HOME » NEWS » Films

ਵਿਸ਼ਵ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ 'ਤੇ ਬਣੇਗੀ ਬਾਇਓਪਿਕ, ਓਮੰਗ ਕੁਮਾਰ ਕਰਨਗੇ ਨਿਰਦੇਸ਼ਨ

News18 Punjabi | News18 Punjab
Updated: January 21, 2021, 4:51 PM IST
share image
ਵਿਸ਼ਵ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ 'ਤੇ ਬਣੇਗੀ ਬਾਇਓਪਿਕ, ਓਮੰਗ ਕੁਮਾਰ ਕਰਨਗੇ ਨਿਰਦੇਸ਼ਨ
ਫੌਜਾ ਸਿੰਘ- ਓਮੰਗ ਕੁਮਾਰ

ਡਾਇਰੈਕਟਰ ਓਮੁੰਗ ਕੁਮਾਰ ਜਿਨ੍ਹਾਂ ਨੇ ਮੈਰੀਕਾਮ ਅਤੇ ਸਰਬਜੀਤ ਵਰਗੀਆਂ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕੀਤਾ, ਹੁਣ ਇਕ ਹੋਰ ਬਾਇਓਪਿਕ ਬਣਾਉਣ ਜਾ ਰਰੇ ਹਨ।

  • Share this:
  • Facebook share img
  • Twitter share img
  • Linkedin share img
ਡਾਇਰੈਕਟਰ ਓਮੁੰਗ ਕੁਮਾਰ ਜਿਨ੍ਹਾਂ ਨੇ ਮੈਰੀਕਾਮ ਅਤੇ ਸਰਬਜੀਤ ਵਰਗੀਆਂ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕੀਤਾ, ਹੁਣ ਇਕ ਹੋਰ ਬਾਇਓਪਿਕ ਬਣਾਉਣ ਜਾ ਰਰੇ ਹਨ। ਇਹ ਬਾਇਓਪਿਕ ਦੁਨੀਆ ਦੀ ਸਭ ਤੋਂ ਬਜੁਰਗ ਮੈਰਾਥਨ ਦੌੜਾਕ ਫੌਜਾ ਸਿੰਘ 'ਤੇ ਅਧਾਰਤ ਹੋਵੇਗੀ। 109 ਸਾਲਾ ਫੌਜਾ ਸਿੰਘ ਨੂੰ ‘ਸਿੱਖ ਸੁਪਰਮੈਨ’ ਵੀ ਕਿਹਾ ਜਾਂਦਾ ਹੈ। ਉਨ੍ਹਾਂ 89 ਸਾਲਾਂ ਵਿੱਚ ਮੈਰਾਥਨ ਦੌੜਾਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਹ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਸਨ। ਫੌਜਾ ਸਿੰਘ ਦਾ ਜਨਮ ਸੰਨ 1911 ਵਿਚ ਪੰਜਾਬ ਵਿਚ ਹੋਇਆ ਸੀ। ਇਹ ਫਿਲਮ ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਦੀ ਕਿਤਾਬ ਟਰਬਨਡ ਟਰਾਂਡੋ 'ਤੇ ਅਧਾਰਤ ਹੈ। ਇਸ ਫਿਲਮ ਦਾ ਨਿਰਮਾਣ ਓਮੁੰਗ ਕੁਮਾਰ, ਰਾਜ ਸ਼ਾਂਦਿਲਿਆ ਅਤੇ ਕੁਨਾਲ ਸਿਵਦਾਸਾਨੀ ਕਰਨਗੇ।ਓਮੰਗ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਪੋਸਟ ਕਰਕੇ ਜਾਣਕਾਰੀ ਦਿੱਤੀ ਕਿ ਉਹ ਫੌਜਾ ਸਿੰਘ 'ਤੇ ਇਕ ਫਿਲਮ ਬਣਾ ਰਹੇ ਹਨ। ਓਮੰਗ ਨੇ ਆਪਣੇ ਪੋਸਟ ਵਿੱਚ ਲਿਖਿਆ- “ਸਾਡੀ ਨਵੀਂ ਫਿਲਮ ਫੌਜਾ ਹੈ। ਹੁਣ ਮੈਂ ਉਸ ਕਹਾਣੀ ‘ਤੇ ਫਿਲਮ ਦਾ ਨਿਰਦੇਸ਼ਨ ਕਰਨ ਜਾ ਰਿਹਾ ਹਾਂ ਜਿਸ ‘ਤੇ ਮੈਨੂੰ ਹਮੇਸ਼ਾਂ ਮਾਣ ਹੁੰਦਾ ਸੀ। ਇਕੋ ਸੋਚ ਵਾਲੇ ਲੋਕਾਂ ਨਾਲ ਜੁੜ ਕੇ ਇਸ ਫਿਲਮ ਦਾ ਨਿਰਮਾਣ ਕਰਨਾ ਖੁਸ਼ੀ ਦੀ ਗੱਲ ਹੈ। ਇਹ ਫਿਲਮ ਮੈਰਾਥਨ ਦੌੜਾਕ ਫੌਜਾ ਨੂੰ ਜੀਵੰਤ ਕਰੇਗੀ। ਇਹ ਫਿਲਮ ਵੱਡੇ ਪਰਦੇ 'ਤੇ ਇਕ ਮਹਾਨ ਆਦਮੀ ਦੀ ਕਹਾਣੀ ਬਿਆਨ ਕਰੇਗੀ। ਸਿੱਖ ਸੁਪਰਮੈਨ ਦੀ ਇਹ ਫਿਲਮ ਜਲਦੀ ਹੀ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।
ਦੱਸਣਯੋਗ ਹੈ ਕਿ ਓਮੰਗ ਕੁਮਾਰ ਭੂਮੀ, ਮੈਰੀਕਾਮ, ਸਰਬਜੀਤ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਹਨ। ਮੈਰੀਕਾਮ ਫਿਲਮ ਨੂੰ ਸਰਬੋਤਮ ਪ੍ਰਸਿੱਧ ਫਿਲਮ ਦਾ ਰਾਸ਼ਟਰੀ ਫਿਲਮ ਪੁਰਸਕਾਰ ਵੀ ਮਿਲਿਆ।
Published by: Ashish Sharma
First published: January 21, 2021, 4:51 PM IST
ਹੋਰ ਪੜ੍ਹੋ
ਅਗਲੀ ਖ਼ਬਰ