• Home
 • »
 • News
 • »
 • entertainment
 • »
 • BOLLYWOOD KATRINA KAIF VICKY KAUSHAL WEDDING 120 GUESTS ATTEND MARRIAGE 2 RULES HAVE TO BE FOLLOWED SAWAI MADHOPUR DISTRICT COLLECTOR AP

Katrina-Vicky Marriage: 7 ਦਸੰਬਰ ਤੋਂ ਸ਼ੁਰੂ ਹੋਣਗੀਆਂ ਵਿਆਹ ਦੀਆਂ ਰਸਮਾਂ, 120 ਮਹਿਮਾਨ ਹੋਣਗੇ ਸ਼ਾਮਲ

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਆਪਣੇ ਵਿਆਹ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਰੱਖਣਾ ਚਾਹੁੰਦੇ ਹਨ। ਇਸੇ ਲਈ ਹੁਣ ਤੱਕ ਦੋਵੇਂ ਇਸ ਮੁੱਦੇ 'ਤੇ ਚੁੱਪ ਹਨ। ਦੋਵਾਂ ਦੇ ਵਿਆਹ 'ਚ ਕਿਹੜੇ-ਕਿਹੜੇ ਮਹਿਮਾਨ ਸ਼ਾਮਲ ਹੋਣਗੇ, ਇਸ ਪੂਰੀ ਸੂਚੀ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ।

Katrina Kaif-Vicky Kaushal Marriage: 7 ਦਸੰਬਰ ਤੋਂ ਸ਼ੁਰੂ ਹੋਣਗੀਆਂ ਵਿਆਹ ਦੀਆਂ ਰਸਮਾਂ, 120 ਮਹਿਮਾਨ ਹੋਣਗੇ ਸ਼ਾਮਲ

 • Share this:
  ਜਿਵੇਂ-ਜਿਵੇਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀ ਤਰੀਕ ਨੇੜੇ ਆ ਰਹੀ ਹੈ, ਦੋਵਾਂ ਦੇ ਵਿਆਹ ਨੂੰ ਲੈ ਕੇ ਫ਼ੈਨਜ਼ ਦੀ ਉਤਸੁਕਤਾ ਵੱਧ ਗਈ ਹੈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੋਵੇਂ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਸਾਰੇ ਪ੍ਰੋਗਰਾਮ 7 ਤੋਂ 10 ਦਸੰਬਰ ਤੱਕ ਹੋਣਗੇ, ਜਿਸ ਲਈ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਫੋਰਟ ਬਰਵਾੜਾ 'ਚ ਸ਼ਾਹੀ ਤਿਆਰੀਆਂ ਕੀਤੀਆਂ ਗਈਆਂ ਹਨ। ਹਾਲ ਹੀ 'ਚ ਵਿਆਹ ਦੇ ਸਬੰਧ 'ਚ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿਲਾ ਹੈੱਡਕੁਆਰਟਰ ਸਵਾਈ ਮਾਧੋਪੁਰ 'ਚ ਮੀਟਿੰਗ ਹੋਈ, ਜਿਸ ਤੋਂ ਬਾਅਦ ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਲਿਸਟ ਅਤੇ ਹੋਰ ਜਾਣਕਾਰੀ ਸਾਹਮਣੇ ਆਈ।

  ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਆਪਣੇ ਵਿਆਹ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਰੱਖਣਾ ਚਾਹੁੰਦੇ ਹਨ। ਇਸੇ ਲਈ ਹੁਣ ਤੱਕ ਦੋਵੇਂ ਇਸ ਮੁੱਦੇ 'ਤੇ ਚੁੱਪ ਹਨ। ਦੋਵਾਂ ਦੇ ਵਿਆਹ 'ਚ ਕਿਹੜੇ-ਕਿਹੜੇ ਮਹਿਮਾਨ ਸ਼ਾਮਲ ਹੋਣਗੇ, ਇਸ ਪੂਰੀ ਸੂਚੀ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ।

  ਵਿਆਹ ਵਿੱਚ 120 ਮਹਿਮਾਨ ਹੋਣਗੇ ਸ਼ਾਮਲ

  ਮੀਟਿੰਗ ਤੋਂ ਬਾਅਦ ਜ਼ਿਲ੍ਹਾ ਕਲੈਕਟਰ ਰਾਜਿੰਦਰ ਕਿਸ਼ਨ ਨੇ ਦੱਸਿਆ ਕਿ ਵਿਆਹ ਦਾ ਪ੍ਰੋਗਰਾਮ 7 ਤੋਂ 10 ਦਸੰਬਰ ਤੱਕ ਚੱਲੇਗਾ, ਜਿਸ ਵਿੱਚ 120 ਮਹਿਮਾਨ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਸੈਲੀਬ੍ਰਿਟੀ ਜੋੜੇ ਦੇ ਵਿਆਹ ਦੌਰਾਨ ਭੀੜ ਨੂੰ ਕੰਟਰੋਲ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਮੀਟਿੰਗ 'ਚ ਚਰਚਾ ਹੋਈ।

  ਮਹਿਮਾਨਾਂ ਨੂੰ ਵਿਆਹ ‘ਚ ਸ਼ਾਮਲ ਹੋਣ ਦੀਆਂ ਇਹ ਹਨ ਸ਼ਰਤਾਂ

  ਜ਼ਿਲ੍ਹਾ ਕਲੈਕਟਰ ਰਾਜੇਂਦਰ ਕਿਸ਼ਨ ਨੇ ਕਿਹਾ, ਵਿਆਹ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਸਾਰੇ 120 ਮਹਿਮਾਨਾਂ ਨੂੰ ਸਾਰੇ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ। ਮਹਿਮਾਨਾਂ ਨੂੰ ਡਬਲ ਟੀਕਾਕਰਨ ਕਰਵਾਉਣਾ ਹੋਵੇਗਾ ਅਤੇ ਜਿਨ੍ਹਾਂ ਦਾ ਡਬਲ ਟੀਕਾਕਰਨ ਨਹੀਂ ਹੋਇਆ ਹੈ, ਉਨ੍ਹਾਂ ਨੂੰ ਆਪਣੀ ਨੈਗੇਟਿਵ RT-PCR ਰਿਪੋਰਟ ਦਿਖਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਵਿਆਹ ਲਈ ਇਨ੍ਹਾਂ ਦੋਵਾਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ, ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਹੀ ਦਾਖਲਾ ਮਿਲੇਗਾ।

  ਕਾਨੂੰਨ ਵਿਵਸਥਾ ਹੋਵੇਗੀ ਸਖ਼ਤ 

  ਜ਼ਿਲ੍ਹਾ ਕਲੈਕਟਰ ਰਾਜੇਂਦਰ ਕਿਸ਼ਨ ਨੇ ਇੱਕ ਮੀਟਿੰਗ ਬੁਲਾਈ ਜਿਸ ਵਿੱਚ ਪ੍ਰਸ਼ਾਸਨਿਕ, ਪੁਲਿਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਹੋਟਲ ਅਤੇ ਇਵੈਂਟ ਮੈਨੇਜਰਾਂ ਨੇ ਭਾਗ ਲਿਆ। ਇਸ ਦੌਰਾਨ ਮੀਟਿੰਗ ਦੌਰਾਨ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ.ਆਈ.ਪੀ ਵਿਆਹਾਂ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਗਏ।

  ਵਿਆਹ ਦੌਰਾਨ ਵੀਆਈਪੀ ਮੂਵਮੈਂਟ ਲਈ ਬਰਵਾੜਾ ਵਿੱਚ ਰਸਤਾ ਮੋੜਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਬਰਵਾੜਾ ਪੁਲਿਸ ਅਧਿਕਾਰੀ ਦੀ ਹੋਵੇਗੀ। ਇਸ ਦੇ ਨਾਲ ਹੀ ਭੀੜ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਵੀ ਬਰਵਾੜਾ ਪੁਲਿਸ ਦੀ ਹੋਵੇਗੀ। ਸਿਕਸ ਸੈਂਸ ਬਰਵਾੜਾ ਫੋਰਟ ਹੋਟਲ ਰੋਡ 'ਤੇ ਸਿਰਫ਼ ਬਰਵਾੜਾ ਥਾਣੇ ਦੀ ਹੀ ਬੈਰੀਕੇਡਿੰਗ ਕਰਵਾਈ ਜਾਵੇਗੀ।

  ਮਹਿਮਾਨ ਕਰਨਗੇ ਜੰਗਲ ਸਫਾਰੀ!

  ਸਵਾਈ ਮਾਧੋਪੁਰ ਜ਼ਿਲ੍ਹਾ ਰਣਥੰਬੌਰ ਨੈਸ਼ਨਲ ਟਾਈਗਰ ਰਿਜ਼ਰਵ ਲਈ ਮਸ਼ਹੂਰ ਹੈ ਅਤੇ ਰਿਪੋਰਟਾਂ ਦੇ ਅਨੁਸਾਰ, ਇੱਥੇ ਆਉਣ ਵਾਲੇ ਮਹਿਮਾਨ ਜੰਗਲੀ ਸਫਾਰੀ ਦਾ ਆਨੰਦ ਵੀ ਲੈ ਸਕਦੇ ਹਨ।
  Published by:Amelia Punjabi
  First published:
  Advertisement
  Advertisement