Neha Kakkar ਨੂੰ ਮਿਲਿਆ ਡਾਇਮੰਡ ਐਵਾਰਡ, YOUTUBE ਦੀ ਸੱਭ ਤੋਂ ਵੱਡੀ ਸਿੰਗਰ ਬਣੀ

ਨੇਹਾ ਨੂੰ ਯੂ-ਟਿਊਬ ਤੋਂ ਡਾਇਮੰਡ ਪੁਰਸਕਾਰ ਮਿਲਿਆ ਹੈ। ਨੇਹਾ ਯੂਟਿਊਬ ਦੁਆਰਾ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਗਾਇਕਾ ਹੈ। ਨੇਹਾ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੰਦਿਆਂ ਖੁਸ਼ੀ ਜ਼ਾਹਰ ਕੀਤੀ।

Neha Kakkar ਨੂੰ ਮਿਲਿਆ ਡਾਇਮੰਡ ਐਵਾਰਡ, YOUTUBE ਦੀ ਸੱਭ ਤੋਂ ਵੱਡੀ ਸਿੰਗਰ ਬਣੀ

Neha Kakkar ਨੂੰ ਮਿਲਿਆ ਡਾਇਮੰਡ ਐਵਾਰਡ, YOUTUBE ਦੀ ਸੱਭ ਤੋਂ ਵੱਡੀ ਸਿੰਗਰ ਬਣੀ

  • Share this:
    ਮੁੰਬਈ- ਬਾਲੀਵੁੱਡ ਗਾਇਕਾ ਨੇਹਾ ਕੱਕੜ ਆਪਣੇ ਵਿਆਹ ਤੋਂ ਬਾਅਦ ਤੋਂ ਹੀ ਸੁਰਖੀਆਂ ਵਿੱਚ ਹੈ। ਇਨ੍ਹੀਂ ਦਿਨੀਂ ਨੇਹਾ ਟੀਵੀ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਵਿੱਚ ਜੱਜਾਂ ਵਜੋਂ ਨਜ਼ਰ ਆ ਰਹੀ ਹੈ। ਨੇਹਾ ਨੇ ਆਪਣੇ ਛੋਟੇ ਕਰੀਅਰ ਵਿਚ ਇਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਨੇਹਾ ਨੂੰ ਯੂ-ਟਿਊਬ ਤੋਂ ਡਾਇਮੰਡ ਪੁਰਸਕਾਰ ਮਿਲਿਆ ਹੈ। ਨੇਹਾ ਯੂਟਿਊਬ ਦੁਆਰਾ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਗਾਇਕਾ ਹੈ। ਨੇਹਾ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੰਦਿਆਂ ਖੁਸ਼ੀ ਜ਼ਾਹਰ ਕੀਤੀ ਅਤੇ ਆਪਣੇ ਪਰਿਵਾਰ ਅਤੇ ਪ੍ਰਸ਼ੰਸਕਾਂ ਲਈ ਇਕ ਵਿਸ਼ੇਸ਼ ਸੰਦੇਸ਼ ਲਿਖਿਆ ਹੈ।




    ਨੇਹਾ ਕੱਕੜ ਨੇ ਡਾਇਮੰਡ ਐਵਾਰਡ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਨੇਹਾ ਨੇ ਲਿਖਿਆ- “ਭਾਰਤ ਦੀ ਪਹਿਲੀ ਗਾਇਕਾ ਜਿਸ ਨੂੰ ਯੂ-ਟਿਊਬ ਦਾ ਡਾਇਮੰਡ ਐਵਾਰਡ ਮਿਲਿਆ ਹੈ। ਇਹ ਸਾਰਾ ਕੁਝ ਮੇਰੇ ਪਰਿਵਾਰ ਦੀ ਸਪੋਰਟ ਤੋਂ ਬਗੈਰ ਨਹੀਂ ਹੋਣਾ ਸੀ। ਮੰਮੀ, ਡੈਡੀ, ਟੋਨੀ ਭਾਈ, ਸੋਨੂੰ ਦੀਦੀ ਅਤੇ ਤੁਸੀਂ? ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਹਾਨੂੰ ਸਾਰਿਆਂ ਨੂੰ ਮੇਰਾ ਪਿਆਰ। ਯੂਟਿਊਬ ਇੰਡੀਆ ਦਾ ਧੰਨਵਾਦ। ਮੇਰੇ ਨੇਹਾਰਟਸ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ। ਪਰਿਵਾਰ ਵਿਚ ਨਵੇਂ ਮੈਂਬਰ ਰੋਹਨਪ੍ਰੀਤ ਸਿੰਘ ਨੂੰ ਵੀ ਬਹੁਤ ਪਿਆਰ।

    ਰੋਹਨਪ੍ਰੀਤ ਨੇ ਨੇਹਾ ਦੀ ਇਸ ਪੋਸਟ ‘ਤੇ ਕੁਮੈਂਟ ਕੀਤਾ ਹੈ। ਉਨ੍ਹਾਂ ਲਿਖਿਆ- 'ਮੇਰੀ ਖੂਬਸੂਰਤ ਕੁਈਨ ਨੂੰ ਬਹੁਤ ਬਹੁਤ ਮੁਬਾਰਕਾਂ। ਤੁਹਾਡੇ ਲਈ ਕੁਝ ਵੀ ਅਸੰਭਵ ਨਹੀਂ ਹੈ ਬਾਬੂ। ਤੁਸੀਂ ਸੁਪਰਸਟਾਰ ਹੋ। ਅਜੇ ਹੋਰ ਵੀ ਚੰਗਾ ਹੋਣਾ ਬਾਕੀ ਹੈ। ਭਗਵਾਨ ਦਾ ਆਸ਼ੀਰਵਾਦ ਤੁਹਾਡੇ ਉਤੇ ਬਣਿਆ ਰਹੇ।  ਇਸ ਪੋਸਟ ਉਤੇ ਉਨ੍ਹਾਂ ਦੇ ਦੋਸਤ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
    Published by:Ashish Sharma
    First published: