਬਾਅਦ ਕੰਗਨਾ ਨੇ ਕਿਹਾ ਕਿ #MeToo ਬਾਲੀਵੁੱਡ 'ਚ ਕਿਉਂ ਅਸਫਲ ਰਹੀ ਹੈ। ਇਕ ਹੋਰ ਟਵੀਟ ਵਿਚ ਕੰਗਨਾ ਨੇ ਕਿਹਾ ਕਿ #MeToo ਬਾਲੀਵੁੱਡ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਕਿਉਂਕਿ ਜ਼ਿਆਦਾਤਰ ਬਲਾਤਕਾਰ ਕਰਨ ਵਾਲੇ ਅਤੇ ਜਿਨਸੀ ਹਿੰਸਾ ਕਰਨ ਵਾਲੇ ਲਿਬਰਲ ਸਨ। ਉਨ੍ਹਾਂ ਹੀ ਸਿਰਫ ਇਸ ਲਹਿਰ ਨੂੰ ਮਾਰਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਾਇਲ ਘੋਸ਼ ਨਾਲ ਦੁਰਵਿਵਹਾਰ ਕੀਤਾ ਗਿਆ ਹੈ ਅਤੇ ਉਹ ਦੂਜੇ ਪੀੜਤਾਂ ਦੀ ਤਰ੍ਹਾਂ ਚੁੱਪ ਰਹੀ ਹੈ। ਪਰ ਮੈਂ ਦਿਲੋਂ ਉਸ ਦੇ ਨਾਲ ਹਾਂ, ਅਸੀਂ ਇਸ ਤੋਂ ਬਿਹਤਰ ਸਮਾਜ ਵਿਚ ਰਹਿਣ ਦੇ ਹੱਕਦਾਰ ਹਾਂ।
Published by: Ashish Sharma
First published: September 20, 2020, 5:29 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading