Home /News /entertainment /

Katrina-Vicky Marriage: ਵਿਆਹ ਦੀ ਖ਼ੁਸ਼ੀ `ਚ ਨੱਚਦੀ ਨਜ਼ਰ ਆਈ ਕੈਟਰੀਨਾ, Viral ਹੋਇਆ Video

Katrina-Vicky Marriage: ਵਿਆਹ ਦੀ ਖ਼ੁਸ਼ੀ `ਚ ਨੱਚਦੀ ਨਜ਼ਰ ਆਈ ਕੈਟਰੀਨਾ, Viral ਹੋਇਆ Video

Katrina Kaif Vicky Kaushal Wedding: ਸ਼ਾਹੀ ਅੰਦਾਜ਼ ‘ਚ ਬਰਾਤ ਲੈਕੇ ਆਉਣਗੇ ਵਿੱਕੀ ਕੌਸ਼ਲ

Katrina Kaif Vicky Kaushal Wedding: ਸ਼ਾਹੀ ਅੰਦਾਜ਼ ‘ਚ ਬਰਾਤ ਲੈਕੇ ਆਉਣਗੇ ਵਿੱਕੀ ਕੌਸ਼ਲ

ਵੀਡੀਓ 'ਚ ਕੈਟਰੀਨਾ ਨੇ ਚਮਕਦਾਰ ਬਲੈਕ ਕਲਰ ਦੀ ਡਰੈੱਸ ਪਾਈ ਹੋਈ ਹੈ। ਬੈਕਗ੍ਰਾਊਂਡ ਵਿੱਚ ਸੰਗੀਤ ਚੱਲ ਰਿਹਾ ਹੈ। ਵੀਡੀਓ 'ਚ ਨੇਟੀਜ਼ਨਜ਼ ਕੈਟਰੀਨਾ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ। ਪਿੰਕਵਿਲਾ ਨੇ ਇੱਕ ਨਜ਼ਦੀਕੀ ਸੂਤਰ ਦੇ ਹਵਾਲੇ ਨਾਲ ਕਿਹਾ, “ਕੈਟਰੀਨਾ ਅਤੇ ਵਿੱਕੀ ਅੱਜ ਜਾਂ ਭਲਕੇ ਮੁੰਬਈ ਵਿੱਚ ਕੋਰਟ ਮੈਰਿਜ ਲਈ ਜਾਣਗੇ, ਜਿਸ ਵਿੱਚ ਜੋੜੇ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਣਗੇ।

ਹੋਰ ਪੜ੍ਹੋ ...
  • Share this:

    ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਸੁਰਖੀਆਂ 'ਚ ਬਣਿਆ ਹੋਇਆ ਹੈ। ਜੋੜੇ ਦੇ ਕੋਰਟ ਮੈਰਿਜ ਦੀਆਂ ਖਬਰਾਂ ਦੇ ਵਿਚਕਾਰ, ਉਨ੍ਹਾਂ ਦੇ ਕੁਝ ਵੀਡੀਓਜ਼ (Katrina Kaif Video) ਸਾਹਮਣੇ ਆਈਆਂ ਹਨ। ਜਿਸ 'ਚ ਕੈਟਰੀਨਾ ਕੈਫ ਪਾਰਟੀ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਉਮੀਦ ਹੈ ਕਿ ਕੋਰਟ ਮੈਰਿਜ ਤੋਂ ਬਾਅਦ ਵਿੱਕੀ ਅਤੇ ਕੈਟਰੀਨਾ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਵੀਕੈਂਡ ਲਈ ਰਾਜਸਥਾਨ ਲਈ ਰਵਾਨਾ ਹੋਣਗੇ।

    ਰਾਜਸਥਾਨ ਲਈ ਹੋਣਗੇ ਰਵਾਨਾ

    ਵੀਡੀਓ 'ਚ ਕੈਟਰੀਨਾ ਨੇ ਚਮਕਦਾਰ ਬਲੈਕ ਕਲਰ ਦੀ ਡਰੈੱਸ ਪਾਈ ਹੋਈ ਹੈ। ਬੈਕਗ੍ਰਾਊਂਡ ਵਿੱਚ ਸੰਗੀਤ ਚੱਲ ਰਿਹਾ ਹੈ। ਵੀਡੀਓ 'ਚ ਨੇਟੀਜ਼ਨਜ਼ ਕੈਟਰੀਨਾ ਦੀ ਖੂਬਸੂਰਤੀ ਦੀ ਤਾਰੀਫ ਕਰ ਰਹੇ ਹਨ। ਪਿੰਕਵਿਲਾ ਨੇ ਇੱਕ ਨਜ਼ਦੀਕੀ ਸੂਤਰ ਦੇ ਹਵਾਲੇ ਨਾਲ ਕਿਹਾ, “ਕੈਟਰੀਨਾ ਅਤੇ ਵਿੱਕੀ ਅੱਜ ਜਾਂ ਭਲਕੇ ਮੁੰਬਈ ਵਿੱਚ ਕੋਰਟ ਮੈਰਿਜ ਲਈ ਜਾਣਗੇ, ਜਿਸ ਵਿੱਚ ਜੋੜੇ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਣਗੇ।


    ਜੇਕਰ ਉਹ ਵਿਆਹ ਕਰਦੇ ਹਨ, ਤਾਂ ਇਹ ਸਪੈਸ਼ਲ ਮੈਰਿਜ ਐਕਟ, 1954 ਦੇ ਤਹਿਤ ਹੋਵੇਗਾ। ਜੋੜੇ ਦੇ ਤਿੰਨ ਗਵਾਹ ਮੈਰਿਜ ਰਜਿਸਟਰਾਰ ਦੀ ਮੌਜੂਦਗੀ ਵਿੱਚ ਇੱਕ ਘੋਸ਼ਣਾ ਪੱਤਰ 'ਤੇ ਦਸਤਖਤ ਕਰਨਗੇ। ਕੋਰਟ ਮੈਰਿਜ ਤੋਂ ਬਾਅਦ ਉਹ ਵੀਕੈਂਡ 'ਤੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਰਾਜਸਥਾਨ ਲਈ ਰਵਾਨਾ ਹੋਣਗੇ।

    ਵਿੱਕੀ ਕੌਸ਼ਲ ਸਪੌਟ ਹੋਏ ਕੈਟਰੀਨਾ ਦੇ ਘਰ

    ਸਟਾਰ ਫੋਟੋਗ੍ਰਾਫਰ ਵਾਇਰਲ ਭਯਾਨੀ ਨੇ ਇਕ ਹੋਰ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਵਿੱਕੀ ਕੌਸ਼ਲ ਕਾਰ 'ਚ ਕਿਤੇ ਜਾ ਰਹੇ ਹਨ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, 'ਵਿੱਕੀ ਕੌਸ਼ਲ ਨੂੰ ਅੱਜ ਕੈਟਰੀਨਾ ਦੇ ਘਰ ਦੇਖਿਆ ਗਿਆ।' ਤੁਹਾਨੂੰ ਦੱਸ ਦੇਈਏ ਕਿ ਇਸ ਜੋੜੇ ਦੇ ਵਿਆਹ 'ਚ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬੁਲਾਏ ਜਾਣ ਦੀਆਂ ਖਬਰਾਂ ਵੀ ਆਈਆਂ ਸਨ। ਹਾਲਾਂਕਿ, ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ, ਜੋ ਕੈਟਰੀਨਾ ਕੈਫ ਦੀ ਕਰੀਬੀ ਦੋਸਤ ਹੈ, ਨੇ ਇੰਡੀਆ ਟੂਡੇ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਸਾਨੂੰ ਵਿਆਹ ਦਾ ਕੋਈ ਸੱਦਾ ਨਹੀਂ ਮਿਲਿਆ ਹੈ।"



    ਮਸ਼ਹੂਰ ਮਹਿਮਾਨਾਂ ਦੇ ਨਾਂ ਆਏ ਸਾਹਮਣੇ 

    ਮੀਡੀਆ ਰਿਪੋਰਟਾਂ ਮੁਤਾਬਕ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦਾ ਜਸ਼ਨ ਰਾਜਸਥਾਨ ਦੇ ਸਵਾਈ ਮਾਧੋਪੁਰ 'ਚ ਸਿਕਸ ਸੈਂਸ ਫੋਰਟ ਬਰਵਾੜਾ ਦੇ ਸ਼ਾਹੀ ਮਹਿਲ 'ਚ ਹੋਵੇਗਾ। ਇਹ ਜੋੜਾ ਕਥਿਤ ਤੌਰ 'ਤੇ ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤਾ ਗਿਆ ਪਹਿਰਾਵਾ ਪਹਿਨੇਗਾ।

    Published by:Amelia Punjabi
    First published:

    Tags: Bollywood, Bollywood actress, Entertainment news, Facebook, Instagram, Katrina Kaif, Marriage, Social media, Twitter, Vicky Kaushal, Viral video, Wedding