HOME » NEWS » Films

ਮਲਾਇਕਾ ਅਰੋੜਾ ਨੇ ਸ਼ੇਅਰ ਕੀਤਾ ਮਜ਼ੇਦਾਰ ਕਿੱਸਾ, ਜਦੋਂ ਵਾਸ਼ਰੂਮ ‘ਚੋਂ ਨਿਕਲਦਿਆਂ ਪੈਂਟ...  

News18 Punjabi | News18 Punjab
Updated: March 25, 2021, 12:47 PM IST
share image
ਮਲਾਇਕਾ ਅਰੋੜਾ ਨੇ ਸ਼ੇਅਰ ਕੀਤਾ ਮਜ਼ੇਦਾਰ ਕਿੱਸਾ, ਜਦੋਂ ਵਾਸ਼ਰੂਮ ‘ਚੋਂ ਨਿਕਲਦਿਆਂ ਪੈਂਟ...  
ਮਲਾਇਕਾ ਅਰੋੜਾ ਨੇ ਸ਼ੇਅਰ ਕੀਤਾ ਮਜ਼ੇਦਾਰ ਕਿੱਸਾ, ਜਦੋਂ ਵਾਸ਼ਰੂਮ ‘ਚੋਂ ਨਿਕਲਦਿਆਂ ਪੈਂਟ...  

ਮਲਾਇਕਾ ਅਰੋੜਾ ਨੇ ਹਾਲ ਹੀ ਵਿੱਚ ਕੋਰੋਨਾ ਵਾਇਰਸ ਦੇ ਖੌਫ ਦਾ ਇੱਕ ਮਜ਼ਾਕੀਆ ਕਿੱਸਾ ਸਾਂਝਾ ਕੀਤਾ ਹੈ, ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਹੱਸ ਪਉਗੇ।

  • Share this:
  • Facebook share img
  • Twitter share img
  • Linkedin share img
ਮੁੰਬਈ- ਕੋਰੋਨਾ ਦੇ ਖੌਫ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਡਰਾਇਆ ਹੈ। ਆਮ ਲੋਕਾਂ ਤੋਂ ਲੈਕੇ ਸੈਲੀਬ੍ਰਿਟੀਜ ਵਿਚ ਵੀ ਕੋਰੋਨਾ ਦਾ ਬਹੁਤ ਡਰ ਹੈ। ਆਪਣੀ ਫਿਟਨੈਸ ਅਤੇ ਬੋਲਡਨੈਸ ਕਾਰਨ ਸੁਰਖੀਆਂ ਵਿੱਚ ਰਹਿਣ ਵਾਲੀ ਅਭਿਨੇਤਰੀ ਮਲਾਇਕਾ ਅਰੋੜਾ ਕੋਰੋਨਾ ਤੋਂ ਇੰਨੀ ਡਰ ਗਈ ਸੀ ਕਿ ਇਕ ਵਾਰ ਉਹ ਬਾਥਰੂਮ ਤੋਂ ਨਿਕਲਣ ਸਮੇਂ ਆਪਣੀ ਪੈਂਟ ਚੜ੍ਹਾਉਣਾ ਭੁੱਲ ਗਈ ਸੀ। ਹਾਲ ਹੀ ਵਿੱਚ ਉਨ੍ਹਾਂ ਖਾਸ ਪੋਸਟ ਪ੍ਰਸ਼ੰਸਕਾਂ ਲਈ ਸਾਂਝਾ ਕਰਦਿਆਂ ਇੱਕ ਮਜ਼ਾਕੀਆ ਕਿੱਸਾ ਸ਼ੇਅਰ ਕੀਤਾ।

ਅਦਾਕਾਰਾ ਨੇ ਦੱਸਿਆ ਕਿ ਉਹ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਘਰ ਆਉਣ ਵਾਲੇ ਸਾਰੇ ਮਹਿਮਾਨਾਂ ਨੂੰ ਕੀ ਕਹਿੰਦੀ ਹੈ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਰੈਸਟਰੈਂਟ ਦੇ ਬਾਥਰੂਮ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਆਪਣੀ ਪੈਂਟ ਉਪਰ ਨਹੀਂ ਕੀਤੀ। ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ ਹੈ ਕਿ ਜਦੋਂ ਪਹਿਲਾਂ ਮਹਿਮਾਨ ਉਨ੍ਹਾਂ ਦੇ ਘਰ ਆਉਂਦੇ ਸਨ, ਤਾਂ ਉਹ ਹਮੇਸ਼ਾ ਕਹਿੰਦੀ ਸੀ, "ਡਰੋ ਨਾ ਮੈਂ ਆਪਣੇ ਕੁੱਤੇ ਨੂੰ ਵੈਕਸੀਨ ਲਗਵਾਈ ਹੋਈ ਹੈ।" ਹੁਣ ਮੈਂ ਉਨ੍ਹਾਂ ਨੂੰ ਕਹਿੰਦੀ ਹਾਂ, ਨਾ ਡਰੋ, ਸਾਨੂੰ ਵੈਕਸੀਨ ਲੱਗ ਚੁੱਕੀ ਹੈ।

ਦੂਜੀ ਕਹਾਣੀ ਵਿਚ ਉਨ੍ਹਾਂ ਲਿਖਿਆ ਕਿ ਮੈਂ ਇਕ ਰੈਸਟੋਰੈਂਟ ਦੇ ਬਾਥਰੂਮ ਗਈ ਤਾਂ ਮੈਂ ਕੂਹਣੀ ਨਾਲ ਗੇਟ ਖੋਲ੍ਹਿਆ। ਮੈਂ ਪੈਰ ਨਾਲ ਟਾਇਲਟ ਸੀਟ ਚੁੱਕੀ, ਮੈਂ ਟਿਸ਼ੂ ਦੀ ਮਦਦ ਨਾਲ ਪਾਣੀ ਦੀ ਵਰਤੋਂ ਕੀਤੀ, ਹੱਥ ਧੋਤੇ ਅਤੇ ਫਿਰ ਕੂਹਣੀਆਂ ਨਾਲ ਬਾਥਰੂਮ ਦਾ ਦਰਵਾਜ਼ਾ ਬੰਦ ਕਰ ਦਿੱਤਾ, ਪਰ ਜਦੋਂ ਮੈਂ ਮੇਜ਼ ਤੇ ਵਾਪਸ ਆਈ, ਤਾਂ ਮੈਨੂੰ ਲੱਗਾ ਕਿ ਮੈਂ ਆਪਣੀ ਪੈਂਟ ਨੂੰ ਚੜ੍ਹਾਉਣਾ ਭੁੱਲ ਗਈ ਹਾਂ।'

ਮਲਾਇਕਾ ਦੀ ਇਹ ਕਿੱਸਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਮਲਾਇਕਾ ਅਰੋੜਾ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਈ ਸੀ। ਉਨ੍ਹਾਂ ਖੁਦ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਤੇ ਦਿੱਤੀ, ਪਰ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਉਨ੍ਹਾਂ ਕੋਰੋਨਾ ਨੂੰ ਹਰਾਇਆ ਅਤੇ ਵਾਪਸ ਆਪਣੇ ਪ੍ਰੋਜੈਕਟਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
Published by: Ashish Sharma
First published: March 25, 2021, 12:47 PM IST
ਹੋਰ ਪੜ੍ਹੋ
ਅਗਲੀ ਖ਼ਬਰ