HOME » NEWS » Films

ਗੁਰੂ ਰੰਧਾਵਾ ਨੇ ਕੀਤਾ ਮਿਸਟ੍ਰੀ ਗਰਲ ਬਾਰੇ ਖੁਲਾਸਾ, ਨਵੀਂ ਮਿਊਜ਼ਿਕ ਵੀਡੀਓ ‘ਚ ਅਦਾਕਾਰਾ ਨਾਲ ਆਉਣਗੇ ਨਜ਼ਰ

News18 Punjabi | News18 Punjab
Updated: January 8, 2021, 5:11 PM IST
share image
ਗੁਰੂ ਰੰਧਾਵਾ ਨੇ ਕੀਤਾ ਮਿਸਟ੍ਰੀ ਗਰਲ ਬਾਰੇ ਖੁਲਾਸਾ, ਨਵੀਂ ਮਿਊਜ਼ਿਕ ਵੀਡੀਓ ‘ਚ ਅਦਾਕਾਰਾ ਨਾਲ ਆਉਣਗੇ ਨਜ਼ਰ
ਗੁਰੂ ਰੰਧਾਵਾ ਨੇ ਕੀਤਾ ਮਿਸਟ੍ਰੀ ਗਰਲ ਦਾ ਖੁਲਾਸਾ

ਕੱਲ੍ਹ ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਇਕ ਲੜਕੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਨਾਲ ਗੁਰੂ ਨੇ ਕੈਪਸ਼ਨ ਵਿੱਚ ਲਿਖਿਆ - "ਨਵਾਂ ਸਾਲ, ਨਵੀਂ ਸ਼ੁਰੂਆਤ!"

  • Share this:
  • Facebook share img
  • Twitter share img
  • Linkedin share img
ਗੁਰੂ ਰੰਧਾਵਾ ਪੰਜਾਬੀ ਇੰਡਸਟਰੀ ਵਿਚ ਹੀ ਨਹੀਂ, ਬਲਕਿ ਹਿੰਦੀ ਫਿਲਮ ਇੰਡਸਟਰੀ ਵਿਚ ਇਕ ਵੱਡਾ ਨਾਮ ਬਣ ਗਿਆ ਹੈ। 'ਤੁਮਹਾਰੀ ਸੁਲੂ' ਅਤੇ 'ਸਾਹੋ' ਵਰਗੀਆਂ ਫਿਲਮਾਂ 'ਚ ਖੂਬਸੂਰਤ ਗਾਣੇ ਦੇਣ ਤੋਂ ਬਾਅਦ ਗੁਰੂ ਕਾਫ਼ੀ ਮਸ਼ਹੂਰ ਹੋ ਗਏ ਹਨ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਗੁਰੂ ਨੂੰ ਫਾਲੋ ਕਰਦਿਆਂ ਉਨ੍ਹਾਂ ਦੀ ਹਰ ਗਤੀਵਿਧੀ 'ਤੇ ਵੀ ਨਜ਼ਰ ਰੱਖਦੇ ਹਨ। ਕੱਲ੍ਹ ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਇਕ ਲੜਕੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਨਾਲ ਗੁਰੂ ਨੇ ਕੈਪਸ਼ਨ ਵਿੱਚ ਲਿਖਿਆ - "ਨਵਾਂ ਸਾਲ, ਨਵੀਂ ਸ਼ੁਰੂਆਤ!"





View this post on Instagram






A post shared by Guru Randhawa (@gururandhawa)






ਗੁਰੂ ਵੱਲੋਂ ਇਸ ਤਸਵੀਰ ਨੂੰ ਪੋਸਟ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਨੇ ਵਿਆਹ ਕਰਵਾ ਲਿਆ ਹੈ ਜਾਂ ਵਿਆਹ ਕਰਵਾਉਣ ਜਾ ਰਹੇ ਹਨ। ਨੋਰਾ ਫਤੇਹੀ, ਜੈਕਲੀਨ ਫਰਨਾਂਡਿਸ ਵਰਗੇ ਕਈ ਵੱਡੇ ਸੇਲੇਬਸ ਨੇ ਗੁਰੂ ਦੀ ਇਸ ਫੋਟੋ 'ਤੇ ਟਿੱਪਣੀ ਕਰਦਿਆਂ ਵਧਾਈ ਦਿੱਤੀ। ਪ੍ਰਸ਼ੰਸਕ ਗੁਰੂ ਦੀ ਜੀਵਨ ਸਾਥੀ ਦਾ ਚਿਹਰਾ ਵੇਖਣਾ ਚਾਹੁੰਦੇ ਸਨ। ਉਨ੍ਹਾਂ ਦੀ ਇਸ ਫੋਟੋ ਨੂੰ 9 ਲੱਖ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ। ਗੁਰੂ ਨਾਲ ਇਹ ਮਿਸਟਰੀ ਗਰਲ ਕੌਣ ਹੈ ਇਸ ਬਾਰੇ ਖੁਲਾਸਾ ਹੋਇਆ ਹੈ। ਇਸ ਫੋਟੋ ਵਿੱਚ ਅਭਿਨੇਤਰੀ ਸੰਜਨਾ ਸੰਘੀ ਗੁਰੂ ਸਾਫ ਨਜ਼ਰ ਆ ਰਹੀ ਹੈ। ਗੁਰੂ ਨੇ ਇਸ ਫੋਟੋ ਨਾਲ ਲਿਖਿਆ- "ਨਵਾਂ ਸਾਲ, ਸੰਜਨਾ ਸੰਘੀ ਨਾਲ ਨਵਾਂ ਗਾਣਾ।" ਗੁਰੂ ਵੱਲੋਂ ਇਸ ਫੋਟੋ ਨੂੰ ਪੋਸਟ ਕਰਨ ਤੋਂ ਬਾਅਦ, ਪ੍ਰਸ਼ੰਸਕਾਂ ਦਾ ਅੰਦਾਜ਼ਾ ਗਲਤ ਹੋ ਗਿਆ ਹੈ। ਬਾਦਸ਼ਾਹ ਵਰਗੇ ਸੇਲੇਬਸ ਨੇ ਇਸ ਫੋਟੋ 'ਤੇ ਇਕ ਸਮਾਇਲੀ ਸ਼ੇਅਰ ਕੀਤੀ ਹੈ। ਪ੍ਰਸ਼ੰਸਕ ਕਹਿ ਰਹੇ ਹਨ ਕਿ ਗੁਰੂ ਰੰਧਾਵਾ ਨੇ ਜਨਵਰੀ ਦੇ ਮਹੀਨੇ ਵਿੱਚ ਹੀ ਲੋਕਾਂ ਨੂੰ ਅਪ੍ਰੈਲ ਫੁੱਲ ਬਣਾਇਆ।

ਦੱਸ ਦੇਈਏ ਕਿ ਸੰਜਨਾ ਸੰਘੀ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ 'ਦਿਲ ਬੇਚਾਰਾ' ਨਾਲ ਕੀਤੀ ਸੀ।
Published by: Ashish Sharma
First published: January 8, 2021, 4:39 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading