Home /News /entertainment /

Karwa Chauth 2020: ਕਿਆਰਾ ਅਡਵਾਨੀ ਨੇ ਮਾਂ ਦੇ ਹੱਥਾਂ ‘ਚ ਲਾਈ ਮਹਿੰਦੀ, ਸ਼ੇਅਰ ਕੀਤੀ ਫੋਟੋ

Karwa Chauth 2020: ਕਿਆਰਾ ਅਡਵਾਨੀ ਨੇ ਮਾਂ ਦੇ ਹੱਥਾਂ ‘ਚ ਲਾਈ ਮਹਿੰਦੀ, ਸ਼ੇਅਰ ਕੀਤੀ ਫੋਟੋ

(photo credit: instagram@kiaraaliaadvani)

(photo credit: instagram@kiaraaliaadvani)

ਕਿਆਰਾ ਅਡਵਾਨੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਆਪਣੀ ਮਾਂ (Kiara Advani Karwa chauth Celebration) ਨਾਲ ਨਜ਼ਰ ਆ ਰਹੀ ਹੈ। ਫੋਟੋ ਵਿੱਚ ਕਿਆਰਾ ਆਪਣੀ ਮਾਂ ਨੂੰ ਕਰਵਚੌਥ ਲਈ ਤਿਆਰ ਕਰਦੀ ਦਿਖਾਈ ਦੇ ਰਹੀ ਹੈ।

  • Share this:

    ਦੇਸ਼ ਦੀਆਂ ਲੱਖਾਂ ਔਰਤਾਂ ਦੀ ਤਰ੍ਹਾਂ ਅੱਜ ਵੀ ਬਾਲੀਵੁੱਡ ਵਿੱਚ ਕਰਵਾਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕੁਝ ਨੇ ਤਾਂ ਇਸ ਤਿਉਹਾਰ ਦੀਆਂ ਤਿਆਰੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਨਾ ਸ਼ੁਰੂ ਕਰ ਦਿੱਤੀਆਂ ਹਨ। ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਵੀ ਆਪਣੇ ਪ੍ਰਸ਼ੰਸਕਾਂ ਨਾਲ ਕਰਵਾਚੌਥ ਦੀਆਂ ਤਿਆਰੀਆਂ ਦੀ ਝਲਕ ਸਾਂਝੀ ਕੀਤੀ ਹੈ। ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਆਪਣੀ ਮਾਂ (Kiara Advani Karwachauth Celebration) ਦੇ ਨਾਲ ਨਜ਼ਰ ਆ ਰਹੀ ਹੈ। ਫੋਟੋ ਵਿੱਚ ਕਿਆਰਾ ਆਪਣੀ ਮਾਂ ਨੂੰ ਕਰਵਚੌਥ ਲਈ ਤਿਆਰ ਕਰਦੀ ਦਿਖਾਈ ਦੇ ਰਹੀ ਹੈ।

    ਜਿਥੇ ਉਹਨਾਂ ਨੂੰ ਆਪਣੀ ਮਾਂ ਦੇ ਹੱਥਾਂ ਵਿਚ ਮਹਿੰਦੀ ਲਗਾਉਂਦੇ ਦੇਖਿਆ ਜਾ ਸਕਦਾ ਹੈ। ਫੋਟੋ ਸ਼ੇਅਰ ਕਰਦੇ ਹੋਏ ਕਿਆਰਾ ਅਡਵਾਨੀ ਨੇ ਕੈਪਸ਼ਨ 'ਚ ਲਿਖਿਆ ਹੈ- 'ਮਹਿੰਦੀ ਫਾਰ ਮੱਮਾ'। ਫੋਟੋ ਵਿਚ ਕਿਆਰਾ ਅਤੇ ਉਸ ਦੀ ਮਾਂ ਚਿੱਟੇ ਅਤੇ ਨੀਲੇ ਰੰਗ ਦੀ ਟੀ-ਸ਼ਰਟ ਵਿਚ ਦਿਖਾਈ ਦੇ ਰਹੇ ਹਨ। ਕਿਆਰਾ ਆਪਣੀ ਮਾਂ ਨੂੰ ਬਹੁਤ ਪਿਆਰ ਨਾਲ ਮਹਿੰਦੀ ਲਗਾ ਰਹੀ ਹੈ। ਕਿਆਰਾ ਦੇ ਨਾਲ ਹੋਰ ਮਸ਼ਹੂਰ ਹਸਤੀਆਂ ਨੇ ਵੀ ਕਰਵਚੌਥ ਦੀਆਂ ਤਿਆਰੀਆਂ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।


    ਵਰਕ ਫਰੰਟ ਦੀ ਗੱਲ ਕਰੀਏ ਤਾਂ ਕਿਆਰਾ ਜਲਦੀ ਹੀ ਅਕਸ਼ੈ ਕੁਮਾਰ ਨਾਲ ਫਿਲਮ 'ਲਕਸ਼ਮੀ' 'ਚ ਨਜ਼ਰ ਆਵੇਗੀ। ਇਹ ਫਿਲਮ 9 ਨਵੰਬਰ ਨੂੰ ਓਟੀਟੀ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ। ਹਾਲ ਹੀ ਵਿੱਚ ਇਹ ਫਿਲਮ ਆਪਣੇ ਨਾਮ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਸੀ। ਪਹਿਲਾਂ ਇਹ ਫਿਲਮ 'ਲਕਸ਼ਮੀ ਬੰਬ' ਦੇ ਨਾਮ ਨਾਲ ਰਿਲੀਜ਼ ਕੀਤੀ ਜਾਣੀ ਸੀ, ਪਰ ਬਾਅਦ ਵਿਚ ਇਸ 'ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਨਿਰਮਾਤਾਵਾਂ ਨੇ ਫਿਲਮ ਦੇ ਨਾਮ ਤੋਂ 'ਬੰਬ' ਸ਼ਬਦ ਹਟਾ ਦਿੱਤਾ।

    Published by:Ashish Sharma
    First published:

    Tags: Bollywood, Bollywood actress, Karwa chauth