HOME » NEWS » Films

The White Tiger ‘ਚ ਇਕੱਠਿਆਂ ਨਜ਼ਰ ਆਉਣਗੇ ਪ੍ਰਿਅੰਕਾ ਚੌਪੜਾ-ਰਾਜਕੁਮਾਰ ਰਾਓ, ਸਾਹਮਣੇ ਆਇਆ First Look

News18 Punjabi | News18 Punjab
Updated: October 16, 2020, 6:01 PM IST
share image
The White Tiger ‘ਚ ਇਕੱਠਿਆਂ ਨਜ਼ਰ ਆਉਣਗੇ ਪ੍ਰਿਅੰਕਾ ਚੌਪੜਾ-ਰਾਜਕੁਮਾਰ ਰਾਓ, ਸਾਹਮਣੇ ਆਇਆ First Look
The White Tiger ‘ਚ ਇਕੱਠਿਆਂ ਨਜ਼ਰ ਆਉਣਗੇ ਪ੍ਰਿਅੰਕਾ ਚੌਪੜਾ-ਰਾਜਕੁਮਾਰ ਰਾਓ

The White Tiger first look: ਬਾਲੀਵੁੱਡ ਅਤੇ ਹਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਅਤੇ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਜਲਦੀ ਹੀ ਨੈੱਟਫਲਿਕਸ (Netflix) 'ਤੇ ਆਉਣ ਵਾਲੀ ਫਿਲਮ 'ਦਿ ਵ੍ਹਾਈਟ ਟਾਈਗਰ' (The White Tiger) 'ਚ ਨਜ਼ਰ ਆਉਣ ਵਾਲੇ ਹਨ।

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਤੇ ਹਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਜਲਦੀ ਹੀ ਇਕ ਵਾਰ ਫੇਰ ਪਰਦੇ 'ਤੇ ਨਜ਼ਰ ਆਵੇਗੀ। ਇਸ ਵਾਰ ਉਹ ਬਾਲੀਵੁੱਡ ਅਭਿਨੇਤਾ ਰਾਜਕੁਮਾਰ ਰਾਓ ਨਾਲ ਪਰਦੇ 'ਤੇ ਨਜ਼ਰ ਆਵੇਗੀ। ਦੋਵੇਂ ਛੇਤੀ ਹੀ ਨੈੱਟਫਲਿਕਸ (Netflix) 'ਤੇ ਆਉਣ ਵਾਲੀ ਫਿਲਮ 'ਦਿ ਵ੍ਹਾਈਟ ਟਾਈਗਰ' (The White Tiger) 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਹੈ, ਹਾਲ ਹੀ ਵਿੱਚ, ਨੈੱਟਫਲਿਕਸ ਨੇ ਦੋਹਾਂ ਬਾਲੀਵੁੱਡ ਸਿਤਾਰਿਆਂ ਦੀ ਪਹਿਲੀ ਲੁੱਕ ਸਾਂਝੀ ਕੀਤੀ ਹੈ। ਪਹਿਲੀ ਲੁੱਕ ਦੇਖਣ ਤੋਂ ਬਾਅਦ ਹੁਣ ਦੋਵਾਂ ਦੇ ਪ੍ਰਸ਼ੰਸਕ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

ਪ੍ਰਿਯੰਕਾ ਚੋਪੜਾ ਅਤੇ ਰਾਜਕੁਮਾਰ ਰਾਓ ਦੀ ਆਉਣ ਵਾਲੀ ਫਿਲਮ 'ਦਿ ਵ੍ਹਾਈਟ ਟਾਈਗਰ' ਅਰਵਿੰਦ ਅਡੀਗ ਦੀ ਕਿਤਾਬ 'ਦਿ ਵ੍ਹਾਈਟ ਟਾਈਗਰ' 'ਤੇ ਬਣੀ ਹੈ। ਨੈੱਟਫਲਿਕਸ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਹੈਂਡਲਜ਼ 'ਤੇ ਫਿਲਮ ਦੀਆਂ ਚਾਰ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਪ੍ਰਿਯੰਕਾ ਚੋਪੜਾ, ਰਾਜਕੁਮਾਰ ਰਾਓ ਅਤੇ ਆਦਰਸ਼ ਗੌਰਵ ਦਿਖਾਈ ਦੇ ਰਹੇ ਹਨ। ਹਾਲਾਂਕਿ, ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਅਤੇ ਰਾਜਕੁਮਾਰ ਇਕ ਫਰੇਮ 'ਚ ਨਹੀਂ ਬਲਕਿ ਵੱਖਰੇ ਫਰੇਮ 'ਚ ਨਜ਼ਰ ਆ ਰਹੇ ਹਨ।ਰਮੀਨ ਬਹਿਰਾਨੀ ‘ਦਿ ਵ੍ਹਾਈਟ ਟਾਈਗਰ’ ਨੂੰ ਡਾਇਰੈਕਟ ਕਰ ਰਹੇ ਹਨ। ਨੈੱਟਫਲਿਕਸ ਮੁਕੁਲ ਦਿਓੜਾ ਦੇ ਨਾਲ ਇਸ ਪ੍ਰਾਜੈਕਟ ਦਾ ਨਿਰਮਾਣ ਕਰ ਰਿਹਾ ਹੈ। ਪ੍ਰਿਯੰਕਾ ਇਸ ਫਿਲਮ ਨਾਲ ਕਾਰਜਕਾਰੀ ਨਿਰਮਾਤਾ ਦੇ ਤੌਰ 'ਤੇ ਵੀ ਕੰਮ ਕਰ ਰਹੀ ਹੈ।

ਪ੍ਰਿਯੰਕਾ ਨੇ ਬੀਤੇ ਸਾਲ ਹੀ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਸੀ। ਸ਼ੂਟਿੰਗ ਦੇ ਅਖੀਰਲੇ ਦਿਨ ਉਸਨੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਸਨੇ ਲਿਖਿਆ- ‘ਖੁਸ਼ੀ ਕੇ ਥੱਕੀ… ਕੰਮ ਖਤਮ ਕਰਕੇ ਮੈਂ ਵਧੇਰੇ ਉਤਸ਼ਾਹਿਤ ਹਾਂ #thewhitetiger। ਇੱਕ ਸਰਬੋਤਮ ਟੀਮ ਦੇ ਨਾਲ ਕੰਮ ਕਰਨਾ ਬਹੁਤ ਵਧੀਆ ਤਜਰਬਾ ਸੀ। ਬਹੁਤ ਹੀ ਹਾਰਡਵਰਿਕੰਗ ਕ੍ਰੂ ਅਤੇ ਅਤੇ ਬਹੁਤ ਪਿਆਰੀ ਕਾਸਟ। ਦੁਨੀਆ ਦੇ ਸਾਹਮਣੇ ਆਪਣੇ ਕੰਮ ਦੀ ਸੇਵਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੀ।

ਰਿਪੋਰਟਾਂ ਦੇ ਅਨੁਸਾਰ, ਇਸਦੀ ਕਹਾਣੀ ਵਿੱਚ ਇਹ ਦਰਸਾਇਆ ਜਾਵੇਗਾ ਕਿ ਕਿਵੇਂ ਇੱਕ ਪਿੰਡ ਵਿੱਚ ਚਾਹ ਦੀ ਦੁਕਾਨ ਦਾ ਕਰਮਚਾਰੀ ਇੱਕ ਵੱਡੇ ਸ਼ਹਿਰ ਵਿੱਚ ਇੱਕ ਸਫਲ ਉਦਯੋਗਪਤੀ ਬਣ ਜਾਂਦਾ ਹੈ। ਇਹ ਸਵੈ-ਨਿਰਮਿਤ ਆਦਮੀ ਦੀ ਇਕ ਅਸਾਧਾਰਣ ਯਾਤਰਾ ਹੈ। ਉਸਦੇ ਸੁਪਨੇ ਪੂਰੇ ਕਰਨ ਦੀ ਕੀਮਤ ਹੱਤਿਆ, ਪਿਆਰ ਅਤੇ ਵਿਸ਼ਵਾਸਘਾਤ ਬਣ ਜਾਂਦੇ ਹਨ।
Published by: Ashish Sharma
First published: October 16, 2020, 6:01 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading