• Home
  • »
  • News
  • »
  • entertainment
  • »
  • BOLLYWOOD NEWS WHAT HAPPENED WHEN JACKEY SHROFF ONCE APPROACHED AMITABH BACHCHAN FOR AUTOGRAPH GH

KBC 13: ਜੈਕੀ ਸ਼ਰਾਫ ਨੇ ਕੀਤਾ ਖ਼ੁਲਾਸਾ ਕਿ ਅਮਿਤਾਭ ਬੱਚਨ ਤੋਂ ਕਿਵੇਂ ਔਟੋਗ੍ਰਾਫ ਲੈਣ ਦੀ ਕੀਤੀ ਸੀ ਕੋਸ਼ਿਸ਼ ਪਰ ਪਲਟ ਗਈ ਬਾਜੀ

ਜੈਕੀ ਸ਼ਰਾਫ ਅਤੇ ਸੁਨੀਲ ਸ਼ੈੱਟੀ ਕੌਣ ਬਨੇਗਾ ਕਰੋੜਪਤੀ 13 ਦੇ ਸ਼ੁਕਰਵਾਰ ਵਾਲੇ ਐਪੀਸੋਡ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਨਜ਼ਰ ਆਏ। ਕੇਬੀਸੀ ਦੇ ਸਟੇਜ ‘ਤੇ ਖੇਡ ਦੇ ਨਾਲ ਨਾਲ ਇਹ ਜੋੜੀ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਵੀ ਕੀਤਾ। ਇਸ ਦੇ ਨਾਲ ਹੀ ਦੋਵੇਂ ਕਲਾਕਾਰਾਂ ਨੇ ਹੌਟ ਸੀਟ ‘ਤੇ ਅਮਿਤਾਭ ਨਾਲ ਆਪਣੀਆਂ ਕਈ ਯਾਦਾਂ ਵੀ ਤਾਜ਼ੀਆਂ ਕੀਤੀਆਂ।

ਜਦੋਂ ਅਮਿਤਾਭ ਬੱਚਨ ਦਾ ਆਟੋਗ੍ਰਾਫ਼ ਲੈਣ ਗਏ ਸੀ ਜੈਕੀ ਸ਼ਰਾਫ਼

  • Share this:
ਸੋਨੀ ਟੀਵੀ ਦੇ ਰੀਐਲਟੀ ਗੇਮ ਸ਼ੋਅ ‘ਚ ਸ਼ੁੱਕਰਵਾਰ ਨੂੰ ਜੈਕੀ ਸ਼ਰਾਫ਼ ਅਤੇ ਸੁਨੀਲ ਸ਼ੈੱਟੀ ਨੇ ਹਿੱਸਾ ਲਿਆ, ਇਸ ਦੌਰਾਨ ਉਨ੍ਹਾਂ ਦੋਵਾਂ ਨੇ ਆਪਣੇ ਦੌਰ ਦੇ ਕਈ ਕਿੱਸੇ ਦਰਸ਼ਕਾਂ ਨਾਲ ਸਾਂਝੇ ਕੀਤੇ। ਜੈਕੀ ਸ਼ਰਾਫ਼ ਨੇ ਇੱਕ ਕਿੱਸਾ ਯਾਦ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇੱਕ ਵਾਰ ਉਹ ਅਮਿਤਾਭ ਬੱਚਨ ਦਾ ਆਟੋਗ੍ਰਾਫ਼ ਲੈਣ ਲਈ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸੀ, ਪਰ ਉਨ੍ਹਾਂ ਨੂੰ ਸ਼ਵੇਤਾ ਤੇ ਅਭਿਸ਼ੇਕ ਬੱਚਨ ਨੇ ਰਾਹ ਵਿੱਚ ਹੀ ਰੋਕ ਲਿਆ ਸੀ। ਇਹ ਕਿੱਸਾ ਉਦੋਂ ਦਾ ਹੈ ਜਦੋਂ ਉਹ ਦੋਵੇਂ ਛੋਟੇ ਜਿਹੇ ਸਨ। ਹਿੰਦੁਸਤਾਨ ਟਾਈਮਜ਼ ਵਿਚ ਛਪੀ ਖਬਰ ਦੇ ਮੁਤਾਬਕ, ਜੈਕੀ ਨੇ ਖੁਲਾਸਾ ਕੀਤਾ ਕਿ ਉਹ ਅਤੇ ਅਮਿਤਾਭ ਦੋਵੇਂ ਚੇਨਈ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ ਜਿੱਥੇ ਇਹ ਦੋਵੇਂ ਛੋਟੇ ਬੱਚੇ ਵੀ ਮੌਜੂਦ ਸਨ।

ਜੈਕੀ, ਜੋ ਕਿ ਇੰਡਸਟਰੀ ਵਿੱਚ ਅਮਿਤਾਭ ਦੇ ਮੁਕਾਬਲਤਨ ਨਵੇਂ ਸਨ, ਉਹ ਅਮਿਤਾਭ ਦਾ ਆਟੋਗ੍ਰਾਫ ਲੈਣਾ ਚਾਹੁੰਦੇ ਸਨ। ਜਦੋਂ ਉਹ ਅਮਿਤਾਭ ਦੇ ਨੇੜੇ ਜਾ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਅਮਿਤਾਭ ਦੇ ਸਟਾਫ ਮੈਂਬਰ ਦੇ ਨਾਲ ਨੌਜਵਾਨ ਅਭਿਸ਼ੇਕ ਅਤੇ ਸ਼ਵੇਤਾ ਜੈਕੀ ਵੱਲ ਆ ਰਹੇ ਸਨ।

ਜੈਕੀ ਨੇ ਅਮਿਤਾਭ ਨੂੰ ਉਹ ਕਹਾਣੀ ਦੱਸਦੇ ਹੋਏ ਕਿਹਾ, “ਤੁਹਾਡਾ ਸਪੋਟਬੌਏ, ਅਭਿਸ਼ੇਕ ਅਤੇ ਬੇਟੀ ਸ਼ਵੇਤਾ ਦੇ ਨਾਲ ਮੇਰੇ ਕੋਲ ਆਏ ਅਤੇ ਬੋਏ ਨੇ ਕਿਹਾ, ‘ਇਹ ਬੱਚਨ ਸਾਬ ਦੇ ਬੱਚੇ ਹਨ। ਇਹ ਤੁਹਾਡਾ ਆਟੋਗ੍ਰਾਫ ਚਾਹੁੰਦੇ ਹਨ।”

ਜੈਕੀ ਨੇ ਅੱਗੇ ਬੋਲਦਿਆਂ ਕਿਹਾ, “ਮੈਂ ਬੋਲਿਆ,‘ ਸਰ, ਮੈਨੂੰ ਤਾਂ ਬੱਚਨ ਸਰ ਦਾ ਆਟੋਗ੍ਰਾਫ ਚਾਹੀਦਾ ਸੀ, ਇਹਨਾਂ ਦੇ ਬੱਚੇ ਮੇਰਾ ਆਟੋਗ੍ਰਾਫ ਲੇ ਰਹੇ ਹਨ।"

ਆਪਣੇ ਚੰਗੇ ਪੁਰਾਣੇ ਦਿਨਾਂ ਬਾਰੇ ਗੱਲ ਕਰਨ ਤੋਂ ਇਲਾਵਾ, ਜੈਕੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਸਦੀ ਪ੍ਰਸਿੱਧ 'ਭੀੜੂ ਭਾਸ਼ਾ' ਅੰਸ਼ਿਕ ਤੌਰ 'ਤੇ ਅਮਿਤਾਭ ਤੋਂ ਪ੍ਰੇਰਿਤ ਸੀ। ਅਮਿਤਾਭ ਨੇ ਜੈਕੀ ਨੂੰ ਹਿੰਦੀ ਵਿੱਚ ਪੁੱਛਿਆ, “ਭੀੜੂ, ਮੇਰਾ ਇੱਕ ਸਵਾਲ ਹੈ। ਤੁਸੀਂ ਇਹ 'ਭੀੜੂ ਭਾਸ਼ਾ' ਕਿਥੋਂ ਸਿੱਖੀ?"

ਇਸ ਸਵਾਲ ਦਾ ਜੈਕੀ ਨੇ ਹਿੰਦੀ ਵਿੱਚ ਜਵਾਬ ਦਿੱਤਾ ਅਤੇ ਕਿਹਾ, "ਸਭ ਤੋਂ ਪਹਿਲਾਂ, ਇਹ ਉਸ ਏਰਿਆ ਦੇ ਕਾਰਨ ਸੀ ਜਿੱਥੇ ਮੇਰਾ ਜਨਮ ਅਤੇ ਪਾਲਣ ਪੋਸ਼ਣ ਹੋਇਆ ਸੀ, ਪਰ ਇਹ ਤੁਹਾਡੇ ਕਾਰਨ ਵੀ ਸੀ, ਤੁਸੀਂ ਵੀ ਇਸ ਤਰ੍ਹਾਂ ਬੋਲਦੇ ਸੀ, ਅਸੀਂ ਬਾਅਦ ਵਿੱਚ ਆਏ।”
Published by:Anuradha Shukla
First published:
Advertisement
Advertisement