HOME » NEWS » Films

ਕੰਗਨਾ ਰਣੌਤ ਨੂੰ ਚੌਥੀ ਵਾਰ ਨੈਸ਼ਨਲ ਅਵਾਰਡ, ਵੀਡੀਓ ਸਾਂਝੀ ਕਰਕੇ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ

News18 Punjabi | News18 Punjab
Updated: March 23, 2021, 10:17 AM IST
share image
ਕੰਗਨਾ ਰਣੌਤ ਨੂੰ ਚੌਥੀ ਵਾਰ ਨੈਸ਼ਨਲ ਅਵਾਰਡ, ਵੀਡੀਓ ਸਾਂਝੀ ਕਰਕੇ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ
ਚੌਥੀ ਵਾਰ ਨੈਸ਼ਨਲ ਅਵਾਰਡ ਜਿੱਤਣ ਪਿੱਛੋਂ ਕੰਗਨਾ ਰਣੌਤ ਨੇ ਸਾਂਝੀ ਕੀਤੀ ਵੀਡੀਓ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ (photo credit: twitter/@KanganaTeam)

  • Share this:
  • Facebook share img
  • Twitter share img
  • Linkedin share img
67ਵੇਂ ਨੈਸ਼ਨਲ ਫਿਲਮ ਐਵਾਰਡ ਵਿਚ ਇਕ ਵਾਰ ਫਿਰ ਅਦਾਕਾਰਾ ਕੰਗਨਾ ਰਣੌਤ ਨੂੰ ਬੈਸਟ ਅਦਾਕਾਰ ਦਾ ਪੁਰਸਕਾਰ ਮਿਲਿਆ ਹੈ। ਫਿਲਮ ਪੰਗਾ ਅਤੇ ਮਣੀਕਰਣਿਕਾ ਲਈ ਕੰਗਨਾ ਰਣੌਤ ਨੂੰ ਬੈਸਟ ਐਕਟਰੈਸ ਦਾ ਐਵਾਰਡ ਦਿੱਤਾ ਗਿਆ ਹੈ।

ਕੰਗਨਾ ਰਣੌਤ ਇਹ ਐਵਾਰਡ ਹਾਸਲ ਕਰਕੇ ਨਾ ਸਿਰਫ਼ ਖੁਸ਼ ਬਲਕਿ ਕੰਗਨਾ ਰਣੌਤ ਨੇ ਨੈਸ਼ਨਲ ਫਿਲਮਸ ਐਵਾਰਡਸ 'ਚ ਆਪਣਾ ਨਾਮ ਸ਼ਾਮਲ ਹੋਣ ਤੋਂ ਬਾਅਦ ਇਕ ਵੀਡੀਓ ਸ਼ੇਅਰ ਕਰਕੇ ਆਪਣੀ ਖੁਸ਼ ਜ਼ਾਹਿਰ ਕੀਤੀ ਅਤੇ ਫੈਨਜ਼ ਨਾਲ ਆਪਣੀ ਐਕਸਾਇਟਮੈਂਟ ਜ਼ਾਹਿਰ ਕੀਤੀ।

ਕੰਗਨਾ ਰਣੌਤ ਨੇ ਮਣੀਕਰਣਿਕਾ ਨੂੰ ਲੈ ਕੇ ਇਸ ਵੀਡੀਓ 'ਚ ਕਿਹਾ ਕਿ ਉਸ ਨੇ ਇਸ ਫਿਲਮ 'ਚ ਇਕ ਕਲਾਕਾਰ ਅਤੇ ਡਾਇਰੈਕਟਰ ਦੀ ਭੂਮਿਕਾ ਨਿਭਾਈ ਹੈ। ਦੂਜੇ ਪਾਸੇ ਫਿਲਮ 'ਪੰਗਾ' ਦੇ ਵਿਚ ਸਿਰਫ਼ ਇਕ ਅਦਾਕਾਰਾ ਵਜੋਂ ਕੰਮ ਕੀਤਾ ਸੀ। ਕੰਗਨਾ ਨੇ ਆਪਣੀ ਪੂਰੀ ਟੀਮ ਦਾ ਧੰਨਵਾਦ ਕੀਤਾ, ਤੇ ਕਿਹਾ ਕਿ ਇਨ੍ਹਾਂ ਤੋਂ ਬਿਨਾਂ ਇਹ ਦੋਵੇਂ ਫਿਲਮਾਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ ਸੀ।


ਕੰਗਨਾ ਰਣੌਤ ਨੂੰ ਇਸ ਤੋਂ ਪਹਿਲਾਂ ਫਿਲਮ 'ਫੈਸ਼ਨ' 'ਤਨੁ ਵੈਡਸ ਮਨੂ ਰਿਟਰਨਜ਼' ਤੇ 'ਕਵੀਨ' ਲਈ ਨੈਸ਼ਨਲ ਐਵਾਰਡ ਮਿਲ ਚੁੱਕਿਆ ਹੈ। ਇਹ ਚੌਥੀ ਵਾਰ ਹੈ ਜਦੋਂ ਕੰਗਨਾ ਨੇ ਬੈਸਟ ਐਕਟਰੈਸ ਲਈ ਨੈਸ਼ਨਲ ਐਵਾਰਡ ਜਿੱਤਿਆ ਹੈ।
Published by: Gurwinder Singh
First published: March 23, 2021, 9:39 AM IST
ਹੋਰ ਪੜ੍ਹੋ
ਅਗਲੀ ਖ਼ਬਰ