HOME » NEWS » Films

ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਤੋਂ ਬਾਅਦ ਸੋਗ 'ਚ ਡੁੱਬਿਆ ਸਿਨੇਮਾ ਜਗਤ, ਇੰਝ ਦਿੱਤੀ ਸ਼ਰਧਾਂਜਲੀ...

Navleen Lakhi | News18 Punjab
Updated: August 17, 2018, 10:00 AM IST
share image
ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਤੋਂ ਬਾਅਦ ਸੋਗ 'ਚ ਡੁੱਬਿਆ ਸਿਨੇਮਾ ਜਗਤ, ਇੰਝ ਦਿੱਤੀ ਸ਼ਰਧਾਂਜਲੀ...
ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਤੋਂ ਬਾਦ ਸ਼ੋਕ 'ਚ ਡੁੱਬਿਆ ਸਿਨੇਮਾ ਜਗਤ

  • Share this:
  • Facebook share img
  • Twitter share img
  • Linkedin share img
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੰਤਿਮ ਸਸਕਾਰ ਅੱਜ ਸ਼ਾਮ ਨੂੰ ਕੀਤਾ ਜਾਏਗਾ। ਰਾਜਨੇਤਾ, ਫਿਲਮ ਅਤੇ ਖੇਡ ਜਗਤ ਦੇ ਨਾਲ ਪੂਰਾ ਦੇਸ਼ ਉਨ੍ਹਾਂ ਦੀ ਮੌਤ ਦੇ ਸੋਗ ਵਿੱਚ ਹੈ। ਹਰ ਔਖੀ ਸਥਿਤੀ ਅਤੇ ਚੁਣੌਤੀਆਂ ਨੂੰ ਸਵੀਕਾਰ ਕਰਨ ਵਾਲੇ ਅਟਲ ਜੀ ਦੇ ਸਰੀਰ ਨੂੰ ਵੇਖਣ ਲਈ ਸ਼ਾਮ ਤੋਂ ਹੀ ਉਨ੍ਹਾਂ ਦੇ ਘਰ ਲੋਕਾਂ ਦੀ ਵੱਡੀ ਭੀੜ ਲੱਗੀ ਹੋਈ ਹੈ।  ਬਾੱਲੀਵੁਡ ਦੇ ਕਈ ਨੇਤਾਵਾਂ ਨੇ ਟਵੀਟ ਕਰ ਕੇ ਆਪਣਾ ਦੁੱਖ ਪ੍ਰਗਟ ਕੀਤੀ। ਇਸ ਮੌਕੇ ਤੇ ਸ਼ਾਹਰੁਖ ਖ਼ਾਨ ਨੇ ਵੀ ਟਵੀਟ ਕਰਕੇ ਸੋਗ ਜਤਾਇਆ ਅਤੇ ਕਿਹਾ ਕਿ ਅੱਜ ਦੇਸ਼ ਨੇ ਇੱਕ ਪਿਤਾ ਸਮਾਨ ਵਿਅਕਤੀ ਨੂੰ ਖੋਹ ਦਿੱਤਾ ਹੈ।

ਸਿਰਫ ਸ਼ਾਹਰੁਖ ਨਹੀਂ ਸਗੋਂ ਪੂਰਾ ਸਿਨੇਮਾ ਜਗਤ ਹੀ ਸੋਗ ਦੀ ਲਹਿਰ ਵਿੱਚ ਡੁੱਬ ਚੁੱਕਿਆ ਹੈ। ਬਾੱਲੀਵੁਡ ਅਤੇ ਰੀਜ਼ਨਲ ਸਿਨੇਮਾ ਦੇ ਸਿਤਾਰਿਆਂ ਨੇ ਵੀ ਟਵੀਟ ਕਰਕੇ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ।

ਬਾਲੀਵੁੱਡ ਅਭਿਨੇਤਰੀ ਦੀਆ ਮਿਰਜ਼ਾ ਨੇ ਉਨ੍ਹਾਂ ਦੇ ਦਿਹਾਂਤ ਤੇ ਉਨ੍ਹਾਂ ਨੂੰ ਸ਼ਰਧਾਜਲੀ ਦਿੱਤੀ। ਨਾਲ ਹੀ ਬਾਲੀਵੁੱਡ ਸਟਾਰ ਸੰਜੇ ਦੱਤ, ਬੋਮਨ ਇਰਾਨੀ, ਲਤਾ ਮੰਗੇਸ਼ਕਰ, ਰਜਨੀਕਾਂਥ ਵਰਗੇ ਕਈ ਸਿਤਾਰਿਆਂ ਨੇ ਆਪਣਾ ਦੁੱਖ ਪ੍ਰਗਟ ਕੀਤਾ। ਉੱਥੇ ਹੀ ਦੂਜੇ ਪਾਸੇ ਭੋਜਪੁਰੀ ਜਗਤ ਵੀ ਸ਼ੋਕ ਦੀ ਲਹਿਰ ਵਿੱਚ ਡੁੱਬਿਆ ਹੋਇਆ ਹੈ। ਜਿਸ ਵਿਚ ਐਕਟ੍ਰੈਸ ਅਮਰਪਾਲੀ ਦੁਬੇ ਅਤੇ ਨਿਰਹੂਆ ਵਰਗੇ ਭੋਜਪੁਰੀ ਸਿਤਾਰਿਆਂ ਨੇ ਆਪਣਾ ਦੁੱਖ ਬਿਆਨ ਕੀਤਾ।First published: August 17, 2018, 9:55 AM IST
ਹੋਰ ਪੜ੍ਹੋ
ਅਗਲੀ ਖ਼ਬਰ