HOME » NEWS » Films

ਇਸ ਪਾਕਿਸਤਾਨੀ ਅਦਾਕਾਰਾ ਨੂੰ ਹੋਈ ਸਿਰ ਪੀੜ, ਲੋਕਾਂ ਤੋਂ ਪੁੱਛੇ ਦੇਸੀ ਨੁਸਖੇ ਤਾਂ ਮਿਲੇ ਇਹ ਜਵਾਬ...

News18 Punjabi | News18 Punjab
Updated: February 1, 2020, 8:23 PM IST
share image
ਇਸ ਪਾਕਿਸਤਾਨੀ ਅਦਾਕਾਰਾ ਨੂੰ ਹੋਈ ਸਿਰ ਪੀੜ, ਲੋਕਾਂ ਤੋਂ ਪੁੱਛੇ ਦੇਸੀ ਨੁਸਖੇ ਤਾਂ ਮਿਲੇ ਇਹ ਜਵਾਬ...
ਪਾਕਿ ਅਦਾਕਾਰਾ ਨੂੰ ਹੋਈ ਸਿਰ ਪੀੜ, ਲੋਕਾਂ ਤੋਂ ਪੁੱਛੇ ਦੇਸੀ ਨੁਸਖੇ ਤਾਂ ਮਿਲੇ ਇਹ ਜਵਾਬ..

  • Share this:
  • Facebook share img
  • Twitter share img
  • Linkedin share img
ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਲੋਕ ਹਰ ਛੋਟੀ-ਮੋਟੀ ਚੀਜ ਸੋਸ਼ਲ ਮੀਡੀਆ ਉਤੇ ਸ਼ੇਅਰ ਕਰ ਦਿੰਦੇ ਹਨ। ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਨਾਲ ਫਿਲਮ ‘ਚ ਕੰਮ ਕਰ ਚੁੱਕੀ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ (Mahira Khan) ਨੂੰ ਤੇਜ ਸਿਰ ਦਰਦ ਹੋਇਆ ਤਾਂ ਉਸ ਨੇ ਟਵੀਟ ਕੀਤਾ। ਉਸ ਨੇ ਆਪਣੇ ਫੈਂਸ ਤੋਂ ਇਸ ਦੇ ਇਲਾਜ ਦੇ ਦੇਸੀ ਨੁਸਖੇ ਪੁੱਛੇ ਹਨ।

ਉਸ ਦੇ ਇਸ ਟਵੀਟ ਉਤੇ ਉਸ ਦੇ ਫੈਂਸ ਰਿਪਲਾਈ ਵੀ ਕਰ ਰਹੇ ਹਨ। ਲੋਕ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਨੁਸਖੇ ਦੱਸ ਰਹੇ ਹਨ। ਉਸ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ।

ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ (Mahira Khan) ਨੇ ਟਵੀਟ ‘ਚ ਲਿਖਿਆ, ‘ਮੈਨੂੰ ਦੋ ਦਿਨਾਂ ਤੋਂ ਸਿਰ ਦਰਦ ਹੈ। ਮੈਂ ਹਰ 4-6 ਘੰਟੇ ‘ਚ ਦਵਾਈ ਲੈ ਰਹੀ ਹਾਂ, ਪਰ ਇਹ ਸਿਰ ਦਰਦ ਨਹੀਂ ਜਾ ਰਿਹਾ। ਕੀ ਕੋਈ ਅਜਿਹਾ ਖਾਸ ਨੁਸਖਾ ਜਾਂ ਕੋਈ ਦੂਸਰੀ ਚੀਜ ਹੈ, ਜਿਸ ਨਾਲ ਇਹ ਦੂਰ ਹੋ ਜਾਵੇ’ ?



ਇਕ ਪ੍ਰਸ਼ੰਸਕ ਨੇ ਲਿਖਿਆ, ਤੁਸੀ ਸਿਗਰਟ ਪੀਣਾ ਛੱਡ ਦਿਓ, ਉੱਥੇ ਇਕ ਯੂਜਰ ਨੇ ਉਨ੍ਹਾਂ ਨੂੰ ਸਲਾਹ ਦਿੱਤੀ, ਤੁਸੀ ਰਣਬੀਰ ਸਿੰਘ ਦੇ ਨਾਲ ਸਮੋਕ ਕਰੋ।



ਇਕ ਯੂਜਰ ਨੇ ਰਿਪਲਾਈ ‘ਚ ਲਿਖਿਆ, ‘ਇਨ੍ਹਾਂ ਨੇ ਨਹੀਂ ਬਚਣਾ, ਇਨ੍ਹਾਂ ਨੂੰ ਲਾਹੌਰ ਲੈ ਆਓ’।

 

ਇਕ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਹਨੇਰੇ ਕਮਰੇ ’ਚ ਸੋ ਜਾਣ।



ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸ਼ਾਹਰੁਖ ਖਾਨ ਨੇ ਆਪਣੀ ਫਿਲਮ ‘ਰਈਸ’ ਨੂੰ ਤਿੰਨ ਸਾਲ ਹੋ ਜਾਣ ਉਤੇ ਇਕ ਵੀਡੀਓ ਇੰਸਟਾਗਰਾਮ ਉਤੇ ਸ਼ੇਅਰ ਕੀਤੀ ਸੀ। ਮਾਹਿਰਾ ਖਾਨ ਨੇ ਵੀ ਉਨ੍ਹਾਂ ਦਾ ਇਹ ਵੀਡੀਓ ਸ਼ੇਅਰ ਕੀਤਾ ਸੀ ਅਤੇ ਉਨ੍ਹਾਂ ਨੂੰ ਬੈਟਰੀ ਕਿਹਾ ਸੀ।



 




View this post on Instagram




 

One of my favorite feelings is nostalgia 💕 #3yearsofRaees


A post shared by Mahira Khan (@mahirahkhan) on




First published: February 1, 2020
ਹੋਰ ਪੜ੍ਹੋ
ਅਗਲੀ ਖ਼ਬਰ