
ਨੇਹਾ ਕੱਕੜ ਦੇ ਵਿਆਹ ਦੀ ਵੀਡੀਓ ਵਾਇਰਲ (Photo Credit- @team_tonykakkar/@nehakakkar/Instagram)
ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਬਾਰੇ ਕਾਫੀ ਸਮੇਂ ਤੋਂ ਖਬਰਾਂ ਚੱਲ ਰਹੀਆਂ ਸਨ, ਪਰ ਅੱਜ ਇਸ ਪਿਆਰੇ ਜੋੜੇ ਦਾ ਵਿਆਹ ਹੋ ਗਿਆ ਹੈ। ਅਸੀਂ ਤੁਹਾਨੂੰ ਪਹਿਲਾਂ ਹੀ ਵਿਆਹ ਤੋਂ ਪਹਿਲਾਂ ਦੀ ਰਸਮ ਦੀਆਂ ਤਸਵੀਰਾਂ ਅਤੇ ਵੀਡੀਓ ਮਹਿੰਦੀ ਤੋਂ ਲੈ ਕੇ ਹਲਦੀ ਤੱਕ ਦਿਖਾ ਚੁੱਕੇ ਹਾਂ। ਪਰ ਹੁਣ ਨੇਹਾ ਅਤੇ ਰੋਹਨਪ੍ਰੀਤ ਦੇ ਲਾਵਾਂ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਵਿਆਹ ਦੌਰਾਨ ਲੀਕ ਹੋਈ ਹੈ। ਜਿਸ ਵਿੱਚ ਨਵ-ਵਿਆਹੀ ਲਾੜੀ ਨੇਹਾ ਕੱਕੜ ਅਤੇ ਲਾੜਾ ਰੋਹਨਪ੍ਰੀਤ ਨੂੰ ਲਾਵਾਂ ਲੈਂਦੇ ਦਿਖਾਈ ਦਿੱਤੇ ਹਨ। ਇਸ ਵੀਡੀਓ 'ਚ ਨੇਹਾ ਅਤੇ ਰੋਹਨ ਦੇ ਚਿਹਰੇ 'ਤੇ ਖੁਸ਼ੀ ਸਾਫ ਨਜ਼ਰ ਆ ਰਹੀ ਹੈ।
ਹਾਲ ਹੀ ਵਿੱਚ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ 'ਚ ਨੇਹਾ ਹਲਕੇ ਗੁਲਾਬੀ ਰੰਗ ਦੇ ਲਹਿੰਗਾ 'ਚ ਦਿਖ ਰਹੀ ਹੈ। ਰੋਹਨਪ੍ਰੀਤ ਵੀ ਮੈਚਿੰਗ ਸ਼ੇਰਵਾਨੀ 'ਚ ਵੀ ਨਜ਼ਰ ਆ ਰਹੇ ਹਨ। ਰੋਹਨਪ੍ਰੀਤ ਨੇ ਆਪਣੇ ਹੱਥ ਵਿਚ ਕੱਟਾਰ ਲਈ ਹੋਈ ਹੈ। ਇਸ ਵੀਡੀਓ ਵਿਚ ਦੇਖਿਆ ਗਿਆ ਹੈ ਕਿ ਨੇਹਾ ਅਤੇ ਰੋਹਨ ਇਕ ਦੂਜੇ ਦੇ ਹੱਥ ਫੜ ਕੇ ਲਾਵਾਂ ਲੈ ਰਹੇ ਹਨ ਅਤੇ ਆਸ ਪਾਸ ਦੇ ਲੋਕਾਂ ਨੂੰ ਦੇਖ ਕੇ ਉਹ ਵੀ ਮੁਸਕਰਾ ਰਹੇ ਹਨ। ਵੀਡੀਓ ਵਿਚ ਹਮੇਸ਼ਾ ਦੀ ਤਰ੍ਹਾਂ, ਦੋਵੇਂ ਬਹੁਤ ਹੀ ਪਿਆਰੇ ਲੱਗ ਰਹੇ ਹਨ। ਦੇਖੋ ਨੇਹਾ ਅਤੇ ਰੋਹਨਪ੍ਰੀਤ ਦੇ ਲਾਵਾਂ ਦਾ ਵੀਡੀਓ -
ਇਸ ਵੀਡੀਓ ਨੂੰ ਨੇਹਾ ਦੇ ਭਰਾ ਟੋਨੀ ਕੱਕੜ ਦੇ ਇੱਕ ਫੈਨ ਕਲੱਬ ਨੇ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਦੇਖਿਆ ਗਿਆ ਹੈ ਕਿ ਨੇਹਾ ਅਤੇ ਰੋਹਨ ਦੇ ਰਿਸ਼ਤੇਦਾਰ ਗੁਰੂਦੁਆਰਾ ਸਾਹਿਬ ਵਿਚ ਹਨ ਅਤੇ ਇਥੇ ਵਿਆਹ ਦੀਆਂ ਵਿਸ਼ੇਸ਼ ਰਸਮਾਂ ਹੋ ਰਹੀਆਂ ਹਨ। ਬਹੁਤ ਸਾਰੇ ਲੋਕ ਵਿਆਹ ਵਿੱਚ ਮੌਜੂਦ ਹੁੰਦੇ ਹਨ।
ਇਸ ਤੋਂ ਪਹਿਲਾਂ ਨੇਹਾ ਦੀਆਂ ਰਿੰਗ ਸੈਰੇਮਨੀ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਚੁੱਕੀਆਂ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।