HOME » NEWS » Films

ਲੁਧਿਆਣਾ ‘ਚ ਬਾਦਸ਼ਾਹ ਦੀ ਕਾਰ ਦਾ ਹੋਇਆ ਐਕਸੀਡੈਂਟ

News18 Punjabi | News18 Punjab
Updated: February 4, 2020, 3:17 PM IST
share image
ਲੁਧਿਆਣਾ ‘ਚ ਬਾਦਸ਼ਾਹ ਦੀ ਕਾਰ ਦਾ ਹੋਇਆ ਐਕਸੀਡੈਂਟ
ਲੁਧਿਆਣਾ ‘ਚ ਬਾਦਸ਼ਾਹ ਦੀ ਕਾਰ ਦਾ ਹੋਇਆ ਐਕਸੀਡੈਂਟ

ਲੁਧਿਆਣਾ ਵਿਚ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ।ਹਾਦਸੇ ਦੌਰਾਨ ਬਾਦਸ਼ਾਹ ਨੂੰ ਕੋਈ ਸੱਟ ਨਹੀਂ ਲੱਗੀ। ਇਹ ਹਾਦਸਾ ਕੌਮੀ ਰਾਜ ਮਾਗਰ-1 ਉਤੇ ਸਰਹਿੰਦ ਅਤੇ ਮੰਡੀ ਗੋਬਿੰਦਗੜ੍ਹ ਦੇ ਵਿਚਕਾਰ ਹੋਇਆ। ਇਸ ਹਾਦਸੇ ਵਿਚ ਕਈ ਵਾਹਨ ਇਕ ਦੂਜੇ ਨਾਲ ਟਕਰਾ ਗਏ।

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਵਿਚ ਆਪਣੇ ਰੈਪ ਅਤੇ ਪਲੇਬੈਕ ਸਿੰਗਿਗ ਨਾਲ ਲੋਕਾਂ ਦੇ ਦਿਲਾਂ ਵਿਚ ਰਾਜ ਕਰਨ ਵਾਲੇ ਰੈਪਰ ਬਾਦਸ਼ਾਹ ਦਾ ਪੰਜਾਬ ਦੇ ਲੁਧਿਆਣਾ ਵਿਚ ਐਕਸੀਡੈਂਟ ਹੋ ਗਿਆ ਹੈ। ਲੁਧਿਆਣਾ ਵਿਚ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਇਹ ਹਾਦਸਾ ਕੌਮੀ ਰਾਜ ਮਾਗਰ-1 ਉਤੇ ਸਰਹਿੰਦ ਅਤੇ ਮੰਡੀ ਗੋਬਿੰਦਗੜ੍ਹ ਦੇ ਵਿਚਕਾਰ ਹੋਇਆ। ਇਸ ਹਾਦਸੇ ਵਿਚ ਕਈ ਵਾਹਨ ਇਕ ਦੂਜੇ ਨਾਲ ਟਕਰਾ ਗਏ।

ਹਾਦਸੇ ਵਿਚ ਸਿੰਗਰ ਬਾਦਸ਼ਾਹ ਦੀ ਕਾਰ ਵੀ ਹਾਦਸਾਗ੍ਰਸਤ ਹੋ ਗਈ। ਹਾਦਸੇ ਦੌਰਾਨ ਬਾਦਸ਼ਾਹ ਨੂੰ ਕੋਈ ਸੱਟ ਨਹੀਂ ਲੱਗੀ ਜਦਕਿ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਦੱਸਣਯੋਗ ਹੈ ਕਿ ਬਾਦਸ਼ਾਹ ਐਮੀ ਵਿਰਕ ਦੇ ਨਾਲ ਪੰਜਾਬ ਵਿਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ ਅਤੇ ਇਸੇ ਦੌਰਾਨ ਇਹ ਹਾਦਸਾ ਵਾਪਰਿਆ। ਇਹ ਹਾਦਸਾ ਐਤਵਾਰ ਨੂੰ ਹੋਇਆ ਸੀ ਪਰ ਹਾਲੇ ਤੱਕ ਇਸ ਬਾਰੇ ਰੈਪਰ ਬਾਦਸ਼ਾਹ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵੱਡੇ ਪੰਜਾਬੀ ਕਲਾਕਾਰ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਪੰਜਾਬ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਜਸਪਾਲ ਭੱਟੀ 2012 ਵਿਚ ਇਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਪੰਜਾਬ ਦੇ ਲੈਜੇਂਡ ਸਿੰਗਰ ਗੁਰਦਾਸ ਮਾਨ ਵੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ। ਇਸ ਹਾਦਸੇ ਵਿੱਚ ਗੁਰਦਾਸ ਮਾਨ ਤਾਂ ਬਚ ਗਏ ਸੀ ਪਰ ਉਨ੍ਹਾਂ ਦੇ ਇੱਕ ਦੋਸਤ ਦੀ ਮੌਤ ਹੋ ਗਈ ਸੀ।
 
First published: February 4, 2020
ਹੋਰ ਪੜ੍ਹੋ
ਅਗਲੀ ਖ਼ਬਰ