Home /News /entertainment /

ਸੰਨੀ ਲਿਓਨ ਨੂੰ ਵੱਡੀ ਰਾਹਤ, ਹਾਈਕੋਰਟ ਨੇ ਗ੍ਰਿਫਤਾਰੀ 'ਤੇ ਲਗਾਈ ਰੋਕ

ਸੰਨੀ ਲਿਓਨ ਨੂੰ ਵੱਡੀ ਰਾਹਤ, ਹਾਈਕੋਰਟ ਨੇ ਗ੍ਰਿਫਤਾਰੀ 'ਤੇ ਲਗਾਈ ਰੋਕ

 • Share this:

  ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ (Sunny Leone) ਨੂੰ ਕੇਰਲ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕੇਰਲ ਹਾਈ ਕੋਰਟ ਨੇ 29 ਲੱਖ ਰੁਪਏ ਦੀ ਧੋਖਾਧੜੀ ਦੇ ਕੇਸ ਵਿੱਚ ਸੰਨੀ ਲਿਓਨ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ ਹੈ।

  ਅਦਾਕਾਰਾ ਨੇ ਇਸ ਤੋਂ ਪਹਿਲਾਂ ਕੇਰਲ ਹਾਈ ਕੋਰਟ ਵਿਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਕੇਰਲ ਕ੍ਰਾਈਮ ਬ੍ਰਾਂਚ ਨੂੰ ਸੰਨੀ ਨੂੰ ਗ੍ਰਿਫਤਾਰ ਨਾ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਵਿੱਤੀ ਧੋਖਾਧੜੀ ਦਾ ਇਹ ਕੇਸ ਇਕ ਇਵੈਂਟ ਕੰਪਨੀ ਦੀ ਤਰਫੋਂ ਸੰਨੀ ਖ਼ਿਲਾਫ਼ ਦਾਇਰ ਕੀਤਾ ਗਿਆ ਸੀ।

  ਦਰਅਸਲ, ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਪੇਰੂ ਮਬਰੂਰ ਦੇ ਵਸਨੀਕ ਆਰ ਸ਼੍ਰੇਅਸ ਨਾਮ ਦੇ ਵਿਅਕਤੀ ਨੇ ਸੰਨੀ ਲਿਓਨ ਖਿਲਾਫ 29 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਸੀ। ਸ਼੍ਰੇਅਸ ਦਾ ਦੋਸ਼ ਹੈ ਕਿ ਸੰਨੀ ਨੇ ਇਹ ਰਕਮ ਦੋ ਈਵੈਂਟਾਂ ਵਿੱਚ ਹਿੱਸਾ ਲੈਣ ਲਈ ਲਈ ਸੀ, ਪਰ ਬਾਅਦ ਵਿੱਚ ਇਸ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਕੇਸ ਵਿੱਚ ਸੰਨੀ ਲਿਓਨੀ ਨੂੰ ਕੇਰਲ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ (5 ਫਰਵਰੀ) ਨੂੰ ਪੁੱਛਗਿੱਛ ਲਈ ਬੁਲਾਇਆ ਸੀ।

  ਰਿਪੋਰਟਾਂ ਦੇ ਅਨੁਸਾਰ, ਸੰਨੀ ਨੇ ਇਸ ਜਾਂਚ ਵਿੱਚ ਕਰਾਈਮ ਬ੍ਰਾਂਚ ਨੂੰ ਦੱਸਿਆ ਕਿ ਉਹ ਇਨ੍ਹਾਂ ਦੋਵਾਂ ਸਮਾਗਮਾਂ ਵਿੱਚ ਹਿੱਸਾ ਨਹੀਂ ਲੈ ਸਕੀ ਕਿਉਂਕਿ ਦੇਸ਼ ਵਿੱਚ ਕੋਰੋਨਾਵਾਇਰਸ ਮਹਾਮਾਰੀ ਸੀ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੇ ਇਨ੍ਹਾਂ ਸਮਾਗਮਾਂ ਨੂੰ ਪੰਜ ਵਾਰ ਰੱਦ ਕੀਤਾ ਸੀ ਅਤੇ ਸ਼ਡਿਊਲ ਮੁਤਾਬਕ ਦੁਬਾਰਾ ਅਯੋਜਨ ਨਹੀਂ ਕੀਤਾ।

  Published by:Gurwinder Singh
  First published:

  Tags: Sunny leone