Pathan Box Office Collection Day 2: ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਦੀ ਫਿਲਮ 'ਪਠਾਨ' (Pathan) ਦੂਜੇ ਦਿਨ ਵੀ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। 'ਪਠਾਨ' ਨੇ ਭਾਰਤ 'ਚ ਪਹਿਲੇ ਦਿਨ 55 ਕਰੋੜ ਦੀ ਕਮਾਈ ਕੀਤੀ।
ਦੂਜੇ ਪਾਸੇ ਓਵਰਸੀਜ਼ ਕਲੈਕਸ਼ਨ ਦੀ ਗੱਲ ਕਰੀਏ ਤਾਂ ਸ਼ਾਹਰੁਖ ਦੀ ਫਿਲਮ ਨੇ 106 ਕਰੋੜ ਰੁਪਏ ਕਮਾ ਲਏ ਹਨ। ਹੁਣ ਦੂਜੇ ਦਿਨ ਯਾਨੀ ਗਣਤੰਤਰ ਦਿਵਸ 'ਤੇ 'ਪਠਾਨ' ਨੇ ਭਾਰਤ 'ਚ ਕਰੀਬ 70 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਹਿਸਾਬ ਨਾਲ 'ਪਠਾਨ' ਨੇ ਦੋ ਦਿਨਾਂ 'ਚ 125 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਫਿਲਮ ਦੇ ਤਾਮਿਲ ਅਤੇ ਤੇਲਗੂ ਵਰਜਨ ਨੇ ਦੂਜੇ ਦਿਨ 4.50 ਕਰੋੜ ਤੋਂ 5 ਕਰੋੜ ਰੁਪਏ ਦਾ ਕਾਰੋਬਾਰ ਕੀਤਾ।
ਬਾਕਸ ਆਫਿਸ ਇੰਡੀਆ ਮੁਤਾਬਕ ਪਠਾਨ ਦੇ ਹਿੰਦੀ ਸੰਸਕਰਣ ਨੇ ਦੂਜੇ ਦਿਨ 70 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। 'ਪਠਾਨ' ਦੂਜੇ ਦਿਨ ਇੰਨੀ ਕਮਾਈ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ।
ਇਸ ਨੇ ਇੱਕ ਇਤਿਹਾਸ ਰਚ ਦਿੱਤਾ ਹੈ। ਇੰਨਾ ਹੀ ਨਹੀਂ ਫਿਲਮ ਨੂੰ ਕੇਰਲ ਤੋਂ ਵੀ ਚੰਗਾ ਰਿਸਪਾਂਸ ਮਿਲਿਆ ਹੈ। ਫਿਲਮ ਨੇ ਉਥੋਂ 1.22 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੂੰ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਚੰਗਾ ਹੁੰਗਾਰਾ ਮਿਲਿਆ ਹੈ।
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਦੇ ਅਨੁਸਾਰ, ਸਿਰਫ ਰਾਸ਼ਟਰੀ ਮਲਟੀਪਲੈਕਸ ਚੇਨ - ਪੀਵੀਆਰ, ਆਈਨੌਕਸ ਅਤੇ ਸਿਨੇਪੋਲਿਸ ਨੇ 31.60 ਕਰੋੜ ਰੁਪਏ ਦਾ ਕਲੈਕਸ਼ਨ ਦਿੱਤਾ ਹੈ। ਪਠਾਨ ਪਹਿਲੇ ਵੀਕੈਂਡ 'ਚ ਹੀ 200 ਕਰੋੜ ਰੁਪਏ ਕਮਾਏਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Bollywood actress, Pathaan, Shahrukh Khan