Home /News /entertainment /

Katrina-Vicky Wedding: ਸਲਮਾਨ ਖ਼ਾਨ ਨੇ ਕੀਤੀ ਕੈਟਰੀਨਾ ਦੀ ਮਦਦ, ਬੌਡੀਗਾਰਡ ਸ਼ੇਰਾ ਨੂੰ ਸੌਂਪੀ ਸਕਿਉਰਟੀ ਦੀ ਜ਼ਿੰਮੇਵਾਰੀ

Katrina-Vicky Wedding: ਸਲਮਾਨ ਖ਼ਾਨ ਨੇ ਕੀਤੀ ਕੈਟਰੀਨਾ ਦੀ ਮਦਦ, ਬੌਡੀਗਾਰਡ ਸ਼ੇਰਾ ਨੂੰ ਸੌਂਪੀ ਸਕਿਉਰਟੀ ਦੀ ਜ਼ਿੰਮੇਵਾਰੀ

Katrina-Vicky Wedding: ਸਲਮਾਨ ਖ਼ਾਨ ਨੇ ਕੀਤੀ ਕੈਟਰੀਨਾ ਦੀ ਮਦਦ, ਬੌਡੀਗਾਰਡ ਸ਼ੇਰਾ ਨੂੰ ਸੌਂਪੀ ਸਕਿਉਰਟੀ ਦੀ ਜ਼ਿੰਮੇਵਾਰੀ

Katrina-Vicky Wedding: ਸਲਮਾਨ ਖ਼ਾਨ ਨੇ ਕੀਤੀ ਕੈਟਰੀਨਾ ਦੀ ਮਦਦ, ਬੌਡੀਗਾਰਡ ਸ਼ੇਰਾ ਨੂੰ ਸੌਂਪੀ ਸਕਿਉਰਟੀ ਦੀ ਜ਼ਿੰਮੇਵਾਰੀ

ਦੱਸ ਦਈਏ ਕਿ ਸ਼ੇਰਾ ਦੀ ਆਪਣੀ ਸੁਰੱਖਿਆ ਕੰਪਨੀ ਹੈ, ਜਿਸ ਦਾ ਨਾਂ ਟਾਈਗਰ ਸਕਿਓਰਿਟੀ ਹੈ ਅਤੇ ਸ਼ੇਰਾ ਨੇ ਸਿਕਸ ਸੈਂਸ ਫੋਰਟ ਹੋਟਲ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਲਈ ਹੈ, ਇਸ ਦੇ ਨਾਲ ਹੀ ਬਰਵਾੜਾ ਪੁਲਸ ਦੀ ਮਦਦ ਵੀ ਲਈ ਗਈ ਹੈ।

  • Share this:

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ 9 ਦਸੰਬਰ ਨੂੰ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ਬਰਵਾੜਾ ਵਿੱਚ ਸ਼ਾਹੀ ਅੰਦਾਜ਼ ਨਾਲ ਵਿਆਹ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਅੱਜ ਤੋਂ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਗਈਆਂ ਹਨ। ਇਹ ਜੋੜਾ ਬੀਤੀ ਰਾਤ ਹੀ ਰਾਜਸਥਾਨ ਪਹੁੰਚ ਗਿਆ ਸੀ। ਇਸ ਵਿਆਹ ਸਮਾਗਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ ਅਤੇ ਇਸ ਲਈ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਕੈਟਰੀਨਾ ਕੈਫ ਦੇ ਵਿਆਹ 'ਚ  ਸਲਮਾਨ ਖਾਨ ਕਾਫ਼ੀ ਮਦਦ ਕਰ ਰਹੇ ਹਨ। ਖਬਰਾਂ ਮੁਤਾਬਕ ਕੈਟਰੀਨਾ ਦੇ ਵਿਆਹ 'ਚ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਸਲਮਾਨ ਖਾਨ ਨੇ ਆਪਣੇ ਬੌਡੀਗਾਰਡ ਸ਼ੇਰਾ ਨੂੰ ਦਿੱਤੀ ਹੈ। ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ਹੋਟਲ 'ਚ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।

ਦੱਸ ਦਈਏ ਕਿ ਸ਼ੇਰਾ ਦੀ ਆਪਣੀ ਸੁਰੱਖਿਆ ਕੰਪਨੀ ਹੈ, ਜਿਸ ਦਾ ਨਾਂ ਟਾਈਗਰ ਸਕਿਓਰਿਟੀ ਹੈ ਅਤੇ ਸ਼ੇਰਾ ਨੇ ਸਿਕਸ ਸੈਂਸ ਫੋਰਟ ਹੋਟਲ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਲਈ ਹੈ, ਇਸ ਦੇ ਨਾਲ ਹੀ ਬਰਵਾੜਾ ਪੁਲਿਸ ਦੀ ਮਦਦ ਵੀ ਲਈ ਗਈ ਹੈ।

ਦੱਸ ਦੇਈਏ ਕਿ ਕੈਟਰੀਨਾ-ਵਿੱਕੀ ਦੇ ਵਿਆਹ 'ਚ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਹੁਣ ਸ਼ੁਰੂ ਹੋ ਗਿਆ ਹੈ। ਫਿਲਮ ਨਿਰਦੇਸ਼ਕ ਕਬੀਰ ਖਾਨ ਅਤੇ ਅਭਿਨੇਤਰੀ ਨੇਹਾ ਧੂਪੀਆ ਸਮੇਤ ਕਈ ਹੋਰ ਮਸ਼ਹੂਰ ਹਸਤੀਆਂ ਜੈਪੁਰ ਏਅਰਪੋਰਟ 'ਤੇ ਪਹੁੰਚੀਆਂ ਹਨ। ਜੈਪੁਰ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਸਾਰੇ ਸੜਕ ਰਾਹੀਂ ਸਵਾਈ ਮਾਧੋਪੁਰ ਚੌਥ ਕਾ ਬਰਵਾੜਾ ਲਈ ਰਵਾਨਾ ਹੋਏ। ਪੰਜਾਬੀ ਗਾਇਕ ਗੁਰਦਾਸ ਮਾਨ ਪਰਿਵਾਰ ਸਮੇਤ ਜੈਪੁਰ ਪਹੁੰਚੇ।

ਮੰਗਲਵਾਰ ਨੂੰ ਜੈਪੁਰ ਏਅਰਪੋਰਟ 'ਤੇ ਨਿਰਦੇਸ਼ਕ ਕਬੀਰ ਖਾਨ ਅਤੇ ਵਿਜੇ ਕ੍ਰਿਸ਼ਨ ਆਚਾਰਿਆ, ਅਭਿਨੇਤਰੀ ਨੇਹਾ ਧੂਪੀਆ, ਅਦਾਕਾਰਾ ਸੇਵਰੀ ਵਾਘ ਨਿਰਦੇਸ਼ਕ ਨਿਤਿਆ ਮਹਿਰਾ, ਅਭਿਨੇਤਰੀ ਮਿਨੀ ਮਾਥੁਰ, ਅੰਗਦ ਬੇਦੀ, ਮਾਲਵਿਕਾ ਮੋਹਨਨ ਅਤੇ ਹੋਰ ਮਸ਼ਹੂਰ ਹਸਤੀਆਂ ਜੈਪੁਰ ਹਵਾਈ ਅੱਡੇ 'ਤੇ ਪਹੁੰਚੀਆਂ।

ਇਸ ਤੋਂ ਪਹਿਲਾਂ ਬੀਤੀ ਰਾਤ ਕੈਟਰੀਨਾ ਅਤੇ ਵਿੱਕੀ ਸਮੇਤ ਉਸ ਦਾ ਪਰਿਵਾਰ ਰਾਜਸਥਾਨ ਦੇ ਵਿਆਹ ਸਥਾਨ 'ਤੇ ਪਹੁੰਚ ਗਿਆ ਸੀ। ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ਬਰਵਾੜਾ ਹੋਟਲ 'ਚ ਵਿਆਹ ਦੀਆਂ ਤਿਆਰੀਆਂ ਖੂਬ ਚੱਲ ਰਹੀਆਂ ਹਨ। ਕੈਟਰੀਨਾ ਅਤੇ ਵਿੱਕੀ ਦੇ ਵਿਆਹ ਦਾ ਸਮਾਗਮ 7 ਦਸੰਬਰ ਤੋਂ 10 ਦਸੰਬਰ ਤੱਕ ਹੋਟਲ ਵਿੱਚ ਹੋਵੇਗਾ। ਅਜਿਹੇ 'ਚ ਹੋਟਲ ਦੇ ਮੁੱਖ ਗੇਟ 'ਤੇ ਵੀ.ਆਈ.ਪੀ ਮੂਵਮੈਂਟ ਕਾਰਨ ਬੈਰੀਕੇਡਿੰਗ ਦਾ ਪ੍ਰਬੰਧ ਕੀਤਾ ਗਿਆ ਹੈ।

ਹੋਟਲ ਦੇ ਅੰਦਰ ਦਾਖਲ ਹੋਣ ਲਈ ਤਿੰਨ ਗੇਟ ਹਨ, ਪਰ ਹੋਟਲ ਦਾ ਮੁੱਖ ਗੇਟ ਜਿਸ ਰਾਹੀਂ ਸਾਰੇ ਮਹਿਮਾਨਾਂ ਨੂੰ ਦਾਖਲਾ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਅਤੇ ਵਿੱਕੀ ਨੇ ਜਿਸ  ਸਿਕਸ ਸੈਂਸ ਫੋਰਟ ਨਾਂਅ ਦੀ ਜਗ੍ਹਾ ਨੂੰ ਵਿਆਹ ਲਈ ਚੁਣਿਆ ਹੈ, ਉਹ ਦਰਅਸਲ 700 ਸਾਲ ਪੁਰਾਣਾ ਇੱਕ ਕਿਲਾ ਹੈ।

Published by:Amelia Punjabi
First published:

Tags: Bollywood, Entertainment news, Katrina Kaif, Marriage, Mumbai, Rajasthan, Salman Khan, Vicky Kaushal, Wedding