ਅਦਾਕਾਰਾ ਕੰਗਨਾ ਰਨੌਤ (Kangana Ranaut) ਨੇ ਫਿਰ ਰਿਹਾਨਾ (Rihanna) ਦੇ ਕਿਸਾਨ ਅੰਦੋਲਨ 'ਤੇ ਟਵੀਟ ਦੀ ਭਰੋਸੇਯੋਗਤਾ 'ਤੇ ਸਵਾਲ ਉਠਾਇਆ ਅਤੇ ਕਿਹਾ ਹੈ ਕਿ ਉਹ ਚੰਗੀ ਸਟਾਰ ਨਹੀਂ, ਬਲਕਿ ਇੱਕ ਪੋਰਨ ਸਿੰਗਰ ਹੈ।
ਉਨ੍ਹਾਂ ਨੇ ਕਿਹਾ, 'ਰਿਹਾਨਾ ਇੱਕ ਪੋਰਨ ਸਿੰਗਰ ਹੈ। ਉਹ ਮੋਜ਼ਾਰਟ ਨਹੀਂ ਹੈ ਅਤੇ ਕਲਾਸੀਕਲ ਗਾਇਕੀ ਦਾ ਉਸ ਨੂੰ ਕੋਈ ਗਿਆਨ ਨਹੀਂ ਹੈ। ਉਸ ਦੀ ਆਵਾਜ਼ ਵੀ ਖ਼ਾਸ ਨਹੀਂ ਹੈ। ਜੇ 10 ਕਲਾਸੀਕਲ ਗਾਇਕ ਬੈਠ ਕੇ ਉਸ ਦੀ ਗਾਇਕੀ ਦਾ ਮੁਲਾਂਕਣ ਕਰਦੇ ਹਨ, ਤਾਂ ਉਹ ਕਹਿਣਗੇ ਕਿ ਉਨ੍ਹਾਂ ਨੂੰ ਗਾਉਣ ਦਾ ਵੀ ਨਹੀਂ ਪਤਾ।''
ਦੱਸ ਦਈਏ ਕਿ ਅਮਰੀਕੀ ਪੌਪ ਸਟਾਰ ਰਿਹਾਨਾ ਕਿਸਾਨਾਂ ਦੇ ਅੰਦੋਲਨ ਬਾਰੇ ਆਪਣੇ ਟਵੀਟ ਕਰਕੇ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਉਸ ਦੇ ਟਵੀਟ ਤੋਂ ਬਾਅਦ ਬਾਲੀਵੁੱਡ ਦੋ ਹਿੱਸਿਆਂ 'ਚ ਵੰਡਿਆ ਲੱਗ ਰਿਹਾ ਹੈ। ਹਾਲਾਂਕਿ ਕੁਝ ਸੈਲੇਬ੍ਰਿਟੀਜ਼ ਨੇ ਰਿਹਾਨਾ ਦੇ ਟਵੀਟ ਦਾ ਸਮਰਥਨ ਕੀਤਾ ਹੈ, ਕੁਝ ਨੇ ਕਿਹਾ ਕਿ ਇਹ ਦੇਸ਼ ਦਾ ਮੁੱਦਾ ਹੈ ਅਤੇ ਵਿਦੇਸ਼ੀਆਂ ਨੂੰ ਇਸ ਵਿਚ ਦਖਲ ਨਹੀਂ ਦੇਣਾ ਚਾਹੀਦਾ ਹੈ।
ਹਾਲ ਹੀ 'ਚ ਕੰਗਨਾ ਦੀ ਟਿੱਪਣੀ 'ਤੇ ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਨੇ ਵੀ ਅਭਿਨੇਤਰੀ ਦਾ ਥ੍ਰੋਬੈਕ ਵੀਡੀਓ ਸਾਂਝਾ ਕਰਕੇ ਤੰਜ ਦੱਸਿਆ ਹੈ। ਇਹ ਵੀਡੀਓ ਰਣਦੀਪ ਹੁੱਡਾ ਦੀ ਹੀ ਫਿਲਮ ਵੰਸ ਅਪਾਨ ਏ ਟਾਈਮ ਇਨ ਮੁੰਬਾਈ (Once Upon A Time In Mumbaai) ਦੀ ਹੈ। ਇਸ ਫਿਲਮ ਵਿੱਚ ਰਣਦੀਪ ਹੁੱਡਾ ਵੀ ਕੰਗਨਾ ਰਣੌਤ ਦੇ ਨਾਲ ਇੱਕ ਅਹਿਮ ਭੂਮਿਕਾ ਵਿੱਚ ਦਿਖਾਈ ਦਿੱਤੇ ਸਨ। ਇਸ ਫਿਲਮ 'ਚ ਕੰਗਨਾ ਰਣੌਤ ਨੇ ਬਾਲੀਵੁੱਡ ਅਭਿਨੇਤਰੀ ਦਾ ਕਿਰਦਾਰ ਨਿਭਾਇਆ ਸੀ।
ਫਿਲਮ ਵਿੱਚ ਕੰਗਨਾ ਰਣੌਤ ਦੇ ਕਿਰਦਾਰ ਦਾ ਨਾਮ ਰਿਹਾਨਾ ਸ਼ੇਰਗਿੱਲ ਹੈ। ਵੀਡੀਓ ਵਿਚ ਪਹਿਲਾਂ ਕੰਗਨਾ ਦੀ ਤਸਵੀਰ ਆਉਂਦੀ ਹੈ। ਜਿਸ ਨੂੰ ਦੇਖਦੇ ਹੋਏ ਰਣਦੀਪ ਹੁੱਡਾ ਕਹਿੰਦਾ ਹੈ, 'ਕੌਣ ਨਹੀਂ ਜਾਣਦਾ, ਮਸ਼ਹੂਰ ਫਿਲਮ ਸਟਾਰ ਰਿਹਾਨਾ।' ਵੀਡੀਓ ਦੇ ਨਾਲ, ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ - 'ਸਾਜ਼ਿਸ਼ ਬਹੁਤ ਵੱਡੀ ਹੈ।'
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।